ਹਿੰਮਤ

0
770

ਸੈ ਤਕਦੀਰਾਂ

ਘਡ਼ੀਆਂ ਭੱਜੀਆਂ।

ਸੈ ਬਲੀਆਂ,

ਬੁਝ ਗਈਆਂ।

ਪਰ ਹਿੰਮਤ ਦੀਆਂ

ਪਈਆਂ ਲੀਕਾਂ।

ਦਿਨ ਦਿਨ ਉਘਡ਼ਨ ਪਈਆਂ।

ਤੂੰ ਆਲਸ ਦਾ

ਪੱਲਾ ਫਡ਼ ਕੇ,

ਨਾਂ ਕਿਸਮਤ ਦਾ ਧਰਿਆ।

ਹਿੰਮਤੀਆਂ ਨੇ

ਮਾਰ ਕੇ ਬਾਹਾਂ

ਸੈ ਨਦੀਆਂ ਤਰ ਲਈਆਂ।