ਉਠ ਤੁਰੀਏ

0
817

ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁੱਕੀ ਹੈ,

ਕਿਰਨਾਂ ਦਾ ਕਾਫ਼ਿਲਾ ਹੈ ਸਵੇਰ ਹੋ ਚੁੱਕੀ ਹੈ।

ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾਸ

ਜਿਉਣ ਵਾਲੀ ਆਰਜ਼ੂ ਦਲੇਰ ਹੋ ਚੁੱਕੀ ਹੈ।

ਫ਼ਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ,

ਜ਼ਮੀਰ ਜਿਹਡ਼ੀ ਚਿਰਾਂ ਤੋਂ ਹੀ ਢੇਰ ਹੋ ਚੁੱਕੀ ਹੈ।

ਸੱਚ ਦੀ ਪਗਡੰਡੀ ਉੱਤੇ ਦੂਰ ਤਾਈਂ ਚੱਲਣਾ,

ਕਾਹਤੋਂ ਡਰਾਓ ਜਿੰਦਗੀ ਹਨੇਰ ਹੋ ਚੁੱਕੀ ਹੈ।

ਦੂਰ ਆਉਂਦੀ ਨਜ਼ਰ ਜੋ ਸਤਰੰਗੀ ਪੀੰਘ,

ਕਾਏਨਾਤ ਫੁੱਲਾਂ ਦੀ ਚੰਗੇਰ ਹੋ ਚੁੱਕੀ ਹੈ।

ਅੰਬਰੀਂ ਉਡਾਰੀਆਂ ਸਵਾਂਗੇ ਹੁਣ ਜ਼ਰੂਰ,

ਦੋਸਤੀ ਪੰਖੇਡੂਆਂ ਨਾਲ ਫੇਰ ਹੋ ਚੁੱਕੀ ਹੈ।