ਤੁਰ ਗਿਆ ਨੈਲਸਨ – ਮਹਿੰਦਰ ਸਿੰਘ ਘੱਗ

0
746

ਤੁਰ ਗਿਆ ਨੈਲਸਨ ਮੰਡੇਲਾ ਤੁਰ ਗਿਆ
ਜੰਗੇ ਆਜ਼ਾਦੀ ਜਿਤ ਮੰਡੇਲਾ ਤੁਰ ਗਿਆ
ਮਿਸ਼ਨ ਲੈ ਕਰਤਾਰ ਤੋਂ ਉਹ ਜਗ ਆਇਆ ਸੀ
ਹੁਕਮ ਜੋ ਲੈ ਕੇ ਆਇਆ ਖੂਬ ਨਿਭਾਇਆ ਸੀ
ਜ਼ਾਲਮ ਹਾਕਮ ਜੇਹਲ\’ਚ ਭਾਵੇਂ ਡਕ ਦਿਤਾ
ਪਰ ਉਹ ਜੋਧਾ ਨਾ ਕਦੇ ਘਬਰਾਇਆ ਸੀ
ਸਾਲ ੨੭ ਲੱਮੀ ਜੇਲ;ਚ ਉਸ ਹਰ ਦਿਨ
ਆਜ਼ਾਦੀ ਆਜ਼ਾਦੀ ਦਾ ਗੀਤ ਗਾਇਆ ਸੀ
ਗਲੋਂ ਗੁਲਾਮੀ ਲਾਹ ਮੰਡੇਲਾ ਤੁਰ ਗਿਆ
ਤੁਰ ਗਿਆ………

ਲੋਕਾਂ ਚੁਣ ਕੇ ਜਦ ਪ੍ਰਧਾਨ ਬਣਾ ਦਿਤਾ
ਮਿਲ ਬੈਠਣ ਕਾਲੇ ਗੋਰੇ ਉਸ ਟਿਲ ਲਾ ਦਿਤਾ
ਜਿਤ ਕੇ ਬਾਜੀ ਉਹ ਹੋਇਆ ਮਗਰੂਰ ਨਹੀਂ
ਬਦਲੇ ਲੈਣ ਲਈ ਉਹ ਹੋਇਆ ਮਜਬੂਰ ਨਹੀਂ
ਨਫਰਤ ਕਿਵੇਂ ਭਜਾਉਣੀ ਉਸ ਗੁਰ ਸਿਖਲਾ ਦਿਤਾ
ਮਾਫੀ ਮੰਗੋ ਮਾਫ ਕਰੋ ਦਾ ਰਾਹ ਦਿਖਲਾ ਦਿਤਾ
ਸ਼ਮਾਂ ਆਜ਼ਾਦੀ ਬਾਲ ਮੰਡੇਲਾ ਤੁਰ ਗਿਆ
ਤੁਰ ਗਿਆ………

ਨਿਰੀ ਸ਼ਬਦਾਂ ਦੀ ਸ਼ਰਧਾਂਜਲੀ ਨਾਲ ਨਹੀਂ ਕੱਮ ਬਣਨਾ
ਮੇਲ ਮਿਲਾਪ ਬਧਾਵਣ ਲਈ ਪਊ ਕੁਝ ਕੱਮ ਕਰਨਾ
ਮਿਲਵੇ ਕੀ ਮਹਿਮਾ ਬਾਰੇ ਸਮਝ ਜਦ ਆ ਜਾਊਗੀ
ਬੇਗਮ ਪੁਰਾ ਬਸਾਉਣ ਦੀ ਜੁਗਤੀ ਆ ਜਾਊਗੀ
ਗੁਰਮਖ ਬੈਠੇ ਸਫਾਂ ਵਿਛਾਏ ਦਾ ਸ ਬਕ ਅਪਨਾ ਲਈਏ
ਵੈਰ ਵਿਰੋਧ ਤਿਆਗ ਇਕ ਦੂਜੇ ਨੂੰ ਗਲ ਲਾ ਲਈਏ
ਆਪਾਂ ਵੀ ਤੁਰ ਜਾਣਾ ਮੰਡੇਲਾ ਤੁਰ ਗਿਆ
ਤੁਰ ਗਿਆ