ਸਾਵਣ – ਸੁਖਵਿੰਦਰ ਕੌਰ ‘ਹਰਿਆਓ’

0
649
ਨਹੀਂ ਕਦਰ ਉਸਨੂੰ ਜਿਸ ਤੇ ਸਾਵਣ ਬਰਸੇ ਸਦੈ।
ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ।
ਹਿਸਾਬ ਨਹੀਂ ਮੈਨੂੰ ਵਾਧੇ ਘਾਟਿਆਂ ਦਾ,
ਤੇਰੇ ਲਈ ਬਚਾਏ ਤੇਰੇ ਲਈ ਸਾਹ ਖ਼ਰਚੇ ਸਦੈ।
ਔੜਾਂ ਪਾਈਆਂ ਜ਼ਿੰਦਗੀ ਵਿੱਚ ਹਾਸਿਆਂ ਦੀਆਂ,
ਮੇਰੇ ਨੈਣਾਂ ਵਿੱਚ ਇਕ ਸਾਵਣ ਬਰਸੇ ਸਦੈ।
ਆ ਜਾਵੀਂ ਚਾਹੇ ਜ਼ਿੰਦਗੀ \’ਚ ਜਦੋਂ ਫੁਰਸਤ ਮਿਲੇ,
ਉਮਰ ਭਰੀ ਤੇਰੀ ਇਬਾਦਤ ਲਈ ਖਾਲੀ ਦਿਲ ਦੇ ਵਰਕੇ ਸਦੈ।
ਕੁੱਝ ਵਕਤ ਦੀ ਮੋਹਲਤ ਦੇਵੇਂ ਇੰਤਜ਼ਾਰ ਕਿਸੇ ਦਾ,
ਖੜ੍ਹੀ ਨਹੀਂ ਰਹਿਣੀ ਜ਼ਿੰਦਗੀ ਬਰ ਵਿਚ ਚੁਰਸਤੇ ਸਦੈ।