ਜੱਟੀਆਂ ਪੰਜਾਬ ਦੀਆਂ

0
1716

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ

ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ

ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ

ਮੱਕੀ ਦੀਆਂ ਰੋਟੀਆਂ ਤੇ ਸੋਨੇ ਦੀਆਂ ਵਾਲੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ

ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਮੱਖਣਾਂ ਦੇ ਪੇਡ਼ਿਆਂ ਚ ਗੁੰਨ ਗੁੰਨ ਚੂਰੀਆਂ

ਹਾਸਿਆਂ ਚ ਰੰਗੀਆਂ ਨੇ ਬੁਲ੍ਹੀਆਂ ਸੰਧੂਰੀਆਂ

ਅੰਗ ਅੰਗ ਲਾਲੀਆਂ ਤੇ ਸੱਚਿਆਂ ਚ ਢਾਲੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ

ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਵੇਹਡ਼ੇ ਵਿਚ ਗੱਭਰੂ ਦਾ ਪਲੰਗ ਨਵਾਰੀ ਏ

ਚੰਦ ਨਾਲੋਂ ਗੋਰੀ ਕੋਲ ਬੈਠੀ ਸਰਦਾਰੀ ਏ

ਦੋਹਾਂ ਦੀਆਂ ਜਾਣ ਨਾ ਜਵਾਨੀਆਂ ਸੰਭਾਲੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ

ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ

ਕਿੱਡਾ ਰੰਗ ਲਾਇਆ ਸੋਹਣੀ ਹਿੱਕ ਦੀ ਹਮੇਲ ਨੇ

ਚੰਦ ਤੇ ਸਿਤਾਰੇ ਚਾਡ਼੍ਹੇ ਵੇਲ ਉਤੇ ਵੇਲ ਨੇ

‘ਨੂਰਪੁਰੀ’ ਦੁੱਧ ਤੇ ਮਲਾਈਆਂ ਨਾਲ ਪਾਲੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ

ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ