ਵਤਨਾ ਨੂੰ – ਦੀਪ ਮੰਗਲੀ

0
997

ਬਹੁਤੇ ਪਰਦੇਸ਼ੀ ਵਤਨਾ ਨੂੰ ਮੁੱੜ ਜਾਣਾ ਚਾਹੁਦੇ ਨੇ
ਛਡ ਪਰਦੇਸ਼ਾਂ ਨੂੰ ਇੱਥੋ ਹੁਣ ਉਡ਼ ਜਾਣਾ ਚਾਹੁਦੇ ਨੇ
ਮੁਲਕ ਬਗਾਨੇ ਪੀਜੇ ਬਰਗਰ ਖਾਕੇ ਅੱਕ ਗਏ
ਹੁਣ ਰੁਖੀ ਮਿੱਸੀ ਘਰ ਆਪਣੇ ਦੀ ਖਾਣਾ ਚਾਹੁਦੇ ਨੇ

ਪਰ ਔਨ ਲਾਇਨ ਬਿਲ ਭਰਦੇ ਲਾਇਨ ਚ ਖੜ੍ਹਨ ਤੋ ਡਰਦੇ ਨੇ
ਫਿਰ ਰੋਡਵੇਜ਼ ਦੀਆਂ ਬੱਸਾ ਦੇ ਵਿੱਚ ਚੱੜਨ ਤੋ ਡਰਦੇ ਨੇ
ਇੱਥੇ ਇੱਕ ਫੋਨ ਤੇ ਹਰ ਮਸਲਾ ਹੀ ਹੱਲ ਹੋ ਜਾਦਾ ਏ
ਉਥੇ ਜਾਕੇ ਨਿਤ ਸ਼ਰੀਕਾਂ ਦੇ ਨਾਲ ਲੜਨ ਤੋ ਡਰਦੇ ਨੇ

ਕਈ ਡਰਦੇ ਨੇ ਉਸ ਧਰਤੀ ਦੀ ਅਫਸਰ ਸ਼ਾਹੀ ਤੋ
ਹਰ ਅਫਸਰ ਦੀ ਪੈਸੇ ਖਾਤਰ ਸ਼ਰਮ ਹੀ ਲਾਹੀ ਤੋ
ਮੰਗਲੀ ਕੌਣ ਵਚਾਰਾ ਜੋ ਨਾ ਡਰੇ ਇਹ ਪੰਗਿਆਂ ਤੋ
ਰੱਬ ਵੀ ਡਰੇ ਪੰਜਾਬ ਪੁਲੀਸ ਦੀ ਧੱਕੇ ਸਾਹੀ ਤੋ

ਟੁੱਟੀਆਂ ਸੱੜਕਾ ਤੇ ਡਰਦੇ ਭੰਨ ਹੁੰਦੀਆਂ ਵੱਖੀਆਂ ਤੋ
ਭਜ ਜਾਦੀ ਜਦ ਬਿਜਲੀ ਫਿਰ ਹਥ ਵਾਲੀਆਂ ਪੱਖੀਆਂ ਤੋ
ਸਮੇ ਨੇ ਕੈਸਾ ਮੋੜ ਲਿਆ ਇਹ ਦੇਖ ਲਵੋ ਮਿੱਤਰੋ
ਪੁਤ ਖੇਤਾ ਦੇ ਡਰਦੇ ਨੇ ਮੱਛਰ ਤੇ ਮੱਖੀਆਂ ਤੋ