ਦੀਵੇ ਅਤੇ ਮੁਹੱਬਤ

0
108

ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ

ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ

 ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ

ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ

ਆਲਮ ਬੇਰੁਖੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ

ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ

ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ

ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ

ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ

ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ

 ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ

ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ