ਜ਼ਿੰਦਗੀ – ਹਰਮੇਲ ਪ੍ਰੀਤ

0
12

ਜ਼ਿੰਦਗੀ ਜਿਉਣ ਦਾ ਨਜ਼ਾਰਾ ਜਾਵੇ ਆ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।
ਤੇਰੇ ਨਾਮ ਕਰ ਦੇਵਾਂ ਕੱਲਾ-ਕੱਲਾ ਸਾਹ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।

ਸੱਸੀ, ਸੋਹਣੀ ਕਿਤੇ ਮੈਨੂੰ ਹੀਰ ਲੱਗੇਂ ਤੂੰ,
ਮੇਰਿਆਂ ਖਵਾਬਾਂ ਦੀ ਤਾਬੀਰ ਲੱਗੇਂ ਤੂੰ,
ਦੇਖਾਂ ਤੇਰੇ ਵਿਚੋੱ ਮੈਂ ਤਾਂ ਆਪਣਾ ਖੁਦਾ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।

ਤੈਨੂੰ ਵੇਖ-ਵੇਖ ਜੱਗ ਸੋਹਣਾ ਲੱਗਦੈ,
ਤੇਰੇ ਜਿਹਾ ਹੋਰ ਨਾ ਕੋਈ ਹੋਣਾ ਲੱਗਦੈ,
ਸਾਰੇ ਜੱਗ ਕੋਲੋਂ ਤੈਨੂੰ ਲਵਾਂ ਮੈਂ ਛੁਪਾ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।

ਵਿਗੜੀ ਮੁਡੀਰ ਜਿਉਂ ਪਿਆਰ ਨਾ ਜਤਾਵਾਂ ਮੈਂ,
ਲੋਕਾਂ ਕੋਲੋਂ ਐਵੇਂ ਗੱਲਾਂ ਨਾ ਕਰਾਵਾਂ ਮੈਂ,
ਤੇਰੇ ਕਦਮਾਂ \’ਚ ਦੇਵਾਂ ਜਿੰਦ ਮੈਂ ਵਿਛਾ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।

ਹੋਕੇ ਪਾਸੇ ਇਸ ਦੁਨੀਆਂ ਦੇ ਯੱਭ ਤੋਂ,
ਮੰਗਦਾ ਹੈ ਦਿਲ ਇੱਕ ਤੈਨੂੰ ਬੱਸ ਰੱਬ ਤੋਂ,
ਹਰ ਖੁਸ਼ੀ ਜਾਵੇ ਫਿਰ ਝੋਲੀ ਮੇਰੀ ਆ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।

ਜੈਤੋ ਦਾ ਪਰੀਤ ਤੇਰਾ ਹੋਗਿਆ ਮੁਰੀਦ ਨੀ,
ਭਰੇਂਗੀ ਹੁੰਘਾਰਾ ਪੂਰੀ ਐ ਉਮੀਦ ਨੀ,
ਨੂੰਹ ਬੇਬੇ ਦੀ ਮੈਂ ਤੈਨੂੰ ਲਵਾਂਗਾ ਬਣਾ,
ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ।