ਕੁੱਖੋਂ ਕਤਲ ਵੇਲੇ ਦੀ ਮਾਨਸ਼ਿਕ ਪੀੜਾ – ਪਰਸ਼ੋਤਮ ਲਾਲ ਸਰੋਏ

0
71

ਅਮਰੋ ਮਾਂ ਬਣਨ ਵਾਲੀ ਸੀ।  ਉਹ ਨਵੇਂ ਜ਼ਮਾਨੇ ਦੀ ਇਸ ਅਸਲੀਅਤ ਤੋਂ ਚੰਗੀ ਤਰ੍ਹਾਂ ਵਾਕਫ਼ ਸੀ।  ਕਿ ਇੱਕ ਲੜਕੀ ਦਾ ਇਸ ਅਧੁਨਿਕ ਸਮਾਜ ਵਿੱਚ ਚਲਣਾ ਕਿੰਨਾਂ ਦੁਸ਼ਵਾਰ ਹੋ ਗਿਆ ਹੈ।  ਮਾਂ ਬਣਨ ਤੋਂ ਪਹਿਲਾਂ ਟੈੱਸਟ ਬਗੈਰਾ ਕਰਾਏ।  ਇਨ੍ਹਾਂ ਟੈਸਟਾਂ ਤੋਂ ਇਹ ਪਤਾ ਚੱਲਿਆ ਕਿ ਇਸ ਵਕਤ ਉਸ ਦੀ ਕੁੱਖ ਵਿੱਚ ਇੱਕ ਬੱਚੀ ਪਲ ਰਹੀ ਹੈ।  ਉਸਨੇ ਸੋਚਿਆ ਕਿ ਜੇਕਰ ਬੱਚੀ ਜਨਮ ਲੈਂਦੀ ਹੈ। ਇੱਕ ਤਾਂ ਉਹ ਘਰੋਂ ਗਰੀਬ ਹੈ ਤੇ ਉਸਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਨਹੀਂ ਕਰ ਪਾਏਗੀ ਤੇ ਦੂਜਾ ਲੜਕੀ ਪੈਦਾ ਹੋਣ ਤੇ ਮਾਂ ਦੀ ਜਿੰਮੇਵਾਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ।  ਉਸ ਦਾ ਹਰ ਪਾਸੇ ਵੱਲ ਧਿਆਨ ਰੱਖਣਾ ਤੇ ਦੂਜੇ ਸਮਾਜ ਦੇ ਕੁਝ ਲੋਕਾਂ ਦੀ ਦਾਜ਼ ਦੀ ਭੁੱਖ ਤੋਂ ਵੀ ਉਹ ਭਲੀ ਭਾਂਤ ਜਾਣੂ ਸੇ।  ਉਸਦਾ ਜਮੀਰ ਉਸ ਨੂੰ ਜੋ ਕਹਿ ਰਿਹਾ ਸੀ ਉਸਨੂੰ ਸਿਰਫ਼ ਉਹ ਹੀ ਸਮਝ ਸਕਦੀ ਸੀ।  ਉਸਨੇ ਸੋਚਿਆ ਕਿ ਚਲੋ ਇਸਨੂੰ ਕੁੱਖ ਵਿੱਚ ਹੀ ਕਤਲ ਕਰਾ ਦਿੰਦੇ ਹਾਂ। ਉਸਨੇ ਆਪਣੇ ਪਤੀ ਨੂੰ ਆਪਣੇ ਸ਼ੀਨੇ ਦੀ ਉਠ ਰਹੀ ਪੀੜਾ ਦਾ ਅਹਿਸਾਸ ਕਰਾ ਦਿੱਤਾ ਸੀ। ਉਹ ਤਾਂ ਚਾਹੁੰਦੀ ਸੀ ਕਿ ਉਹ ਆਪਣੀ ਧੀ ਨੂੰ ਇਸ ਦੁਨੀਆਂ \’ਤੇ ਲੈ ਆਏ ਪਰ ਉਹ ਜ਼ਮਾਨੇ ਤੇ ਚਲ ਰਹੀ ਨਵੀਂ ਹਵਾ ਤੋਂ ਡਰਦੀ ਵੀ ਸੀ।  ਇਸ ਲਈ ਜਦ ਉਹ ਇਸ ਕੰਮ ਨੂੰ ਅੰਜ਼ਾਮ ਦੇਣ ਲਈ ਜਾ ਰਹੀ ਸੀ ਕਿ ਉਸਨੂੰ ਆਪਣੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਦਾ ਅਹਿਸਾਸ ਹੋਇਆ। ਇੰਝ ਲੱਗਾ ਕਿ ਜਿਵੇਂ ਉਸ ਦੀ ਬੇ-ਕਸ਼ੂਰ ਬੱਚੀ ਜਿਹੜੀ ਕਿ ਕੁੱਖ ਚੋਂ ਕਤਲ ਹੋਣ ਜਾ ਰਹੀ ਸੀ ਕਹਿ ਰਹੀ ਹੋਵੇ ਕਿ ਹੇ ਮਾਂ ਤੂੰ ਇਹ ਕੀ ਕਰਨ ਜਾ ਰਹੀ ਏ।  ਮੈਨੂੰ ਕਤਲ ਕਰਨ ਦਾ ਪਾਪ ਕਿਉਂ ਕਰਨ ਜਾ ਰਹੀ ਏ?  ਮੈਨੂੰ ਕਤਲ ਕਰ ਕੇ ਤੇਰੇ ਹੱਥ ਕੀ ਲੱਗੇਗਾ। ਕੀ ਮੇਰੇ ਪਾਲਣ-ਪੋਸ਼ਣ ਤੇ ਆਉਣ ਵਾਲੇ ਖਰਚ ਤੋਂ ਡਰ ਕੇ ਮੇਰਾ ਕਤਲ ਕਰ ਰਹੀ ਏ। ਜੇਕਰ ਅਜਿਹਾ ਹੈ ਤਾਂ ਮੈ ਜਦ ਥੋੜਾ ਵੱਡੀ ਹੋ ਜਾਵਾਂਗੀ ਤਾ ਮੈ  ਆਪਣਾ ਸਾਰਾ ਖਰਚ ਆ ਉਠਾ ਲਵਾਂਗੀ। ਤਾਂ ਉਸ ਵੇਲੇ ਅਮਰੋ ਦੇ ਮਨ ਚ ਇਹ ਹੀ ਆ ਰਿਹਾ ਸੀ ਕਿ ਬੱਚੀਏ ਇਹ ਮੇਹਨਤ ਕਰਨ ਲਈ ਤੈਨੂੰ ਬਾਹਰ ਕਿਸੇ ਦਫ਼ਤਰ ਜਾਂ ਫੈਕਟਰੀ ਆਦਿ ਵਿੱਚ ਜਾਣਾ ਪਵੇਗਾ ਜੇਕਰ ਤੂੰ ਪੜ੍ਹ ਵੀ ਗਈ ਇੱਕ ਤਾਂ ਸਕੂਲ ਕਾਲਜ ਜਾਣ ਸਮੇਂ ਤੇਰੇ ਇੱਜ਼ਤ ਸੁਰੱਖਿਅਤ ਨਹੀਂ ਹੋਵੇਗੀ।  ਤੇਰਾ ਸੜਕ ਤੇ ਚੱਲਣਾ ਕਿਵੇਂ ਦੁਸ਼ਵਾਰ ਹੋ ਜਾਵੇਗਾ। ਫਿਰ ਵਿਆਹ ਸਮੇਂ ਦੌਰਾਨ ਇਹ ਵੀ ਹੋ ਸਕਦਾ ਹੈ ਕਿ ਉਸਨੂੰ ਸਹੁਰਾ ਪਰਿਵਾਰ ਲਾਲਚੀ ਮਿਲ ਜਾਵੇ ਤੇ ਉਸਨੂੰ ਦਾਜ਼ ਦੇ ਲਾਲਚ ਚ ਆ ਕੇ ਕਤਲ ਕਰ ਦੇਵੇ। ਉਸਨੇ ਸੋਚਿਆ ਕਿ ਬੱਚੀਏ ਲੜਕੀ ਦੇ ਕਿਸਮਤ ਵਿੱਚ ਮਰਨਾ ਹੀ ਲਿਖਿਆ ਹੋਇਆ ਹੈ। ਉਹ ਚਾਹੇ ਇਸ ਜ਼ਮਾਨੇ ਦੀ ਹਵਾ ਤੋਂ ਤੰਗ ਆ ਕੇ ਘੁੱਟ ਕੇ ਮਰਨਾ ਕਿਉਂ ਨਾ ਹੋਵੇ ਫਿਰ ਇਹ ਸਾਰਾ ਕੁਝ ਤੈਨੂੰ ਦਿਖਾਉਣ ਤੋ ਪਹਿਲਾਂ ਹੀ ਕਿਉਂ ਨਾ ਤੈਨੂੰ ਕੁਖ \’ਚ ਹੀ ਕਤਲ ਕਰਾ ਦਿੱਤਾ ਜਾਵੇ।