ਛੁੱਟੀਆਂ ਨਾ ਮਿਲੀਆਂ ਭੈਣੇਂ

0
1272

ਕੁਡ਼ਤਾ ਸਮਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ

ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ

ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ

ਚੀਰਾ ਰੰਗਾਵਾਂ ਵੀਰਾ, ਛਾਉਣੀ ਪਹੁੰਚਾਵਾਂ

ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ

ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ

ਕੈਠਾਂ ਘਡ਼ਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ

ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ

ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ