ਇਹ ਝੀਲ – ਬਲਜੀਤ ਪਾਲ ਸਿੰਘ ਝੰਡਾ ਕਲਾਂ

0
239

ਕਦੇ ਇਹ ਝੀਲ ਬਣਿਆ ਹੈ ਕਦੇ ਇਹ ਵਹਿ ਰਿਹਾ ਪਾਣੀ
ਕਿ ਸਦੀਆਂ ਤੋਂ ਹੀ ਏਦਾਂ ਦੀ ਕਹਾਣੀ ਕਹਿ ਰਿਹਾ ਪਾਣੀ

ਕਦੇ ਉਬਲੇ ਕਦੇ ਜੰਮੇ ਕਦੇ ਇਹ ਬਰਫ ਬਣ ਜਾਵੇ
ਇਹ ਮਾਰਾਂ ਕਿੰਨੀਆਂ ਇਕੋ ਸਮੇਂ ਹੀ  ਸਹਿ ਰਿਹਾ ਪਾਣੀ

ਇਹਦੀ ਇਕ ਬੂੰਦ ਵੀ  ਓਦੋਂ ਕਈ ਲੱਖਾਂ ਦੀ ਹੋ ਜਾਂਦੀ
ਜਦੋਂ ਅੱਥਰੂ ਬਣੇ ਗੱਲ੍ਹਾਂ ਤੋਂ ਹੇਠਾਂ ਲਹਿ ਰਿਹਾ ਪਾਣੀ

ਉਦੋਂ ਇਹ  ਸ਼ੋਰ ਕਰਦਾ ਹੈ ਨਿਰਾ ਸੰਗੀਤ ਲਗਦਾ ਹੈ
ਜਦੋਂ ਪਰਬਤ ਤੋਂ ਲਹਿੰਦਾ ਪੱਥਰਾਂ ਸੰਗ ਖਹਿ ਰਿਹਾ ਪਾਣੀ