ਵਸਲ ਦੀ ਰਾਤ – ਕੁਲਦੀਪ ਸਿੰਘ ਨੀਲਮ

0
1171

ਅੱਜ ਫਿਰ ਉਨ੍ਹਾਂ ਨਾਲ  ਮੇਰੀ ਮੁਲਾਕਾਤ ਹੋਵੇਗੀ
ਫਿਰ ਸ਼ੋਹਲੇ ਭੱੜਕਣਗੇ  ਤੇ ਬਰਸਾਤ ਹੋਵੇਗੀ

ਆਕੇ ਮੇਰੇ ਕਰੀਬ ਸ਼ਰਮਾ ਨਾ ਜਾਣਾ ਦੋਸਤ
ਅੱਖਾਂ ਨਾਲ ਅੱਖਾਂ  ਦੀ ਅੱਜ ਗੂਹੜੀ ਬਾਤ ਹੋਵੇਗੀ

ਚੰਨ ਬੇਤਾਬ ਹੈ ਵਿਆਹੁਣ ਲਈ ਚਾਂਦਨੀ ਆਪਣੀ
ਤਾਰਿਆਂ ਨਾਲ ਸੱਝੀ ਖੂਬ ਉਸਦੀ ਬਾਰਾਤ ਹੋਵੇਗੀ

ਮੇਰੀਆਂ ਬਾਹਾਂ ‘ਚ ਮਹਿਕੇਗਾ ਗੁਲ ਬਦਨ ਤੇਰਾ
ਹੱਰ ਪਾਸੇ ਤੇਰੇ ਹੱਸਨ ਦੀ ਬਾਗਾਤ ਹੋਵੇਗੀ

ਤੇਰੇ ਕਦਮਾਂ ‘ਚ ਰਖਾਂਗਾ ਦਿਲ- ੳ -ਜਾਨ ਆਪਣੀ
ਤੈਨੂੰ ਦੇਣ ਲਈ  ਬੱਸ  ਇਹੋ ਮੇਰੀ ਸੁਗਾਤ ਹੋਵੇਗੀ

ਇਹ ਸੋਚਕੇ ਖੁੱਸ਼ੀ  ਨਾਲ ਕਿਤੇ ਮਰ ਨਾ ਜਾਵਾਂ ਮੈਂ
ਪਤਾ ਨਹੀਂ ਕਿਨੀ ਸੋਹਣੀ  ਵੱਸਲ ਦੀ ਰਾਤ ਹੋਵੇਗੀ?