ਰੰਗਲੇ ਪੰਜਾਬ ਦੀ – ਗੁਰਚਰਨ ਪੱਖੋਕਲਾਂ

0
1692

ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ
ਇੱਥੋਂ ਉੱਡ ਗਈਆਂ ਮੱਕੀ ਦੀਆਂ ਰੋਟੀਆਂ ਨਾਲੇ ਉੱਡ ਗਿਆ ਸਰੋਂ ਵਾਲਾ ਸਾਗ ਜੀ

ਖਾਕੇ ਮੱਕੀ ਵਾਲੀ ਹੁਣ ਰੋਟੀ ਨੂੰ ਕਹਿੰਦੇ ਯੂਰਿਕ ਐਸਿਡ ਜਾਂਦਾਂ ਵੱਧ ਹੈ
ਰੇਹਾਂ ਵਾਲੀ ਸਰੋ ਦਾ ਹੈ ਸਾਗ ਜੀ  ਜਿਹਡ਼ਾਂ ਤਾਂ ਤੇਜਾਬ ਵਾਲਾ ਜੱਗ ਹੈ
ਬੱਚੇ ਭੁੱਲ ਗਏ ਵੱਡੇ ਵੀ ਭੁੱਲ ਜਾਣਗੇ ਇਹਨਾਂ ਖਾਣਿਆਂ  ਦੇ ਮਿੱਠੇ ਜਿਹੇ ਸੁਆਦ ਦੀ।
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਇੱਥੇ ਬੰਨਦਾ ਨਹੀਂ ਕੋਈ ਦਸਤਾਰ ਨੂੰ ਨਾਂ ਹੀ ਰੱਖਦਾ ਸਿਰਾਂ ਤੇ ਕੋਈ ਕੇਸ ਹੈ
ਛੋਟੀ ਦਾਡ਼ੀ ਵੀ ਨਾਂ ਭਾਲੀ ਹੁਣ ਥਿਆਵਦੀ ਖੁਸਰੇ ਦੀ ਅੱਡੀ ਜਿਹਾ ਫੇਸ ਹੈ ।
ਕਿੱਥੋਂ ਭਾਲੋਗੇ ਗੁਰੂ ਕੇ ਭੇਸ ਮਿੱਤਰੋ ਲਾ ਲਇਉ ਥੋਡ਼ਾ ਜਿਹਾ ਹਿਸਾਬ ਜੀ।
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਹੁਣ ਅਣਖ ਪੰਜਾਬ ਕਿੱਥੋਂ ਰੱਖੂਗਾ ਜਿਹਦਾ ਵਾਲ ਵਾਲ ਹੋਇਆ ਕਰਜਾਈ ਹੈ।
ਲੋਕ ਨੰਗ ਤੋਂ ਮੁਨੰਗ ਇੱਥੇ ਹੋ ਗਏ ਉਂਝ ਲੀਡਰਾਂ ਦੀ ਬਹੁਤ ਹੀ ਚਡ਼ਾਈ ਹੈ
ਠੱਗਾਂ ਕੰਜਰਾਂ ਅਤੇ ਲੋਟੂਆਂ ਦੇ ਵਿਹਡ਼ੇ  ਹੁਣ ਨਾਲ ਬੇਈਮਾਨੀ ਇੱਥੇ ਨੇ ਅਬਾਦ ਜੀ
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਇੱਥੇ  ਕੀਰਤਨੀਏ ਪਰਧਾਨ  ਨੇ ਜਿਹਡ਼ੇ ਗੁਰੂਆਂ ਤੋਂ ਵੱਡੇ ਹਨ ਹੋ ਗਏ
ਮੱਤ ਆਪਣੀ ਨੂੰ ਉਹੋ ਪਰਚਾਰਦੇ ਗੱਲ ਗੁਰੂਆਂ ਦੇ ਮੂ੍ਹ ਚ ਘੁਸੋ ਗਏ
ਸਿੱਖੀ ਵਾਲਾ ਹੋਇਆਂ ਬੁਰਾ ਹਾਲ ਹੈ ਇੱਥੇ ਸਿੱਖਣ ਨਾ ਦਿੰਦੇ ਨੇ ਜਵਾਬ ਜੀ
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ

ਕਾਹਤੋਂ ਪੱਖੋਵਾਲਿਆਂ ਰਹੇ ਤੂੰ ਐਵੇ ਝੂਰਦਾ ਇਹੇ ਸਮੇਂ ਦਾ ਹੀ ਹੁੰਦਾ ਕੋਈ ਫੇਰ ਹੈ
ਕਿੱਡਾ ਮਰਜੀ ਹੋਵੇ ਤਾਂ ਬਲਵਾਨ ਕੋਈ ਇੱਕ ਦਿਨ ਉਹਨੇ ਹੋਣਾਂ ਹੁੰਦਾਂ  ਢੇਰ ਹੈ।
ਸਮਾਂ ਆਪਣੀ ਹੀ ਤੋਰ ਸਦਾ ਤੁਰਦਾ ਦੱਸੋ ਕਿਹਡ਼ਾ ਰੋਕੂਗਾ ਜਨਾਬ ਜੀ
ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ