ਬੁੱਢੀ ਮਮਤਾ

0
122

ਕੀ ਕਰਾਂ, ਕੀ ਨਾ ਕਰਾਂ ? ਇਹ ਸਵਾਲ ਜਿਵੇਂ ਗੀਤਾ ਦੀ ਜਿੰਦਗੀ ਦੇ ਦੁਆਲੇ ਕੰਡਿਆਲੀ ਤਾਰ ਵਾਗੂੰ ਵਿਛ ਗਏ ਸਨ । ਰਾਮ ਦਿਨੋਂ ਦਿਨ ਜਿਵੇਂ ਬਿਖਰਦਾ ਜਾਂਦਾ ਸੀ , ਅੱਜ ਕੱਲ੍ਹ ਹਾਲਤ ਕੁੱਝ ਜਿਆਦਾ ਹੀ ਖ਼ਰਾਬ ਹੋ ਗਈ ਸੀ । ਨਾ ਕਿਸੇ ਨਾਲ ਮਿਲਣਾ ਜੁਲਣਾ , ਨਾ ਕਦੇ ਘਰੇ ਹੀ ਹੱਸਣਾ ਖੇਡਣਾ । ਸaਕਲ ਤੇ ਹੀ ਜਿਵੇਂ ਪਲਿੱਤਣ ਦਾ ਲੇਪ ਹੀ ਹੋ ਗਿਆ ਹੋਵੇ ।ਉਹ Tਸਦੀ ਸaਰੀਰਕ ਹਾਲਤ ਤੋਂ ਤਾਂ ਇੰਨੀ ਚਿੰਤਤ ਨਹੀਂ ਸੀ ਜਿੰਨੀ ਉਸ ਦੇ ਮਨ ਦੀ ਟੁੱਟ ਭੱਜ ਤੋਂ……..ਘਰ ਦੇ ਕੰਮ ਕਰਾਂ ਜਾਂ ਮਮਤਾ ਨੂੰ ਸੰਭਾਲਾਂ ਕਿ ਨੌਕਰੀ ਦਾ ਕੰਮ ਕਰਾਂ । ਉਹ ਰਾਮ ਨੂੰ ਇਕੱਲਾ ਵੀ ਨਹੀਂ ਛੱਡਣਾ ਚਾਹੁੰਦੀ ਡਰਦੀ ਸੀ ਕਿ ਡਾਕਟਰ ਨੇ ਕਿਹਾ ਹੈ ਕਿ ਇਹ ਜaਜaਬਾਤੀ ਬੰਦਾ ਹੈ । ਕਿਤੇ ਕੁੱਝ ਗਲਤ ਨਾ ਕਰ ਬੈਠੇ । ਮਾਂ ਘਰ ਵਿੱਚ ਹੈ ਪਰ ਉਸਦਾ ਆਸਰਾ ਕੁੱਝ ਨਹੀਂ ਸੀ ਬਲਕਿ ਅੱਜ ਕੱਲ੍ਹ ਤਾਂ ਰਾਮ ਦੀ ਂਜੋ ਹਾਲਤ ਹੈ ਉਹ ਹੋਈ ਹੀ ਉਸਦੀ ਵਜ੍ਹਾ ਨਾਲ ਹੈ । ਗੀਤਾ ਸaੁਰੂ ਤੋਂ ਹੀ ਸੱਸ ਨੂੰ ਮਾਂ ਸਮਝਦੀ ਰਹੀ ਸੀ ਪਰ ਅੱਜ ਕੱਲ੍ਹ ਉਸਦੇ ਮਨ ਵਿੱਚ ਵੀ ਖਟਾਸ ਆ ਗਈ ਹੈ ਕਿ ਮਾਂ ਨੂੰ ਆਪਣੇ ਬੱਚੇ ਨਾਲ ਕੋਈ ਮਤਲਬ ਨਹੀਂ ਬਲਕਿ ਹਰ ਰੋਜa ਉਸਦੇ ਵਤੀਰੇ ਕਾਰਨ ਰਾਮ ਹੋਰ ਬਿਮਾਰ ਹੁੰਦਾ ਜਾ ਰਿਹਾ ਹੈ । ਦੁਖੀ ਹੋ ਕੇ ਜਦੋਂ ਦਾਰੂ ਪੀ ਲੈਂਦਾ ਹੈ ਤਾਂ ਮਾਂ ਦੂਜੇ ਦਿਨ ਆਢੀਆਂ ਗੁਆਢੀਆਂ ਤੇ ਰਿਸaਤੇਦਾਰਾਂ ਵਿੱਚ ਇਹ ਪ੍ਰਚਾਰ ਕਰਨ ਤੇ ਟਾਇਮ ਨਹੀਂ ਲਾTਂਦੀ ਕਿ ਹੁਣ ਤਾਂ ਦਾਰੂ ਖੂਨ \’ਚ ਰਚ ਗਈ ਹੈ । ਗੀਤਾ ਭਾਵੇਂ ਬਹੁਤੀ ਬੁਧੀਜੀਵੀ ਸਖਸaੀਅਤ ਦੀ ਮਾਲਕਿਨ ਨਹੀਂ ਪਰ ਇੰਨਾਂ ਜaਰੂਰ ਸਮਝਦੀ ਸੀ ਕਿ ਲਗਾਤਾਰ ਰਾਮ ਨਾਲ ਚੰਗਾ ਨਹੀਂ ਹੁੰਦਾ ਆ ਰਿਹਾ । ਪਿਉ ਪਹਿਲੇ ਦਿਨ ਤੋਂ ਹੀ ਸਿਰ ਤੇ ਨਹੀਂ ਸੀ , ਭਰਾ ਨੇ ਦੁਤਕਾਰ ਦਿੱਤਾ , ਯਤੀਮੀ ਦਾ ਜੀਵਨ ਜੀਵਿਆ ਉੱਤੋਂ ਮਾਂ ਨੇ ਵੀ ਪੈਸੇ ਵਾਲੇ ਪੁੱਤ ਦਾ ਸਾਥ ਦਿੱਤਾ । ਹੋਈਆਂ ਵਧੀਕੀਆਂ ਤੇ ਚੁੱਪ ਰਹੀ।ਉਹ ਰਾਮ ਦੇ ਦੁੱਖ ਨੂੰ ਜਾਣਦੀ ਸੀ ਉਹ ਪਿਆਰ ਦਾ ਭੁੱਖਾ ਸੀ ਤੇ ਦੁਖੀ ਹੋਣ ਦੇ ਬਾਵਜੂਦ ਦੋਹਾਂ ਮਾਂ ਪੁੱਤਾਂ ਤੋਂ ਪਿਆਰ ਦੇ ਦੋ ਸaਬਦ ਵੀ ਨਈ ਸੀ ਨਿੱਕਲੇ ।ਸaਾਇਦ ਰਾਮ ਦੇ ਗ੍ਰਹਿ ਹੀ ਸਹੀ ਨਹੀਂ ਚੱਲ ਰਹੇ…………ਗੀਤਾ ਪੰਡਤ ਕੋਲੇ ਗਈ । ਪੰਡਤ ਨੇ ਕੁਛ ਉਪਾ ਦੱਸੇ ਤੇ ਉਸ ਨੇ ਕਰਨੇ ਵੀ ਸaੁਰੂ ਕਰ ਦਿੱਤੇ । ਉਸ ਨੇ ਆਪਣੇ ਘਰ ਨੂੰ ਬਚਾਉਣਾ ਸੀ , ਘਰ ਵਾਲੇ ਨੂੰ ਬਚਾਉਣਾ ਸੀ ਪਰ ਦੂਜੇ ਦਿਨ ਹੀ ਸਭ ਪਾਸੇ ਗੱਲ ਫੈਲ ਗਈ ਕਿ ਹੁਣ ਇਹ ਧਾਗੇ ਤਵੀਤ ਵੀ ਕਰਦੀ ਤੇ ਕਰਵਾਉਂਦੀ ਹੈ । ਉਸਦਾ ਵਿਤ ਏਨਾ ਨਹੀਂ ਸੀ ਕਿ ਉਹ ਇਸ ਸਭ ਦਾ ਜਵਾਬ ਦੇ ਸਕੇ, ਹਾਰ ਕੇ ਬਹਿ ਗਈ ਪਰ ਇੰਨੀ ਦਿਨੀਂ ਂਜੋ ਹੋ ਰਿਹਾ ਸੀ ਉਸ ਤੇ ਚੁੱਪ ਰਹਿਣਾ ਉਸਨੂੰ ਔਖਾ ਸੀ । ਰਾਮ ਦੀ ਹਾਲਤ ਬਹੁਤ ਖ਼ਰਾਬ ਸੀ । ਉਹ ਚਿੰਤਾਂ ਦੇ ਸਮੁੰਦਰ ਵਿੱਚ ਡੁੱਬਿਆ ਰਹਿੰਦਾ ਸੀ । ਕਿਵੇਂ ਹੋਊਗਾ ? ਕੀ ਹੋਊਗਾ ? ਬੇਟੀ ਵੱਡੀ ਹੋ ਰਹੀ ਹੈ , ਮੇਰੇ ਵੱਸ ਤਾਂ ਕੁੱਛ ਨਈਂ । ਮੈਨੂੰ ਮਰ ਜਾਣਾ ਚਾਹੀਦਾ ਹੈ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ । ਗੀਤਾ ਨੂੰ ਕੁੱਝ ਨਹੀਂ ਸੁੱਝ ਰਿਹਾ ਸੀ ,ਉਹ ਉਸਨੂੰ ਘੰਟਿਆਂ ਬੱਧੀ ਕੋਲ ਬੈਠ ਕੇ ਹੌਸਲਾ ਦਿੰਦੀ । ਬਾਹਰ ਜਾਂਦਾ ਤਾਂ ਨਾਲ ਜਾਂਦੀ, ਉਹ ਹੁਣ ਬੇਟੀ ਮਮਤਾ ਤੋਂ ਵੀ ਛੋਟੇ ਬੱਚਿਆਂ ਦੀ ਤਰਾਂ੍ਹ ਹੋ ਗਿਆ ਸੀ ਪਰ ਉਸ ਸਮੇਂ ਖ਼ੁਦ ਉਸਦਾ ਦਿਲ ਵੀ ਮਰਨ ਵਾਸਤੇ ਕੀਤਾ ਸੀ ਜਦੋਂ ਆਂਢ ਗੁਆਂਢ ਵਿੱਚੋਂ ਇਹ ਮਸaਕਰੀਆਂ ਸੁਣਨ ਨੂੰ ਮਿਲੀਆਂ ਕਿ ਦੇਖੋ ਨਵੀਂ ਜਵਾਨੀ ਚੜ੍ਹੀ ਐ ਸਾਰਾ ਸਾਰਾ ਦਿਨ ਕੱਠੇ ਈ ਚੁੰਬੜੇ ਫਿਰਦੇ ਰਹਿੰਦੇ ਐ । ਗੀਤਾ ਸਮਝ ਗਈ ਸੀ ਕਿ ਇਹ ਗੱਲ ਕਿੱਥੋਂ ਚੱਲੀ ਹੋਣੀ ਐ । ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਖੂਨ ਸਫੇਦ ਹੋਣ ਦੇ ਇਸ ਵਰਤਾਰੇ ਬਾਰੇ ਲੋਕਾਂ ਨੂੰ ਕਿਵੇਂ ਸਮਝਾਵੇ । ਜਦੋਂ ਨਾ ਰਿਹਾ ਗਿਆ ਤਾਂ ਨੇੜੇ ਰਹਿੰਦੇ ਇੱਕ ਰਿਸaਦੇਦਾਰ ਦੇ ਘਰ ਚਲੀ ਗਈ । ਉਹ ਸੁਲਝਿਆ ਬੰਦਾ ਸੀ । ਵਿਅਥਾ ਧਿਆਨ ਨਾਲ ਸੁਣੀ । ਗੀਤਾ ਨੇ ਕਿਹਾ , ਮਾਮਾ ਜੀ ਤੁਸੀਂ ਦੱਸੋ ਕਿ ਮਾਂ ਇਊਂ ਕਿਊਂ ਕਰਦੀ ਹੈ ?’ ਤਾਂ ਉਸ ਦਾ ਉਤਰ ਸੀ , ‘ਪੁੱਤਰ ਓਹਨੂੰ ਆਪਣੇ ਪੁੱਤ ਨਾਲ ਨਾ ਤਾਂ ਵੈਰ ਐ ਨਾ ਮੋਹ , ਓਹਦੀ ਖੁੰਦਕ ਤਾਂ ਤੇਰੇ ਨਾਲ ਹੈ । ਤਾਂ ਗੀਤਾ ਨੇ ਅੱਗੋਂ ਕਿਹਾ ਸੀ ” ਪਰ ਮਾਮਾ ਜੀ ਦਿਨੋਂ ਦਿਨ ਓਹਦੇ ਪੁੱਤ ਦਾ ਹੀ ਘਰ ਉਜੱੜ ਰਹਾ ਹੈ , Tਹ ਬਿਮਾਰ ਹੋ ਰਿਹਾ ਹੈ ਓਹਨੂੰ ਤਾਂ ਵੀ ਸਮਝ ਨਹੀਂ ਆਉਂਦੀ” ਤਾਂ ਮਾਮੇ ਨੇ ਕਿਹਾ ਸੀ ਕਿ ਪੁੱਤ ਏਸ ਉਮਰ \’ਚ ਆ ਕੇ ਬੰਦਾ ਅੜੀਅਲ ਹੋ ਜਾਂਦਾ ਹੈ ਤਾਂ ਗੀਤਾ ਦੇ ਮੂੰਹੋ ਨਿਕਲਿਆ ਸੀ , ਮਮਤਾ ਵੀ ਬੁੱਢੀ ਹੋ ਜਾਂਦੀ ਹੈ ਮਾਮਾ ਜੀ…………..। ਤਾਂ ਬਜੁਰਗ ਨੇ ਕਿਹਾ ਸੀ \’\’ਹਾਂ , ਭਾਈ ਸaਾਇਦ ਮਮਤਾ ਵੀ ਬੁੱਢੀ ਹੋ ਗਈ ਹੈ । ਤੇ ਗੀਤਾ ਵਾਪਸ ਘਰ ਨੂੰ ਚੱਲ ਪਈ ਸੀ ਕਿTਂਕਿ ਬੇਟੀ ਮਮਤਾ ਘਰੇ ਕੱਲੀ ਸੀ । ਰਸਤੇ ਵਿੱਚ ਉਦੋਂ ਉਸ ਦੇ ਹੰਝੂ ਕਿਰ ਆਏ ਜਦੋਂ ਉਸਨੂੰ ਯਾਦ ਆਇਆ ਕਿ ਰਾਮ ਨੇ ਬੇਟੀ ਦਾ ਨਾਂ ਮਮਤਾ ਬਹੁਤ ਸੋਚ ਸਮਝ ਕੇ ਰੱਖਿਆ ਸੀ

ਬਲਜੀਤ ਮੌਜੀਆ