ਜਿਹੜੀ ਘੜੀ – ਜਸਪ੍ਰੀਤ ਕੌਰ

0
205

ਰਾਤੀਂ ਸੁਪਨੇ ਚ ਆਇਆ,
ਮੇਰਾ ਤਾਂ ਸੀਨਾ ਠਾਰ ਹੋ ਗਿਆ,
ਕੁਰਬਾਨ ਜਾਵਾ ਮੈਂ ਵਾਰੀ-ਵਾਰੀ,
ਜਿਹੜੀ ਘੜੀ ਮੈਂਨੂੰ ਤੇਰਾ ਏ ਦੀਦਾਰ ਹੋ ਗਿਆ !

ਸੋਹਣਾ ਮੁੱਖ ਓਦਾ ਹੱਦਾ ਬੰਨੇ ਟੱਪ-ਟੱਪ ਕੇ,
ਮੈਨੂੰ ਪਤੰਗ ਦੀ ਡੋਰ ਵਾਗੂੰ ਖਿੱਚ ਹੀ ਗਿਆ,
ਕੁਰਬਾਨ ਜਾਵਾ ਮੈਂ ਵਾਰੀ-ਵਾਰੀ,
ਜਿਹੜੀ ਘੜੀ ਮੈਂਨੂੰ ਤੇਰਾ ਏ ਦੀਦਾਰ ਹੋ ਗਿਆ !

ਓਹੋਂ ਬੈਠਾ ਸੀ ਬਗੀਚੇ ਵਿੱਚ ਇੱਕ ਫੁੱਲ ਬਣ ਕੇ,
ਮੇਰਾ ਦਿਲ ਦੇਖ ਓਹਨੂੰ ਬੱਸ ਤਿਲਕ ਹੀ ਗਿਆ,
ਕੁਰਬਾਨ ਜਾਵਾ ਮੈਂ ਵਾਰੀ-ਵਾਰੀ,
ਜਿਹੜੀ ਘੜੀ ਮੈਂਨੂੰ ਤੇਰਾ ਏ ਦੀਦਾਰ ਹੋ ਗਿਆ !

ਸੁਪਨੇ ਚ ਆਉਂਨਾ ਏ ਕਾਤੋਂ ਹੁਣ ਰੋਜ਼ ਚੰਨ ਓਏ,
ਜੱਸੀ ਨੂੰ ਦੇਖ ਤਦ ਸੂਰਜ ਵਾਗੂੰ ਛਿਪ ਸੀ ਗਿਆ,
ਕੁਰਬਾਨ ਜਾਵਾ ਮੈਂ ਵਾਰੀ-ਵਾਰੀ,
ਜਿਹੜੀ ਘੜੀ ਮੈਂਨੂੰ ਤੇਰਾ ਏ ਦੀਦਾਰ ਹੋ ਗਿਆ !