ਦਲ ਬਦਲੂ – ਲਖਵਿੰਦਰ ਸਿੰਘ ਰਈਆ ਹਵੇਲੀਆਣਾ

0
1375

ਜਿਸ ਕਿਲੇ ‘ਤੇ ਤਿੰਗੜ-ਤਿੰਗੜ ਕੇ,
ਹੋਰਨਾਂ ਨੂੰ ਅੱਖਾਂ ਵਿਖਾਵੇ ਦਲ ਬਦਲੂ।
ਜਦ ਹਾਉਮੇ ਦੀ ਦਾਲ ਗਲਨੀ ਬੰਦ ਹੋ ਜਾਂਦੀ,
ਫਿਰ ੳੇੁਸੇ ਕਿਲੇ ਤੋਂ ਰੱਸਾ ਤੁੜਾ ਕੇ ਫੂੰ-ਫੂੰ ਕਰੀ ਜਾਵੇ ਦਲ ਬਦਲੂ।
ਜਿਹੜੀ ਵਿਚਾਰਧਾਰਾ ਲੈ ਕੇ ਪਹਿਲਾਂ ਉਹ ਤੁਰਿਆ ਸੀ,
ਫਿਰ ਉਸੇ ਵਿਚਾਰਧਾਰਾ ਦੀ ਫੂਕ ਕਢੀ ਜਾਵੇ ਦਲ ਬਦਲੂ।
‘ਕੁਰਸੀ ਦੀ ਬੁਰਕੀ’ ਜਿਧਰ ਦਿਸੇ ਪੈਂਦੀ,
ਡੱਬੂ ਵਾਂਗ ਉਧਰ ਮੂੰਹ ਚੱਕ  ਭਜੀ ਜਾਵੇ ਦਲ ਬਦਲੂ।
ਜਦ ਰਹਿੰਦਾ ਨਾ ਉਹ ਘਰ ਨਾ ਘਾਟ ਦਾ,
ਰਈਏ ਹਵੇਲੀਆਣ ਤੋਂ ਹੋਕੇ ਭਗੌੜਾ ਫਿਰ ਬੜਾ ਹੀ ਪਛਤਾਵੇ ਦਲ ਬਦਲੂ।