ਰੱਬ ਦੀ ਰਜਾਂ – ਰਮਨਜੀਤ ਬੈਂਸ

0
896

ਰੱਬ ਦੀ ਰਜਾਂ ਚ ਰਾਜੀ ਰਹਿਣ ਵਾਲਿਉ,
ਗੂੜੀਆਂ ਛਾਂਵਾਂ ਦੇ ਥੱਲੇ ਵਹਿਣ ਵਾਲਿਉ,
ਪੂਰਾਂ ਹੀ ਸਿਆਲ ਸਾਡਾਂ ਪੁੱਛਿਆਂ ਨਾਂ ਹਾਲ ਕਿਸੇ,
ਸਾਡੇ ਤੇ ਝੱਖੜ ਬਣ ਢਹਿਣ ਵਾਲਿਉ,
ਚੂਲੀ ਸਾਡੀਆਂ ਜੜਾਂ ਚ ਪਾਣੀ ਪਾਉਣ ਤੋ ਅਵੇਸਲੇ,
ਦੁਨੀਆਂ ਵਾਲੇ ਨਾ ਸਾਡੇ ਦਰਦੀ,
ਫਲ ਵੀ ਦਿੰਦੇ ਹਾਂ ਨਾਲੇ ਕਰਦੇ ਹਾਂ ਛਾਂਵਾਂ,
ਸਾਡਾਂ ਫੇਰ ਵੀ ਕੋਈ ਨਾ ਹਮਦਰਦੀ,
ਸਾਡੀ ਤਾਂ ਕਦਰ ਨਹੀਉ ਭੌਰਾਂ ਵੀ ਮਨੁੱਖਾਂ ਨੂੰ,
ਜਿਨਾਂ ਦੇ ਸੁੱਖਾਂ ਦੇ ਲਈ ਸਹਿੰਦੇ ਅਾਏ ਦੁੱਖਾਂ ਨੂੰ,
ਚਾਂਵਾਂ ਨਾਲ ਸਾਨੂੰ ਨੇ ਉਗਾਉਣ ਵਾਲੇ ਜਿਹੜੇ,
ਪਿੱਛੋ ਬਣਕੇ ਵਪਾਰੀ ਸਾਡੇ ਪੈਸੇ ਵੱਟਦੇ,
ਸਾਡੀਆਂ ਬਾਹਾਂ ਦੇ ਅੈਂਹੋ ਬਣਦੇ ਅੌਜਾਂਰ,
ਪਿੱਛੋ ਸਾਡੀਆਂ ਬਾਹਾਂ ਨੂੰ ਜਿਹੜੇ ਕੱਟਦੇ,
ਦੁੱਖ ਤਾਂ ਕੋਈ ਨਾਂ ਦਿੰਦੇ ਸੁੱਖ ਤਾਂ ਹਜਾਰ ਨੇ,
ਸਾਡੀਆਂ ਦਾਤਾਂ ਦੇ ਨਾਲ ਚਲਦੇ ਬਜਾਰ ਨੇ,
ਬਣਕੇ ਹੰਕਾਰੀ ਜਦੋ ਕੱਟਦੇ ਹੋ ਰੁੱਖਾਂ ਨੂੰ,
ਅਾਪੇ ਭੇਜਕੇ ਬੁਲਾਵਾਂ ਤੁਸੀ ਸੱਦਦੇ ਹੋ ਦੁੱਖਾਂ ਨੂੰ,