ਕਿਕੱਣ ਮਿਲਾਂ ਨੀ ਭੈਣੇ ਮੇਰੀਏ

0
663

ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇ

ਇਕ ਕੰਗਣ ਰੁਡ਼੍ਹਿਆ ਵੇ ਜਾਵੇ

ਮੇਰਾ ਵੀਰ ਮਿਲਕੇ ਜਾਇਓ ਵੇ-ਹੇ

ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏ

ਮੇਰੇ ਸਾਥੀ ਜਾਂਦੇ ਦੂਰ

ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂ

ਮੇਰਾ ਵੀਰ ਮਿਲਕੇ ਜਾਇਓ ਵੇ-ਹੇ

ਕਿੱਕਣ ਮਿਲਾਂ ਨੀ ਭੈਣੇ ਮੇਰੀਏ

ਮੇਰੇ ਸਾਥੀ ਲੰਘਗੇ ਦੂਰ

ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਨੂੰ ਮੂਹਡ਼ੀ ਪੀਰਡ਼ੀ

ਤੈਨੂੰ ਪਲੰਘ ਵਿਛਾਉਣਾ

ਮੇਰਾ ਵੀਰ ਮਿਲਕੇ ਜਾਇਓ ਵੇ-ਹੇ

ਕਿੱਕਣ ਮਿਲਾਂ ਨੀ ਭੈਣੇ ਮੇਰੀਏ

ਮੇਰੇ ਸਾਥੀ ਉੱਠਗੇ ਦੂਰ

ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਲੱਸੀ ਛੰਨਾ

ਤੈਨੂੰ ਕਟੋਰਾ ਦੁੱਧ ਦਾ

ਮੇਰਾ ਵੀਰ ਮਿਲਕੇ ਜਾਇਓ ਵੇ-ਹੇ