ਰਾਤ ਦੀ ਚੁੱਪ – ਗੁਰਮੀਤ ਸਿੰਘ ਪੱਟੀ

0
996

ਰਾਤ ਦੀ ਚੁੱਪ ਨਦੀ ਦਾ ਪਾਣੀ ਕੰਢੇ ਆਣ ਬੈਠੇ ਰਾਹੀ।
ਨੰਗੀਆਂ ਪੈੜਾਂ ਢੱਕੀਆਂ ਪਰਛਾਂਵੇ ਉੱਗੀ ਵੇਖਕੇ ਕਾਈ ।
ਪੀਘਾਂ ਦੀਆਂ ਝਰੀਟਾਂ ਰੁੱਖੀਂ ਘਾਸੀਆਂ ਧਰਤੀ ਪਈਆਂ,
ਸੌਣ ਹੁਣ ਆਵੇ ਚੇਤੇ,ਜਦ ਕੋਈ ਕੁੜੀ ਖੇਡਣ ਨਾ ਆਈ।
ਚਾਨਣੀ ਪੁੱਛੇ ਚੰਦ ਨੂੰ ਰਾਤੀਂ ਰਿਸ਼ਮਾਂ ਕਿਉਂ ਨਾ ਖਲੇਰੇਂ,
ਤਾਰਿਆਂ ਭਰੀ ਰਾਤ ਬਚਪਨ ਦੇ ਖੇਡਣ ਕੰਮ ਨਾ ਆਈ।
ਇਹੀ ਸੌਗਾਤ ਮਾਨਵ ਨੂੰ ਦਿਤੀ ਸਦਾ ਭੈ ਵਿੱਚ ਰਹਿਣਾ,
ਸਾਂਝ ਬੰਦੇ ਨੇ ਕੁਦਰਤ ਦੇ ਰਾਹੀਂ ਨਾਲ ਖੁਦਾ ਦੇ ਪਾਈ।