ਕਸਮ – ਗੁਰਮੀਤ ਸਿੰਘ ਪੱਟੀ

0
303

ਰਸਤੇ ਬਦਲ ਲੈਂਦੇ ਨੇ ਕਿਵੇਂ, ਕਸਮ ਖਾਣ ਨਾਲ।
ਇਤਬਾਰ ਵੇਖ ਕਰਦੇ ਰਹੇ ਤੇਰਾ ਈਮਾਨ ਨਾਲ।
ਸਾਕਤ ਨਹੀਂ ਸਾਂ ਮੈਂ ਤੁਸੀਂ ਮੂੰਹ ਮੋੜ ਕੇ ਲੰਘ ਗਏ,
ਸਮਝ ਲੈ ਨਿਭਾਉਣਾ ਰਿਸ਼ਤਾ ਇਨਸਾਨ ਨਾਲ।
ਰਿਸ਼ਤਿਆਂ ਦਾ ਸਫ਼ਰ ਹੈ ਸਫ਼ਰ ਵਿਸ਼ਵਾਸ਼ ਦਾ,
ਤੇਰੇ ਕੋਲ ਤਾਂ ਬੈਠੇ ਸਾਂ, ਅਸੀਂ ਬੜੇ ਮਾਣ ਨਾਲ।
ਤਾਂਘ ਤਾਂ ਸੀ ਬਹਤ ਤੁਸੀਂ ਕਿਨਾਰੇ ਤੇ ਪਹੁੰਚਦੇ,
ਉਡੀਕਦੇ ਰਹੇ ਰਾਤ ਭਰ ਬੜੇ ਅਰਮਾਨ ਨਾਲ।
ਤੂੰ ਹੀ ਨਹੀਂ ਸੰਸਾਰ ਵਿੱਚ,ਜਿਸ ਅੱਖਾਂ ਫੇਰੀਆਂ,
ਤੇਰੇ ਕਰਕੇ ਅਸੀਂ ਮੱਥਾ ਲਾਇਆ ਅਸਮਾਨ ਨਾਲ।