ਇਨਸਾਨੀਅਤ – ਡੀ ਡਾਰਵਿਨ

0
837

ਇਨਸਾਨੀਅਤ ਦੇ ਵਾਰਸੋ ਅੱਜ ਈਮਾਨ ਫੇਰ ਡਰ ਗਿਆ ।
ਇੱਕ ਹੋਰ ਗੁਜਰ ਗਿਐ ਹੁਣ ਇੱਕ ਹੋਰ ਸਾਲ ਮਰ ਗਿਆ ।

ਹਰ ਪਲ-ਪਲ ਦਿਨ-ਦਿਨ ਸੀ ਖਿਆਲ ਮੇਰੇ ਕੈਦ ਰਹੇ,
ਮੇਰਿਆਂ ਚਾਵਾਂ ਦੀ ਥਾਂ ਤੇ ਅੰਗਾਰ ਕੋਈ ਹੈ ਧਰ ਗਿਆ ।

ਮੁਬਾਰਕਾਂ ਹਾਂ ਦੇ ਰਿਹਾ ਮੈਂ ਮੁਬਾਰਕਾਂ ਹਾਂ ਦੇ ਰਿਹਾ,
ਸਾਜਿਸ਼ ਹੈ ਏਸ ਦੀ ਮੇਰੇ ਲਫਜਾਂ ਚ ਸ਼ੱਕ ਕੋਈ ਭਰ ਗਿਆ ।

ਇੱਕ ਦਾਮਿਨੀ ਹੈ ਮਰ ਚੁਕੀ ਇੱਕ ਦੰਗੇ 84 ਵੀ ਨੇ ਹੋ ਚੁਕੇ,
ਕੋਇਲਾ ਬਣ ਬਣ ਕੇ ਮੇਰਾ ਹਿੰਦੋਸਤਾਨ ਹੀ ਸੜ ਗਿਆ ।

ਪਿਛਲੇ ਸਾਲ ਵੀ ਕਿਹਾ ਤੂੰ ਖੁਸ਼ੀਆਂ ਲੈ ਕੇ ਆ ਗਿਐਂ,
ਡੀ ਵੇਖ ਇੱਕ ਹੋਰ ਹੁਣ ਖੁਸ਼ੀਆਂ ਦਾ ਸਾਲ ਚੜ ਗਿਆ ।