ਟੈਕਸ ਤੇ ਫ਼ਰੀ ਚਪੇੜ

0
435
ਜੰਗਲ ਦੇ ਬੱਬਰ ਸ਼ੇਰ ਨੂੰ ਉਸ ਦੇ ਪੀ.ਏ ਨੇ ਕਿਹਾ “ਮਾਹਾਰਾਜ ਖਜ਼ਾਨਾ ਖਾਲੀ ਹੋਇਆ ਪਿਆ ਹੈ ਤਨਖਾਹਾਂ ਦੇਣ ਵਾਲੀਆਂ ਨੇ ਕੀ ਕਰੀਏ…?” “ਵੇਖ ਤੈਨੂੰ ਅਸੀਂ ਪੀ.ਏ ਬਣਾਇਆ ਤੂੰ ਸੋਚ ਤੈਨੂੰ ਗੋਡੇ ਤੇ ਰਗੜ ਕੇ ਲਾਉਣਾ ।”ਬੱਬਰ ਸ਼ੇਰ ਜੀ ਬੋਲੇ “ਸਰ ਤੁਸੀਂ ਦੱਸੋ ਮੈਂ ਕੀ ਕਰਾਂ….?”ਇਸ ਤਰ੍ਹਾਂ ਕਰੋ ਆਪਾਂ ਪਰਜ਼ਾ ਤੇ ਟੈਕਸ ਲਾਅ ਦੇਈਏ…?”ਪਰ ਮਾਹਾਰਾਜ ਲਾਈਏ ਕਾਹਦੇ ਤੇ ਪਹਿਲਾਂ ਹੀ ਹਾਹਾਕਾਰ ਮੱਚੀ ਪਈ ਆ ।” ਤੂੰ ਗੱਲ ਨਹੀਂ ਸਮਝਿਆ ਜਿਵੇਂ ਬਿਜ਼ਲੀ ਦੇ ਬਿੱਲਾਂ ਤੇ ਸਕਉਰਟੀ ਦੇ ਨਾਂ ਤੇ ਪੈਸੇ ਇੱਕਠੇ ਹੋ ਸਕਦੇ ਆ ਬਿਜ਼ਲੀ ਤਾਂ ਸਾਰੇ ਫੂਕਦੇ ਨੇ ਜੇ ਰੌਲਾ ਪਾਇਆ ਤਾਂ ਮੈਂ ਸਟੇਟਮਿੰਟ ਵਾਪਿਸ ਲੈ ਲਵਾਂਗਾ ਨਹੀਂ ਤਾਂ ਠੀਕ ਠਾਕ ਆ ।” ਤੇ ਸਭ ਕੁਛ ਰਾਜਾ ਜੀ ਦੇ ਹੁਕਮਾਂ ਅਨੁਸਾਰ ਸਾਰਾ ਪਲੈਨ ਮੁਤਾਬਿਕ ਹੋਇਆ ਟੈਕਸ ਲਾਅ ਦਿੱਤਾ ਗਿਆ । ਕਿਸੇ ਕਿਸਮ ਦੀ ਕੋਈ ਬਗਾਵਤ ਨਹੀਂ ਹੋਈ ਤੇ ਨਾ ਹੀ ਕੋਈ ਕੁਸਕਿਆ । ਥੋੜੇ ਦਿਨਾਂ ਬਾਅਦ ਰੁਟੀਨ ਚ ਬੱਬਰ ਸ਼ੇਰ ਜੀ ਨੇ ਪੁੱਛਿਆ “ਹਾਂ ਬਈ ਕੀ ਪੁਜੀਸ਼ਨ ਹੈ…?” ਮਾਹਾਰਾਜ ਕੋਈ ਨਹੀਂ ਬੋਲਿਆ ਕਿਸੇ ਨੇ ਚੂੰ ਵੀ ਨਹੀਂ ਕੀਤੀ ਲੋਕ ਧੜਾਧੜ ਬਿੱਲ ਜਵਾਂ ਕਰਾਈ ਜਾਂਦੇ ਨੇ ।”ਲੂੰਬੜ ਬੜਾ ਖੁਸ਼ ਹੋ ਕੇ ਬੋਲਿਆ ਬੱਬਰ ਸ਼ੇਰ ਜੀ ਬਹੁਤ ਹੈਰਾਨ ਹੋਏ ਤੇ ਉਹਨਾਂ ਕਿਹਾ ਇਸ ਤਰ੍ਹਾਂ ਕਰੋ ਜਿਹੜਾ ਟੈਕਸ ਦੇਣ ਆਉਂਦਾ ਨਾਲੇ ਟੈਕਸ ਲਉ ਤੇ ਨਾਲੇ ਹਰ ਦੇ ਪਹਿਲਾਂ ਇੱਕ ਖਿੱਚ ਕੇ ਜੋਰ ਦੇਣੇ ਚਪੇੜ ਮਾਰੋ ਵੇਖੀਏ ਤਾਂ ਸਹੀ ਪਰਜ਼ਾ ਕੀ ਕਹਿੰਦੀ ਹੈ ?” ਇਸ ਹੁਕਮ ਤੇ ਵੀ ਅਮਲ ਹੋਇਆ ਤੇ ਹਰ ਦੇ ਇੱਕ ਖਿੱਚ ਕੇ ਚਪੇੜ ਮਾਰੀ ਜਾਂਦੀ ਤੇ ਨਾਲੇ ਟੈਕਸ ਵਸੂਲਿਆ ਜਾਂਦਾ ਇਸ ਗੱਲ ਨੂੰ ਕਈ ਦਿਨ ਬੀਤ ਗਏ ਤਾਂ ਰੁਟੀਨ ਚੈਕਿੰਗ ਦੌਰਾਨ ਬੱਬਰ ਸ਼ੇਰ ਜੀ ਨੇ ਫੇਰ ਪੁਛਿਆ ਬਈ ਕੀ ਪੁਜੀਸ਼ਨ ਹੈ…?” ਬੱਸ ਜੀ ਤੁਹਾਡੇ ਹੁਕਮ ਅਨੁਸਾਰ ਹਰ ਤੋਂ ਟੈਕਸ ਲੈਣ ਤੋਂ ਪਹਿਲਾਂ ਇੱਕ ਖਿਚ ਕੇ ਚਪੇੜ ਮਾਰੀ ਜਾਂਦੀ ਹੈ ਤੇ ਫੇਰ ਟੈਕਸ ਲਿਆ ਜਾਂਦਾ ਹੈ ਪਰ ਕਦੇ ਵੀ ਕੋਈ ਵੀ ਨਹੀਂ ਕੁਸਕਦਾ ।”ਲੂੰਬੜ ਦੀ ਗੱਲ ਸੁਣ ਬੱਬਰ ਸ਼ੇਰ ਹੈਰਾਨ ਹੋਇਆ ਤੇ ਬੋਲਿਆ ਮੈਨੂੰ ਯਕੀਨ ਨਹੀਂ ਇਸ ਤਰ੍ਹਾਂ ਹੋ ਰਿਹਾ ਹੈ ਮੈਂ ਖੁਦ ਆਪਣੀਆਂ ਅੱਖਾਂ ਨਾਲ ਕੋਲ ਖੜ ਕੇ ਵੇਖਾਂਗਾ ।”ਤੇ ਅਗਲੇ ਦਿਨ ਬੱਬਰ ਸ਼ੇਰ ਪਰਜ਼ਾ ਨੂੰ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ ਪਰਜ਼ਾ ਆਵੇ ਚਪੇੜ ਖਾਵੇ ਤੇ ਟੈਕਸ ਜਮਾਂ ਕਰਵਾ ਕੇ ਜਾਈ ਜਾਵੇ । ਤਾਂ ਬੱਬਰ ਸ਼ੇਰ ਜੀ ਨੇ ਪੁੱਛਿਆ “ਕਿਸੇ ਮਾਈ ਭੈਣ ਭਰਾ ਬਜੁਰਗ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਤਾਂ ਨਹੀਂ…?”ਤਾਂ ਅੱਗੋਂ ਪਰਜ਼ਾ ਕਹਿੰਦੀ ਮਾਹਾਰਾਜ ਬਾਕੀ ਸਭ ਠੀਕ ਠਾਕ ਹੈ ਚਪੇੜ ਮਾਰਨ ਵਾਲਾ ਬੰਦਾ ਇੱਕ ਹੀ ਹੈ ਕਿਰਪਾ ਕਰਕੇ ਇਹ ਚਪੇੜਾਂ ਮਾਰਨ ਵਾਲੇ ਬੰਦੇ ਵਧਾ ਦਿਉ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਅਸੀਂ ਹੋਰ ਵੀ ਕਈ ਬਿੱਲ ਭਰਨੇ ਹੁੰਦੇ ਨੇ ।”ਰਾਜੇ ਨੂੰ ਯਕੀਨ ਹੋ ਗਿਆ ਸੀ ਪਰਜ਼ਾ ਦਿਮਾਗੋਂ ਪੈਦਲ ਹੀ ਹੈ ।
ਮਾਰਲ-ਬੇਵਕੂਫ ਲੋਕਾਂ ਤੇ ਕੋਈ ਵੀ ਰਾਜ਼ ਕਰ ਸਕਦਾ…………….?