ਏਸ ਜਹਾਨ – ਦੀਪ ਪੱਖੋਕੇ

0
881

ਮੌਤ ਦਾ ਨਾ ਤਾਂ ਮੁੱਢ ਤੋਂ ਹੀ ਬਦਨਾਮ ਹੋ ਗਿਆ ਏ,
ਤਕਲੀਫ ਤਾਂ ਯਾਰੋ ਬੰਦੇ ਨੂੰ ਜਿੰਦਗੀ ਹੀ ਦਿੰਦੀ ਏ।
ਮੌਤ ਤੋਂ ਬਾਦਾਂ ਕਿਸਨੇ ਵੇਖਿਆਂ ਅੱਗੇ ਪਿੱਛੇ ਨੂੰ ?
ਚਾਹਤ ਏਸ ਜਹਾਨ ਵਾਲੀ ਜਿੰਦਗੀ ਨੂੰ ਰਹਿੰਦੀ ਏ।

ਜਿਉਂਦੀ ਜਾਨੇ ਬੰਦਾ ਕਈ ਕਈ ਯੁਗਤਾਂ ਘੜਦਾ ਏ,
ਮੌਤ ਮਾਰਦੀ ਇਕ ਵਾਰੀ, ਜਿੰਦਗੀ ਤੋਂ ਕਈ ਵਾਰੀ ਮਰਦਾ ਏ।
ਜਿੰਦਗੀ ਹੀ ਤਾਂ ਧੂਏਂ ਵਾਂਗਰ ਅੱਖਾਂ ‘ਚ ਪੈਂਦੀ ਏ,
ਮੌਤ ਤਾਂ ਸਾਰੇ ਦੁੱਖਾਂ ਤੋਂ ਛੁਟਕਾਰਾ ਦਿੰਦੀ ਏ।
ਮੌਤ ਦਾ ਨਾ ਤਾਂ ਮੁੱਢ ਤੋਂ ਹੀ ਬਦਨਾਮ …………………

ਅੱਖੀਆਂ ਦੇ ਵਿਚ ਸੁਪਨੇ ਜਿਉਂਦੀ ਜਾਨ ਹੀ ਆਉਦੇ ਨੇ,
ਮੌਤ ਪਿਛੋਂ ਦੱਸ ਕਿਹੜੇ ਆ ਕੇ ਚਾਅ ਪੁਗਾਉਂਦੇ ਨੇ..?
ਮੌਤ ਦਾ ਕੰਮ ਤਾਂ ਫੇਲ੍ਹ ਪਾਸ ਦੇ ਵਿਚ ਹੀ ਮੁੱਕ ਜਾਂਦਾ,
ਇਮਤਿਹਾਨ ਤਾਂ ਬੰਦੇ ਦੇ ਜਿੰਦਗੀ ਹੀ ਲੈਂਦੀ ਏ।
ਮੌਤ ਦਾ ਨਾ ਤਾਂ ਮੁੱਢ ਤੋਂ ਹੀ ਬਦਨਾਮ …………………

ਮੁਕੱਦਰਾਂ ਦੇ ਵਿਚ ਲਿਖਿਆ ਸਦਾਂ ਹੀ ਮਿਲਕੇ ਰਹਿੰਦਾ ਏ,
ਹਿੱਸੇ ਤੋਂ ਵੱਧ ਕਦੇ ਨਾਂ ਕਿਸੇ ਦੀ ਝੋਲੀ ਪੈਂਦਾ ਏ।
ਬਚਕੇ ਵੇਖਲੈ ਸੱਜਣਾ ਤੈਥੋਂ ਬਚਿਆ ਜਾਣਾ ਨਈ,
ਦੁਨੀਆਂ ਦੇ ਵਿਚ ਹਿੰਦਗੀ ਹੀ ਹੁਣ ਭਾਰੂ ਪੈਂਦੀ ਏ।
ਮੌਤ ਦਾ ਨਾ ਤਾਂ ਮੁੱਢ ਤੋਂ ਹੀ ਬਦਨਾਮ