ਪੰਜਾਬੀਆਂ ਦਾ ਕੰਮ – ਪਰਸ਼ੋਤਮ ਲਾਲ ਸਰੋਏ

0
446

ਕੌਮ ਉੱਤੇ ਭੀੜ ਜਦੋਂ ਪੈ ਜਾਂਦੀ ਏ ਭਾਰੀ।
ਜ਼ਾਲਮਾਂ ਨੇ ਅੱਤ, ਜਦੋਂ ਚੱਕੀ ਹੋਵੇ ਵਾਲ੍ਹੀ।
ਕੋਈ ਕੋਈ ਖੜ੍ਹਦਾ ਹੈ ਜ਼ਾਲਮਾਂ ਦੇ ਅੱਗੇ
ਯੋਧਾ ਸੂਰਮਾਂ ਹੀ ਹੁੰਦਾ, ਦੇਵੇ ਵੱਖਰੀ ਮਿਸ਼ਾਲ।
ਪੰਜਾਬੀਆਂ ਦਾ ਕੰਮ ਜ਼ਾਲਮਾਂ ਦੇ ਨੱਥ ਪਾਉਣਾ,
ਮੁਹਰੇ ਖੰਘ ਜਾਵੇ ਕਿਹੜਾ, ਏਥੇ ਕਿਸ ਦੀ ਮਜ਼ਾਲ। 2।

ਭਗਤ ਸਿੰਘ ਸ਼ੁਰਮੇਂ , ਸ਼ਰਾਭੇ ਜਿਹੇ ਯੋਧੇ,
ਜਿਨ੍ਹਾਂ ਜ਼ਾਲਮਾਂ ਨੂੰ ਆਪ ਲਲਕਾਰਿਆ।
ਜ਼ਾਲਮ ਹਕੂਮਤ ਤੋਂ ਮੰਨੀ ਨਾ ਸੀ ਈਨ  ਕਦੇ
ਮੌਤ ਲਾੜੀ ਤਾਈਂ ਵੀ ਵਿਆਹ ਲਿਆ।
ਦੱਸੇ ਮੈਨੂੰ ਕਿਹੜਾ ਅੱਜ ਉਨ੍ਹਾਂ  ਜਿਹਾ ਯੋਧਾ,
ਪੁੱਛਾਂ ਹਰ ਇੱਕ ਕੋਲੋਂ , ਇਹ, ਇਕੋ ਮੈਂ ਸਵਾਲ।
ਪੰਜਾਬੀਆਂ ਦਾ ਕੰਮ ਨੱਥ ਜ਼ਾਲਮਾਂ  ਦੇ ਪਾਉਣਾ,
ਮੁਹਰੇ ਖੰਘ ਜਾਵੇ ਕਿਹੜਾ, ਏਥੇ ਕਿਸ ਦੀ ਮਜ਼ਾਲ। 2।

ਆਪਣੇ ਲਈ ਕਰਨ ਵਿਹਾਰ ਏਥੇ ਲੋਕੀ ਸਾਰੇ,
ਦੂਜਿਆਂ ਲਈ ਕਿਹੜਾ ਦੱਸੋ ਜੀਂਵਦਾ।
ਦੂਸਰੇ ਦੇ ਹੱਕਾਂ ਲਈ ਖੜ੍ਹਦਾ ਹੈ ਕਿਹੜਾ,
ਹਰ ਇਕ ਆਪਣਾ ਹੀ ਰੋਣਾ ਰੋਂਵਦਾ।
ਆਪਣੇ ਤਾਂ ਘਰ ‘ਚ ਹਨ੍ਹੇਰਾ ਕਰੇ ਬਿਰਲਾ ਈ,
ਦੂਜੇ ਘਰੀਂ ਦਿੰਦਾ ਦੀਵੇ ਰੌਸ਼ਨੀ ਦੇ ਬਾਲ।
ਪੰਜਾਬੀਆਂ ਦਾ ਕੰਮ ਨੱਥ ਜ਼ਾਲਮਾਂ ਦੇ ਪਾਉਣਾ,
ਮੁਹਰੇ ਖੰਘ ਜਾਵੇ ਕਿਹੜਾ, ਏਥੇ ਕਿਸ ਦੀ ਮਜ਼ਾਲ। 2।

ਸਾਨੂੰ ਸੀ ਆਜ਼ਾਦੀ ਦਿੱਤੀ ਝੱਲ  ਕੇ ਤਸ਼ੀਹੇ,
ਦੇਸ਼ ਭਗਤੀ \’ਚ ਰੰਗ ਸੀਗਾ ਰੰਗਿਆ।
ਮਿੱਧ ਕੇ ਦਿਖਾਈ ਸ਼ਿਰੀ ਫ਼ਨੀਆਰ ਨਾਗ਼ਾਂ ਵਾਲੀ,
ਜਿਨ੍ਹਾਂ ਸੀ ਆਜ਼ਾਦੀ ਤਾਂਈਂ  ਡੰਗਿਆ।
ਗ਼ੁਲਾਮੀਂ ਵਿਚ ਹੁੰਦਾ  ਸੀਗਾ ਸਾਡਾ ਬੁਰਾ ਹਾਲ।
ਪੰਜਾਬੀਆਂ ਦਾ ਕੰਮ ਜ਼ਾਲਮਾਂ ਦੇ ਨੱਥ ਪਾਉਣਾ,
ਮੁਹਰੇ ਖੰਘ ਜਾਵੇ ਕਿਹੜਾ, ਏਥੇ ਕਿਸ ਦੀ ਮਜ਼ਾਲ। 2।

ਪਰਸ਼ੋਤਮ ! ਇਹ ਕਰਜ਼ਾ ਉਤਾਰ ਸਕੇ ਕਿਹੜਾ,
ਜਿਹੜਾ ਯੋਧਿਆ ਨੇ ਸਾਡੇ ਸਿਰ ਚਾੜ੍ਹਿਆ।
ਸਾਡੇ ਹੱਕਾਂ ਲਈ ਉਨ੍ਹਾਂ ਜ਼ਾਲਮਾਂ  ਨਾਲ ਲੋਹਾ ਲਿਆ,
ਮੌਤ ਤਾਂਈਂ ਵੀ ਤਾਂ ਸੀ ਵੰਗਾਰਿਆ।
ਮੈਨੂੰ ਏਥੇ ਦਿਸੇ , ਕੋਈ ਐਸਾ ਨਾ ਅਮੀਰ,
ਏਥੇ ਦੁਨੀਆਂ ‘ਤੇ, ਹਰ ਇਕ, ਦਿਲੋਂ ਕੰਗਾਲ।
ਪੰਜਾਬੀਆਂ ਦਾ ਕੰਮ ਜ਼ਾਲਮਾਂ ਦੇ ਨੱਥ  ਪਾਉਣਾ,
ਮੁਹਰੇ ਖੰਘ ਜਾਵੇ ਕਿਹੜਾ, ਏਥੇ  ਕਿਸ ਦੀ ਮਜ਼ਾਲ।