ਠਿੱਬੀ ਮੱਲ ਦਾ ‘ਸ਼ਕਤੀ ਤਮਾਸ਼ਾ’ – ਲਖਵਿੰਦਰ ਸਿੰਘ ਰਈਆ ਹਵੇਲੀਆਣਾ

0
1059

ਲੋਕ ਵਿਕਾਸ ਦੇ ਕੰਮ ਹੋਣ ਜਾਂ ਨਾ ਪਰ ਇਸ ਲੋਕ ਤੰਤਰ ਵਿਚ \’ਮਨੁੱਖੀ ਸ਼ਕਤੀ\’ ਦਾ ਵਿਖਾਵਾ ਵੋਟਾਂ ਖੋਹਣ ਦਾ ਇੱਕ ਵੱਡਾ ਸਾਧਨ ਮੰਨਿਆ ਜਾ ਰਿਹਾ ਹੈ ਆਪਣੀਆਂ ਜੜਾਂ ਗੱਡਣ ਲਈ ਦੂਜਿਆਂ ਦੀ ਜੜ੍ਹੀ ਪਟਰੋਲ ਪਾਉਣ ਦਾ ਸ਼ੁਗਲ ਬਣਿਆ ਹੋਇਆ ਹੈ ਭਾਵੇ ਇਸ ਮਹਿੰਗੇ ਸ਼ੁਗਲ ਨਾਲ ਕਈ ਆਪਣਾ ਝੁਗਾ ਹੀ ਚੌੜ ਕਰਵਾ ਬੈਠੇ ਨੇ ਪਰ ਫਿਰ ਵੀ ਬਹੁਤੇ ਸਿਆਸੀ ਮਗਰਮੱਛ ਪੱਥਰ ਚੱਟ ਕੇ ਵੀ ਪਿਛਾਂਹ ਨਹੀ ਮੁੜਦੇ ਕਿਉਕਿ ਕਦੇ ਨਾ ਕਦੇ ਉਨਾਂ ਦੀ ਕੁੰਡੀ ਵਿਚ ਵਾਰੇ ਨਿਆਰੇ ਕਰਾਉਣ ਵਾਲਾ ਸ਼ਿਕਾਰ(ਕੁਰਸੀ)ਨੇ ਫਸਣਾ ਈ ਫਸਣਾ ਹੁੰਦੈਸੋ ਇਸ ਲੋਕ ਰਾਜ ਵਿਚ ਸਿਆਸੀ ਵਿਰੋਧੀਆਂ ਦੇ ਖੰਭ ਕੁਤਰਨ ਲਈ ਖੇਹ ਉਡਾਊ, ਪ੍ਰਦੂਸ਼ਣ ਫੈਲਾਊ ਤੇ ਚਲਦੀ ਆਵਾਜਾਈ ਵਿਚ ਵਿਘਨ ਪਾਊ ‘ਸ਼ਕਤੀ ਤਮਾਸ਼ੇ’ ਕਰਨ ਦੀ ਚੂਹਾ ਦੌੜ ਲੱਗੀ ਹੋਈ ਹੈ ਇਸ ਚੂਹਾ ਦੌੜ ਵਿਚ ਠਿੱਬੀ ਮੱਲ ਭਲਾ ਕਿਸੇ ਤੋ ਪਿਛੇ ਕਿਵੇ ਰਹਿ ਸਕਦਾ ਸੀ? ਉਸ ਨੂੰ ਤਾਂ ਉਸੇ ਦਿਨ ਤੋ ਹੀ ਸੱਤੀ ਕਪੜੀ ਹੀ ਅੱਗ ਲੱਗੀ ਹੋਈ ਸੀ ਜਿਸ ਦਿਨ ਤੋ ਉਸ ਦੇ ਵਿਰੋਧੀਆਂ ਨੇ ‘ਸ਼ਕਤੀ ਵਿਖਾਵੇ’ ਰਾਹੀ ਸ਼ੜਕਾਂ ‘ਤੇ ਕਬਜ਼ਾ ਕਰਕੇ ਪੂਰਾ ਹੁੜਦੰਗ ਮਚਾਇਆ ਸੀ ਠਿੱਬੀ ਮੱਲ ਨੇ ਵੀ ਮਨ ਵਿਚ ਧਾਰ ਲਿਆ ਸੀ ਕਿ ਆਪਣੇ ‘ਸ਼ਕਤੀ ਵਿਖਾਵੇ’ ਦੌਰਾਨ ਅਸਾਂਵੀ ਆਮ ਰਾਹਗੀਰਾਂ ਦੇ ਨਾਸੀ ਧੂੰਆਂ ਐਸਾ ਦੇਣਾ ਕਿ ਉਨਾਂ ਨੂੰ ਨਾਨੀ ਕੀ?ਸਗੋ ਨਾਨਕਾ ਪਰਵਾਰ ਹੀ ਚੇਤੇ ਆ ਜਾਵੇ ਅਤੇ ਨਾਚਾਹੁੰਦੇ ਹੋਏ ਵੀ ਉਹ ਸਾਡੀ ਭੀੜ ਦਾ ਇੱਕ ਹਿਸਾ ਬਣ ਕੇ ਰਹਿ ਜਾਣ ਭੀੜ ਦੀ ਅਸੀ ਸਮੁੰਦਰੀ ਛੱਲ ਨੂੰ ਵੇਖ ਕੇ ਵਿਰੋਧੀਆਂ ਦੇ ਢਿੱਡੀ ਇੰਜ਼ ਉਬਾਲੇ ਉਠਣ ਤੇ ਵਲੇਵੇ ਫਿਰਨ ਜਿਵੇ ਕਬਜ਼ੀ ਦੇ ਮਾਰੇ ਕਿਸੇ ਹਮਾਤੜ ਨੇ ਗਲਤੀ ਨਾਲ ਜੁਲਾਬ ਦੀ ਪੂਰੀ ਦੀ ਪੂਰੀ ਸ਼ੀਸ਼ੀ ਚਾੜ੍ਹ ਲਈ ਹੋਵੇ ਠਿੱਬੀ ਮਲ ਨੇ ਆਪਣੇ ਚੇਲੇ ਚਾਟੜੇ ਇਕੱਠੇ ਕੀਤੇ ਤੇ ਆਪਣੇ ਮਨ ਦੀ ਭੜਾਸ ਕੱਢਦਿਆਂ ਇਹ ਵੀ ਕਹਿ ਦਿੱਤਾ ਜਿਹੜਾ ਜਿਨੀ ਵੱਧ ਭੀੜ ਇਕੱਠੀ ਕਰਕੇ ਲਿਆਊ,ਪਾਰਟੀ ਵਿਚ ਉਸ ਨੂੰ ਆਹੁਦਾ ਵੀ ਓਨਾ ਵੱਡਾ ਬਖਸ਼ਿਸ਼ ਹੋਊ ਇਹ ਬਖਸੀਸ਼ ਲੈਣ ਲਈ ਚਮਚੇ-ਚਾਟੜਿਆਂ ਵਿਚ ਵੀ ਹੌੜ ਲੱਗ ਗਈ ਤੇ ਉਹ ਇੱਕ-ਦੂਜੇ ਦੇ ਹਲਕਿਆਂ ਵਿੱਚ ‘ਸਨ’ ਲਾਉਣ ਲੱਗ ਪਏ ਇਨਾਂ ਵਲੋ ਲਾਲਚ ਅਤੇ ਡਰਾਵੇ ਦੇ ‘ਜੂਸ’ ਦੇ ਖੂਬ ਲੰਗਰ ਲਾਏ ਗਏਇਸ ਖੋਹ ਮਈ ਵਿਚ ਵੱਢ ੂੰ-ਟੁਕੂੰ ਅਤੇ ਹੇਠਾਂ-ਉਪਰ ਹੋਣ ਦਾ ਐਸਾ ਮਾਹੌਲ ਬਣਿਆ ਜਿਵੇ ਹੱਡਾ-ਰੋੜੀ ਵਿਚ ਦਰਵੇਸ਼ਾਂ ਵਿਚਕਾਰ ਆਮ ਹੀ ਵਰਤਦਾ ਹੈ ਠਿੱਬੀ ਮੱਲ ਤੇ ਉਸਦੇ ਚੇਲੇ-ਚਾਟੜਿਆਂ ਦੇ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਖੁਸ਼ੀ ਦੇ ਟੀਟਣੇ ਮਾਰਨ ਅਤੇ ਵਿਰੋਧੀਆਂ ਦੇ ਕਾਲਜੇ ਸਾੜਨ ਯੋਗੀ ਭੀੜ ਇਕੱਠੀ ਨਾ ਹੋ ਸਕੀ ਠਿੱਬੀ ਮੱਲ ਨੂੰ ਲੋਕਾਂ ਦਾ ਇਸ ‘ਸ਼ਕਤੀ ਵਿਖਾਵੇ ‘ ਵਿਚ ਵੱਡੀਭੀੜ ਬਣਕੇ ਸ਼ਾਮਿਲ ਨਾ ਹੋਣ ਉਤੇ ਕਚੀਚੀ ਤੇ ਕਚੀਚੀ ਵੀ ਆਈ ਜਾਏ ਅਤੇ ਮੂੰਹ ਉਤੇ ਤਰੇਲੀ ਦੀਆਂ ਸੁਨਾਮੀ ਲਹਿਰਾਂ ਵੀ ਛੁਟੀ ਜਾਣ ਪਰ ਬੁੱਲ੍ਹਾਂ ‘ਤੇ ਸਿਕਰੀ ਜੰਮੀ ਜਾਏ ‘ਕੁਰਸੀ ‘ਤੇ ਨਾਗ ਕੁੰਡਲ ਵਜ ਲੈਣ ਦਿੳ ਫਿਰ ਵੇਖਿਓ ਇਨਾਂ ਨੂੰ ਬੰਦੇ ਦੇ ਪੁੱਤ ਕਿਵੇ ਬਣਾਉਨੈ ਤੇ ਕਹਿਣਾ ਨਾ ਮੰਨਣ ਦਾ ਐਸਾ ਸਬਕ ਸਿਖਾਊ ਕਿ ਜੋ ਪੀੜੀਆਂ ਤੱਕ ਨਾ ਭੁੱਲੂ’ ਮੱਥੇ ‘ਤੇ ਹੱਥ ਮਾਰ ਕੇ ਉਬਲਦੀ ਤੋੜੀ ਵਾਂਗ ਠਿੱਬੀ ਮਲ ਆਪਣੇ ਕੰਢੇ ਲੂਹੀ ਜਾ ਰਿਹਾ ਸੀ ਫਿਕਰ ਵਿਚ ਡੁੱਬੇ ਠਿੱਬੀ ਮਲ ਨੂੰ ਵੇਖ ਕੇ ਸੱਜੀ ਬਾਂਹ ਬਣੇ ਇੱਕ ਚਮਚੇ ਨੂੰ ਲੋਕਾਂ ਦੇ ਅੱਖੀ ਘੱਟਾ ਪਾਊ ਇਕ ਐਸੀ ਤਰਕੀਬ ਸੁੱਝੀ ਕਿ ਠਿੱਬੀ ਮਲ ਦੀਆਂ ਵੜਾਸ਼ਾਂ ਈ ਖਿੜ ਗਈਆਂਇਸ ਤਰਕੀਬ ਅਨੁਸਾਰ ਪਹੁੰਚੇ ਹੋਏ ਢਾਈ ਟੋਟਰੂਆਂ ਅਤੇ ਵਹੀਕਲਾਂ ਦਾ ਸ਼ੜਕ ਵਿਚ ਖਲਾਰਾ ਪਾ ਕੇ ਜਿੰਦਾਬਾਦ ਤੇ ਮੁਰਦਾਬਾਦ ਦੀ ਡੁਗਡਗੀ ਵਿਚ ਤਮਾਸ਼ਾ ਲਾ ਦਿਤਾ ਭਾਵੇ ਹੋਰਨਾਂ ਤਮਾਸ਼ਿਆਂ ਵਾਂਗ ਇਹ ਤਮਾਸ਼ਾ ਵੀ ਟਰੈਫਿਕ ਨਿਯਮਾਂ ਦਾ ਮ੍ਹੂੰਹ ਚਿੜਾਕੇ ਪ੍ਰਸ਼ਾਸਨ ਦਾ ਸਿਰਦਰਦੀ ਬਣਿਆ ਹੋਇਆ ਸੀ ਪਰ ਮੂਕ ਦਰਸ਼ਕ ਬਣੇ ਪ੍ਰਸ਼ਾਸਨ ਦੀ ਸਿਰ ਵਿਚ ਕੋਈ ਜੂੰ ਨਹੀ ਸਰਕ ਰਹੀ ਸੀ  ਢਾਈ ਟੋਟਰੂ ਹੀ ਪਰਾਣੀ ਬਾਸਮਤੀ ਦੇ ਰਿਝੇ ਚੋਲਾਂ ਵਾਂਗ ਫੁਲ-ਫੁਲ ਕੇ ਸੜਕ ਚੋ ਵੀ ਬਾਹਰ ਕਿਰ ਰਹੇ ਸਨਇਸ ਖਲਾਰੇ ਵਿਚ ਕਈ ਹਮਾਤੜ ਰਾਹਗੀਰ ਫਸ ਗਏ ਜੋ ਇਸ ‘ਸ਼ਕਤੀ ਵਿਖਾਵੇ \’ ਦਾ ਹਿੱਸਾ ਜਾਪਣ ਲੱਗ ਪਏਇਸ ਤਰਾਂ ਬਣੀ ਮਜ਼ਬੂਰਨ ਭੀੜ ਨੂੰ ਵੇਖ ਕੇ ਠਿੱਬੀ ਮੱਲ ਦ ੇ ਬੁੱਲ੍ਹ ਵੀ ਫੜਕ ਪਏ,  ਨੀ ਜੇ ਏਦਾਂ ਈ ਹੁੰਦੇ ਰਹੇ ਤੇਰੇ ਦਰਸ਼ਨ , ਸਾਡੇ ਦਿਨ ਵਧੀਆ ਆ ਜਾਣਗੇ—ਗੇ ਅਜਿਹੇ ਸ਼ੜਕੀ ਵਿਖਾਵੇ ਕਰਨਾ ਸਾਡਾ ਕੋਈ ਸ਼ੁਗਲ ਨਹੀ ਸਗੋ ਅੱਜ ਦੀ ਮੁੱਖ ਲੋੜ ਤੇ ਸਾਡੀ ਮਜ਼ਬੂਰੀ ਐ’ ਇਹ ਕਹਿ ਕੇ ਠਿੱਬੀ ਮੱਲ ਨੇ ਲੋਕਾਂ ਦੀ ਹੋਈ ਖਜ਼ਲ ਖੁਆਰੀ ਉਤੇ ਮੱਗਰਮੱਛ ਦੇ ਅੱਥਰੂ ਵੀ ਕੇਰੇ ਅਤੇ ਨਾਲ ਹੀ ਖੇਡੀ ਗਈ ਇਸ ਖੁੱਲੀ ਖੇਡ ਸਮੇ ਮੂਕ ਦਰਸ਼ਕੀ ਸਹਿਯੋਗ ਲਈ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਕੈਮਰੇ ਤੇ ਕੰਪਿਊਟਰੀ ਹੇਰਾ-ਫੇਰੀ ਨਾਲ ਮਨੁੱਖੀ ਧੜ ਉਹੀ ਤੇ ਸਿਰ ਹੋਰ ,ਵਹੀਕਲ ਬਾਡੀ ਉਹੀ ਤੇ ਨੰਬਰਪਲੇਟਾਂ/ਸਵਾਰ ਹੋਰ ਅਤੇ ਭੀੜ ਵਿਚਲੇ ਖੱਪੇ ਭਰਨ ਲਈ ਇੱਕ ਦਿੱਖ ਨੂੰ ਹੀ ਕਈ-ਕਈ ਥਾੲੀ ਜੜ੍ਹ ਕੇ ਲੋਕਾਂ ਦਾ ਠਾਠਾਂ ਮਾਰਦੇ ਅਖੌਤੀ ਹੜ੍ਹ ਦੀਆਂ ਤਸਵੀਰਾਂ ਬਣਾ ਲਈਆਂ ਗਈਆਂ ਬਾਕੀ ਰਹਿੰਦੀ-ਖੂੰਹਦੀ ਕਸਰ ਵਿਕਾਊ ਮੀਡੀਏ ਨੇ ਇਸ਼ਤਿਹਾਰਾਂ ਨੂੰ ਮੋਮੋ-ਠੱਗਣੀਆਂ ਖਬਰਾਂ ਵਿਚ ਲਪੇਟ-ਲਪੇਟ ਕੇ ਨਸ਼ਰ ਕਰਦਿਆਂ ਠਿੱਬੀ ਮਲ ਦੇ ‘ਸ਼ਕਤੀ ਵਿਖਾਵੇ’ ਦੀ ਧੰਨ-ਧੰਨ ਕਰਵਾ ਦਿੱਤੀ