ਪੁੱਤਾਂ ਦੀਆਂ ਫੋਟੋਆਂ – ਮਲਕੀਤ ਸਿੰਘ ਸੰਧੂ, ਅਲਕੜਾ

0
1579

ਪੁੱਤਾਂ ਦੀਆਂ ਫੋਟੋਆਂ ਸਜਾਵਦਿਓਂ ਕੰਧੀਂ, ਕਿਤੇ-
ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ।
ਮਾਪਿਓ ਵੇ ਗੁਰਾ ਦੇ ਪੰਜਾਬ ਦਿਓ ਵਾਸੀਓ,
ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ।
‘ਮਾਂ ਗੁਜਰੀ’ ਵੀ ਬੇਟੀ ਬਣ ਕੇ ਮਾਪਿਆਂ ਦੇ ਘਰ ਜਾਈ।
ਚਾਵਾਂ-ਲਾਡਾਂ ਨਾਲ ਮਾਪਿਆਂ ਗੋਦੀ ਚੁੱਕ ਖਿਡਾਈ।
ਵੱਡੀ ਹੋਈ ‘ਨਾਨਕ ਦੇ ਨੌਵੇਂ ਘਰ’ ਗਈ ਵਿਆਹੀ।
‘ਗੋਬਿੰਦ ਸਿੰਘ’ ਨੂੰ ਜਨਮ ਕੇ ਜਗ ਦੀ ‘ਮਾਂ ਗੁਜਰੀ’ ਅਖਵਾਈ।
‘ਦਸਵੇਂ ਪਿਤਾ’ ਦਾ ਨਾਹਰਾ ਮਨ ‘ਚ ਵਸਾ ਕੇ ਕੁੜੀਮਾਰਾਂ
ਨਾਲ ਰਿਸ਼ਤੇ ਨਾ ਗੰਢਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ
ਸ੍ਰਿਸ਼ਟੀ ਦੇ ਪੈਦਾ ਹੁੰਦਿਆਂ ਹੀ ਹੋਂਦ ‘ਚ ਆਈ ਨਾਰੀ।
ਮੁੱਢ-ਕਦੀਮੋਂ ਲੈ ਕੇ ਹੁਣ ਤਕ ਜਾਂਦੀ ਰਹੀ ਨਿਕਾਰੀ।
ਜਾਂ ਜਰਵਾਣਿਆਂ ਧਿੰਗੋਜ਼ੋਰੀ ਕਰੀ ਗ਼ੁਲਾਮ ਵਿਚਾਰੀ।
ਜਾਂ ਵਿਆਹ ਦੇ ਖ਼ਰਚੇ ਤੋਂ ਡਰ ਕੇ ਜਨਮੋਂ ਪਹਿਲਾਂ ਮਾਰੀ।
ਜਗ ਉੱਤੇ ਲਾਹਨਤਾਂ ਨੇ ਪੁੱਤਾਂ ਦਾ ਮੰਗਣ ਵਾਲ਼ੇ,
ਦਾਜ ਲੈਣ ਵਾਲਿਆਂ ਨੂੰ ਭੰਡਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ
ਕਿਤਨੇ ਜਾਂਦੇ ਗੁਰੂਦੁਆਰੇ ਮਨ ਵਿਚ ਆਸਾਂ ਲਾ ਕੇ!
ਕਿੰਨੇ ਜਾਂਦੇ ਸੁੱਖਾਂ ਸੁੱਖਣ ਪੀਰਾਂ ਦੀ ਦਰਗਾਹ ‘ਤੇ!
ਕਿੰਨੇ ਜਾਂਦੇ ਠਾਕਰਦੁਆਰੇ, ਕਿੰਨੇ ਮੰਦਰ ਜਾ ਕੇ!
ਦੁੱਧ ਪੁੱਤਰ ਤੇ ਮਾਇਆ ਮੰਗਣ ਸਭ ਮੱਥੇ ਰਗੜਾ ਕੇ।
ਕਦੇ ਨਾ ਕਦਾਈਂ ਤੁਸੀਂ ਭੁੱਲ ਕੇ ਵੀ ਰੱਬ ਕੋਲ਼ੋਂ,
ਪੁੱਤਰੀ ਦੀ ਦਾਤ ਵੀ ਤਾਂ ਮੰਗਿਆ ਕਰੋ।
ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ
ਵਿਆਹ ਪੁੱਤਰ ਦੇ ਵੇਲ਼ੇ ਸਭ ਨੂੰ ਚਾ ਐਨਾ ਚੜ੍ਹ ਜਾਂਦਾ!
ਮਾਂ ਸੁਹਾਗਣ ਪਾਣੀ ਵਾਰੇ ਲੈ ਚਾਂਦੀ ਦਾ ਭਾਂਡਾ।
ਚਲਦੇ ਦੌਰ ਸ਼ਰਾਬਾਂ ਦੇ ਵਿਚ ਰੰਗ ਰਚਾਇਆ ਜਾਂਦਾ।
ਪਰ ਧੀ ਦੇ ਪੇਕਿਆਂ ਦਾ ਚੁਲ੍ਹਾ ਠੰਢਾ ਪਾਇਆ ਜਾਂਦਾ।
ਧੀਆਂ ਵਾਲ਼ੇ ਹਿੱਸੇ ਦੀਆਂ ਲੋਰੀਆਂ ਦੇ ਨਾਲ ‘ਸੰਧੂ’
ਬੇਟੀਆਂ ਦੇ