ਗੁਰੂ-ਘਰਾਂ ਵਿਚ ਹੁੰਦੀ ਮਰਿਆਦਾ ਦੀ ਉਲੰਘਣਾ ਅਤੇ ਪ੍ਰਬੰਧਕ

0
1250

ਸ਼ਹੀਦੀ – ਇਤਿਹਾਸ ਨਾਲ ਗ੍ਰੰਥਾਂ ਦੇ ਗਰੰਥ ਭਰੇ ਪਏ ਹਨ ਕਿ ਕਿਵੇਂ ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਸਿੱਖੀ ਦੀ ਮਰਿਆਦਾ ਕਾਇਮ ਅਤੇ ਬਰਕਰਾਰ ਰੱਖਣ ਵਾਸਤੇ ਗੁਰੂਆਂ ਨੂੰ ਵੀ ਤੱਤੀ ਤਵੀ ਤੇ ਬੈਠਣਾ ਪਿਆਭਿਆਨਕ ਜੰਗਾਂ ਲੜਨੀਆਂ ਪਈਆਂਚਾਂਦਨੀ ਚੌਂਕ ਵਿਚ ਸੀਸ ਦੇਣਾ ਪਿਆਸਰਬੰਸ ਵਾਰਨਾ ਪਿਆ ਅਤੇ ਗੁਰੂ-ਕਾਲ ਤੋਂ ਬਾਅਦ ਇਹ ਸ਼ਹੀਦੀ ਪ੍ਰੰਪਰਾ ਗੁਰੂ ਦੇ ਸਿੰਘਾਂ ਨੇ ਨਿਰੰਤਰ ਜਾਰੀ ਰੱਖੀ ਅਤੇ ਮੱਸੇ ਰੰਘੜ ਵਰਗੇ ਪਾਪੀਆਂ ਦੇ ਸਿਰ ਵੱਢ ਕੇਬੁੱਢਾ ਜੌਹੜ ਵੀ ਪਹੁੰਚਾਏ ਅਤੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਪਾਖੰਡੀਆਂ ਜਾਂ ਗੁਰੂ ਘਰ ਦੇ ਦੋਖੀਆਂ ਨੂੰ ਗੱਡੀ ਚਾੜ੍ਹਿਆਪਰ ਗੁਰੂ ਘਰ ਦੀ ਮਰਿਆਦਾ ਨੂੰ ਆਂਚ ਨਹੀਂ ਆਉਣ ਦਿੱਤੀ ਬਲੀ ਬਾਬਾ ਦੀਪ ਸਿੰਘ ਜੀ ਨੇ ਬਗੈਰ ਸੀਸ ਤੋਂ ਲੜ ਕੇਇਕ ਅਨੋਖਾ ਇਤਿਹਾਸ ਸਿਰਜਦੁਨੀਆਂ ਨੂੰ ਚਕਿੱਤ ਕਰ ਦਿੱਤਾ ਭਾਈ ਮਨੀ ਸਿੰਘ ਦੀ ਸ਼ਹੀਦੀ ਕਿਸੇ ਤੋਂ ਲੁਕੀ-ਛੁਪੀ ਨਹੀਂ ਜਦੋਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕਟਵਾਉਣ ਦਾ ਫ਼ਤਵਾ ਜ਼ਾਲਿਮ ਸਰਕਾਰ ਵੱਲੋਂ ਜਾਰੀ ਹੋਇਆ ਤਾਂ ਲਾਹੌਰ ਦੀ ਸੰਗਤ ਨੇ ਪੰਜ ਹਜ਼ਾਰ ਰੁਪਏ ਇਕੱਠੇ ਕਰ ਲਿਆਂਦੇ ਸਿਆਣੇ ਦੱਸਦੇ ਹਨ ਕਿ ਉਦੋਂ ਦੇ ਪੰਜ ਹਜ਼ਾਰ ਰੁਪਏ ਅੱਜ ਦੇ 50 ਲੱਖ ਰੁਪਏ ਦੇ ਬਰਾਬਰ ਸਨ ਲਾਹੌਰ ਦੀ ਸੰਗਤ ਨੇ ਭਾਈ ਮਨੀ ਸਿੰਘ ਪਾਸ ਬੇਨਤੀ ਕੀਤੀ ਕਿ ਭਾਈ ਸਾਹਿਬ ਜੀਤੁਹਾਡੀ ਅਜੇ ਕੌਮ ਨੂੰ ਅਤਿਅੰਤ ਲੋੜ ਹੈਇਹ ਦੁਸ਼ਟ ਜਿਤਨੀ ਮਾਇਆ ਆਖਦੇ ਹਨਅਸੀਂ ਹੋਰ ਇਕੱਠੀ ਕਰ ਕੇ ਦੇ ਦਿੰਦੇ ਹਾਂਪਰ ਤੁਸੀਂ ਸ਼ਹੀਦੀ ਨਾ ਦਿਓ! ਤਾਂ ਭਾਈ ਮਨੀ ਸਿੰਘ ਜੀ ਨੇ ਬਚਨ ਕੀਤਾ ਸੀ: ਤਨ ਗੰਦਗੀ ਕੀ ਕੋਠੜੀਹਰ ਹੀਰਿਆਂ ਦੀ ਖਾਣਜੇ ਤਨ ਦਿੱਤਿਆਂ ਹਰ ਮਿਲੇਤਉ ਭੀ ਸਸਤਾ ਜਾਣ…ਭਾਈ ਤਾਰੂ ਸਿੰਘ ਦਾ ਕੀ ਕਸੂਰ ਸੀਗੁਰੂ ਦੇ ਸਿੰਘਾਂ ਨੂੰ ਪ੍ਰਛਾਦਾ – ਪਾਣੀ ਛਕਾ ਕੇ ਸੇਵਾ ਕਰਦਾ ਹੁੰਦਾ ਸੀ ਸਮੇਂ ਦੀ ਜ਼ਾਲਿਮ ਸਰਕਾਰ ਨੇ ਵਰਜਿਆ ਪਰ ਭਾਈ ਤਾਰੂ ਸਿੰਘ ਜੀ ਨੇ ਹਕੂਮਤ ਦੀ ਗੱਲ ਨਾ ਮੰਨੀਖੋਪੜ ਲੁਹਾਉਣਾ ਜ਼ਰੂਰ ਪ੍ਰਵਾਨ ਕਰ ਲਿਆ ਖੋਪੜ ਲੁਹਾ ਕੇ ਵੀ ਗੁਰੂ ਦਾ ਸਿੰਘ ਇੱਕੀ ਦਿਨ ਬੈਠਾ ਰਿਹਾ ਇਹ ਤਾਂ ਇੱਕ-ਦੋ ਟੂਕ-ਮਾਤਰ ਹੀ ਉਦਾਹਰਣਾਂ ਹਨ ਪਰ ਸੁਆਲ ਤਾਂ ਇਹ ਉਠਦਾ ਹੈ ਕਿ ਇਹ ਸ਼ਹੀਦੀਆਂ ਦੇਣ ਦੀ ਕੀ ਜ਼ਰੂਰਤ ਸੀਇਹ ਸ਼ਹੀਦੀਆਂ ਪੰਥਸਿੱਖੀ-ਸ਼ਾਨ ਅਤੇ ਗੁਰੂ-ਘਰ ਦੀ ਮਰਿਆਦਾ ਵਾਸਤੇ ਸਿੰਘਾਂ ਨੇ ਹੱਸ ਹੱਸ ਕੇ ਦਿੱਤੀਆਂਸਾਡੇ ਗੁਰੂ ਘਰਾਂ ਵਿਚ ਗੁਰੂ ਦੀ ਮਰਿਆਦਾ ਦੀ ਉਲੰਘਣਾ ਸ਼ਰੇਆਮ ਕੀਤੀ ਜਾਂਦੀ ਹੈਪਰ ਪ੍ਰਬੰਧਕ ਮੂਕ-ਦਰਸ਼ਕ ਬਣ ਕੇ ਦੇਖੀ ਜਾਂਦੇ ਹਨ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸਕਦਾਮਹਾਰਾਜਾ ਰਣਜੀਤ ਸਿੰਘ ਦੇ ਮਰਿਆਦਾ ਦੀ ਉਲੰਘਣਾ ਕਰਕੇ ਅਕਾਲੀ ਫ਼ੂਲਾ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਏ ਵੱਲੋਂ ਕੋੜੇ ਮਾਰੇ ਜਾਂਦੇ ਰਹੇ ਹਨ ਜੇ ਅਕਾਲੀ ਫ਼ੂਲਾ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆਮਹਾਰਾਜਾ ਰਣਜੀਤ ਸਿੰਘ ਦੇ ਅਹੁਦੇ ਦੀ ਪ੍ਰਵਾਹ ਨਾ ਕਰਦੇ ਹੋਏਉਸ ਨੂੰ ਤਨਖਾਹ ਲਾ ਕੇ ਕੋੜੇ ਮਾਰ ਸਕਦੇ ਸਨਤਾਂ ਅੱਜ ਦੇ ਪ੍ਰਬੰਧਕਾਂ ਨੂੰ ਕੀ ਅਤੇ ਕਿਸ ਕੋਲੋਂ ਡਰ ਜਾਂ ਸ਼ਰਮ ਹੈ ਕਿ ਉਹ ਗੁਰ-ਮਰਿਆਦਾ ਦੀਆਂ ਧੱਜੀਆਂ ਉਡਦੀਆਂ ਸ਼ਰੇਆਮ ਅੱਖੀਂ ਤੱਕ ਰਹੇ ਹਨ ਅਤੇ ਉਹਨਾਂ ਨੂੰ ਰੋਕ ਤੱਕ ਨਹੀਂ ਸਕਦੇਕੀ ਇਹ ਹੀ ਸਿੱਖੀ ਜਾਂ ਸਿੱਖ-ਪੰਥ ਦੀ ਸੇਵਾ ਹੈਕੀ ਸਾਡੇ ਮਨਾਂ ਵਿਚੋਂ ਸਿੱਖੀ ਜਜ਼ਬਾ ਖੰਭ ਲਾ ਕੇ ਉੱਡ ਗਿਆ ਹੈ ਅਤੇ ਅਸੀਂ ਹਰ ਮਨਮਤਿ ਨੂੰ ਸਤਿ ਕਰਕੇ ਪ੍ਰਵਾਨ ਕਰੀ ਜਾ ਰਹੇ ਹਾਂਫਿਰ ਸਟੇਜਾਂ ਤੋਂ ਸ਼ਹੀਦਾਂ ਦੀਆਂ ਸ਼ਹੀਦੀਆਂ ਦੀ ਗਾਥਾ-ਕਥਾ ਸੁਣਾ-ਸੁਣਾ ਕੇ ਅਸੀਂ ਕੀ ਖੱਟਿਆਜਦੋਂ ਆਪਣੇ ਗੁਰੂ ਘਰ ਵਿਚ ਹੀ ਮਰਿਆਦਾ ਦਾ ਸਤਿਕਾਰ ਨਹੀਂ! ਕੀ ਇਸ ਦਾ ਸਿੱਧਾ ਭਾਵ ਇਹ ਤਾਂ ਨਹੀਂ ਕਿ ਜੇ ਅਸੀਂ ਕਿਸੇ ਨੂੰ ਮਰਿਆਦਾ ਦੀ ਉਲੰਘਣਾ ਕਰਨ ਤੋਂ ਰੋਕ ਬੈਠੇ ਤਾਂ ਪਤਾ ਨਹੀਂ ਕੀ ਪਰਲੋਂ ਆ ਜਾਵੇਗੀ ਅਤੇ ਹੋ ਸਕਦਾ ਹੈ ਕਿ ਸਾਡੀ ਚੌਧਰ ਵੀ ਖਤਰੇ ਵਿਚ ਪੈ ਜਾਵੇਕੀ ਇਹੀ ਸ਼ਹੀਦਾਂ ਦੀਆਂ ਸ਼ਹੀਦੀਆਂ ਪ੍ਰਤੀ ਸਾਡਾ ਅਦਬ-ਸਤਿਕਾਰ ਹੈਦੱਸੋ ਅਸੀਂ ਕਿਹੜਾ ਮੂੰਹ ਲੈ ਕੇ ਸ਼ਹੀਦਾਂ ਦੀਆਂ ਸ਼ਹੀਦੀਆਂ ਦੇ ਗੁਣ ਗਾਉਂਦੇ ਹਾਂ ਅਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੇ ਫ਼ੋਕੇ ਦਮਗੱਜੇ ਮਾਰਦੇ ਹਾਂ?ਆਸਟਰੀਆਸਾਡੇ ਸ਼ਹਿਰ ਵਿਚ ਵਸਦਾ ਇੱਕ ਪ੍ਰੀਵਾਰ ਗੁਰੂ-ਘਰ ਆਉਂਦਾ ਹੈ ਕਦੇ ਉਹਨਾਂ ਨੂੰ ਲੰਗਰ ਦੀ ਸੇਵਾ ਕਰਦਿਆਂ ਨਹੀਂ ਤੱਕਿਆਕਦੇ ਉਹਨਾਂ ਨੇ ਬਰਤਨਾਂ ਦੀ ਸੇਵਾ ਨਹੀਂ ਕੀਤੀ ਪਰ ਜਦੋਂ ਉਹ ਗੁਰੂ ਘਰ ਵਿਚ ਆਉਂਦੇ ਹਨ ਤਾਂ ਪਹਿਲਾਂ ਤਾਂ ਸਾਰਾ ਟੱਬਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਪੀੜ੍ਹਾ ਸਾਹਿਬ ਦੇ ਪਾਵੇ ਅਤੇ ਫਿਰ ਬਾਹੀਆਂ ਘੁੱਟਦਾਮੁੱਠੀ-ਚਾਪੀ ਕਰਦਾ ਹੈ ਗੁਰੂ ਤਾਬਿਆ ਵਿਚ ਲੱਗੀਆਂ ਗੁਰੂ ਸਾਹਿਬਾਨ ਦੀਆਂ ਫ਼ੋਟੋਆਂ ਨੂੰ ਮੱਥੇ ਟੇਕਦਾ ਹੈ ਸਾਰੀ ਸੰਗਤ ਗਵਾਹ ਹੈ ਇਸ ਦੇ ਸਬੂਤ ਵਜੋਂ ਸੰਗਤ ਵਿਚੋਂ ਕਿਸੇ ਨੇ ਇਕ ਵੀਡੀਓ ਕੈਸਿਟ ਵੀ ਤਿਆਰ ਕੀਤੀ ਹੋਈ ਹੈਜੋ ਸਮਾਂ ਆਉਣ ਤੇ ਪੇਸ਼ ਵੀ ਕੀਤੀ ਜਾ ਸਕਦੀ ਹੈ ਜੇ ਇਹ ਮਨਮਤਿ ਪੀੜ੍ਹਾ ਸਹਿਬ ਦੀਆਂ ਬਾਹੀਆਂ ਘੁੱਟਣ ਅਰਥਾਤ ਮੁੱਠੀ ਚਾਪੀ ਤੱਕ ਜਾਂ ਫ਼ੋਟੋਆਂ ਨੂੰ ਮੱਥੇ ਟੇਕਣ ਤੱਕ ਹੀ ਸੀਮਤ ਰਹਿੰਦੀ ਤਾਂ ਵੀ ਵਾਹ ਭਲੀ ਸੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਗੁਰੂ ਘਰ ਦਾ ਪਾਠੀ ਸਿੰਘ ਸਮੁੱਚੀ ਸੰਗਤ ਵਿਚ ਖੜ੍ਹ ਕੇਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰ ਰਿਹਾ ਹੁੰਦਾ ਹੈ ਤਾਂ ਇਸ ਪ੍ਰੀਵਾਰ ਦੇ ਜੀਅ ਅਰਦਾਸ ਦੇ ਨਾਲ-ਨਾਲਉੱਚੀ-ਉੱਚੀ ਬੋਲਦੇ ਹਨ ਪਰ ਪ੍ਰਬੰਧਕਾਂ ਦਾ ਹੁਣ ਤੱਕ ਇਹ ਦਿਲ ਨਹੀਂ ਪਿਆ ਕਿ ਉਸ ਪ੍ਰੀਵਾਰ ਨੂੰ ਅਰਦਾਸੀ ਸਿੰਘ ਦੇ ਨਾਲ-ਨਾਲ ਬੋਲਣ ਤੋਂ ਵਰਜ ਸਕਣ! ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਤੋਂ ਲੈ ਕੇ ਸਾਧਾਂ-ਸੰਤਾਂ ਤੱਕ ਨੂੰਕਈ ਸਮਾਗਮਾਂ ਤੇ ਅਰਦਾਸ ਵਿਚ ਸ਼ਾਮਿਲ ਹੁੰਦਿਆਂ ਅੱਖੀਂ ਤੱਕਿਆ ਹੈਪਰ ਕਿਸੇ ਜੱਥੇਦਾਰਸਾਧ ਜਾਂ ਸੰਤ ਨੂੰ ਅਰਦਾਸੀ ਸਿੰਘ ਦੇ ਨਾਲ-ਨਾਲਉੱਚੀ-ਉੱਚੀ ਬੋਲ ਕੇ ਅਰਦਾਸ ਕਰਦਿਆਂ ਨਾ ਹੀ ਸੁਣਿਆਂ ਅਤੇ ਨਾ ਹੀ ਦੇਖਿਆ ਹੈ ਭਾਵੇਂ ਸੰਗਤ ਨੇ ਪ੍ਰਬੰਧਕਾਂ ਦੇ ਨੋਟਿਸ ਵਿਚ ਇਹ ਗੱਲ ਕਈ ਵਾਰ ਲਿਆਂਦੀ ਹੈਪਰ ਪ੍ਰਬੰਧਕ, “ਇਹ ਤਾਂ ਅਗਲੇ ਦੀ ਸ਼ਰਧਾ ਹੈ ਜੀ!” ਆਖ ਕੇ ਬਰੀ ਹੋ ਜਾਂਦੇ ਹਨਜੇ ਸੰਗਤ ਵਿਚੋਂ ਹਰ ਸਿੰਘ ਅਤੇ ਬੀਬੀ ਅਰਦਾਸੀ ਸਿੰਘ ਦੇ ਨਾਲ-ਨਾਲ ਬੋਲਣ ਲੱਗ ਪਵੇਫਿਰ ਤਾਂ ਗੁਰੂ ਦੇ ਹਜ਼ੂਰ ਅਰਦਾਸ ਨਹੀਂਇਕ ਧਾਰਨਾ ਗਾਉਣੀ ਹੋ ਗਈ ਨਾਲੇ ਜਿਹੜੀ ਸ਼ਰਧਾ ਦੀ ਗੱਲ ਪ੍ਰਬੰਧਕ ਕਮੇਟੀ ਵਾਲੇ ਕਰਦੇ ਹਨਜੇ ਸਾਰੀ ਸੰਗਤ ਆਪਣੀ-ਆਪਣੀ ਸ਼ਰਧਾ ਪੂਰਨ ਲੱਗ ਪਵੇ ਤਾਂ ਕੀ ਫਿਰ ਪ੍ਰਬੰਧਕ ਗੁਰੂ ਘਰਾਂ ਵਿਚ ਵਰਤ ਰੱਖਣ ਜਾਂ ਹੋਰ ਕਰਮ-ਕਾਂਡਾਂ ਨੂੰ ਵੀ ਸ਼ਰਧਾ ਦਾ ਨਾਮ ਦੇ ਕੇ ਅੱਖੋਂ ਪਰੋਖੇ ਕਰਨਗੇਕੀ ਇਹੀ ਮਰਿਆਦਾ ਹੈਇਹ ਗੱਲਾਂ ਸੰਜੀਦਗੀ ਨਾਲ ਸੋਚਣ ਵਾਲੀਆਂ ਹਨਜੇ ਅਸੀਂ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂਤਾਂ ਜੇ ਅਸੀਂ ਉਸ ਰਿਸ਼ਤੇਦਾਰ ਜਾਂ ਮਿੱਤਰ ਦੇ ਘਰ ਦੀ ਟੁਆਇਲਟ ਵਰਤਣ ਦੀ ਥਾਂ ਉਸ ਦੇ ਕੰਧਾਂ-ਕੌਲ਼ਿਆਂ ਤੇ ਹੀ ਧਾਰਾਂ ਮਾਰਨ ਲੱਗ ਪਈਏਤਾਂ ਕੀ ਉਹ ਰਿਸ਼ਤੇਦਾਰ ਮਿੱਤਰ ਗੁੱਸੇ ਨਹੀਂ ਹੋਵੇਗਾਜੇ ਅਸੀਂ ਗੁਰੂ ਘਰ ਵਿਚ ਆਉਂਦੇ ਹਾਂ ਅਤੇ ਗੁਰੂ ਦੀ ਮਰਿਆਦਾ ਦਾ ਕਤਈ ਖਿਆਲ ਨਹੀਂ ਕਰਦੇਦੱਸੋ ਗੁਰੂ ਸਾਡੇ ਤੇ ਕਿੰਨਾ ਕੁ ਮਿਹਰਵਾਨ ਹੋਵੇਗਾਅਸੀਂ ਗੁਰੂ ਘਰ ਪਾਪ ਬਖਸ਼ਾਉਣ ਲਈ ਆਉਂਦੇ ਹਾਂਨਾ ਕਿ ਪਾਪ ਸਿਰ ਚੜ੍ਹਾਉਣ ਲਈ ਸਾਡਾ ਗੁਰੂ ਗਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਦਾ ਮਤਲਬ ਕੀ ਹੈਆਪਣੀ ਮੂੜ੍ਹ-ਮੱਤ ਗੁਰੂ ਦੇ ਚਰਨਾਂ ਵਿਚ ਅਰਪਨ ਕਰਨੀ ਅਤੇ ਗੁਰੂ ਦੀ ਸੁਮੱਤ ਗ੍ਰਹਿਣ ਕਰਨੀ ਪਰ ਕੀ ਅਸੀਂ ਇਹ ਕਰਮ-ਕਾਂਡ ਜਾਂ ਮਨਮੱਤੀਆਂ ਕਰ ਕੇ ਵਾਕਿਆ ਹੀ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਰਹੇ ਹੁੰਦੇ ਹਾਂਹੋ ਸਕਦਾ ਹੈ ਕਿ ਪੀੜ੍ਹਾ ਸਾਹਿਬ ਦੇ ਪਾਵੇ ਘੁੱਟਣ ਵਾਲੇ ਜਾਂ ਫ਼ੋਟੋਆਂ ਨੂੰ ਮੱਥੇ ਟੇਕਣ ਵਾਲੇ ਇਸ ਪ੍ਰੀਵਾਰ ਨੂੰ ਇਸ ਮਨਮਤਿ ਬਾਰੇ ਗਿਆਨ ਨਾ ਹੋਵੇਫਿਰ ਸੰਗਤ ਨੇ ਪ੍ਰਬੰਧਕ ਕਿਸ ਲਈ ਬਿਠਾਏ ਹਨਇਹ ਗੱਲ ਇਕੱਲੇ ਸਾਡੇ ਪ੍ਰਬੰਧਕਾਂ ਦੀ ਹੀ ਨਹੀਂਇਸ ਗੁਰੂ ਘਰ ਵਿਚ ਕਿੰਨੇ ਕਥਾਕਾਰਕਿੰਨੇ ਕੀਰਤਨੀ ਜੱਥੇ ਆਏ ਜਾਂ ਆਉਂਦੇ ਹਨ ਪਰ ਕਿਸੇ ਨੇ ਵੀ ਇਸ ਮਨਮਤਿ ਬਾਰੇ ਕਿਸੇ ਪ੍ਰਬੰਧਕ ਨੂੰ ਚੌਕਸ ਨਹੀਂ ਕੀਤਾ ਕਸੂਰ ਕਥਾਕਾਰਾਂ ਜਾਂ ਕੀਰਤਨੀਆਂ ਦਾ ਨਹੀਂਉਹ ਸੋਚਦੇ ਹੋਣਗੇ ਕਿ ਜਦੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੀ ਮਰਿਆਦਾ ਪ੍ਰਤੀ ਅਵੇਸਲੀ ਹੈਤਾਂ ਸਾਨੂੰ ਕੀ ਚੱਟੀ ਪਈ ਹੈ ਕਿ ਅਸੀਂ ਸੰਗਤ ਦੀਆਂ ਨਜ਼ਰਾਂ ਵਿਚ ਬੁਰੇ ਬਣੀਏਂਜੇ ਸੰਗਤ ਵਿਚ ਕਥਾਕਾਰ ਜਾਂ ਕੀਰਤਨੀਏਂ ਹੀ ਨਿਘੋਚਾਂ ਕੱਢਣ ਲੱਗ ਪੈਣ ਤਾਂ ਉਹਨਾਂ ਸੱਜਣਾਂ ਨੂੰ ਮਾਇਆ ਦਾਨ ਕਿਸ ਨੇ ਦੇਣਾ ਹੈਸੰਗਤ ਦੇ ਸਿਰੋਂ ਤਾਂ ਉਹਨਾਂ ਨੂੰ ਕੋਠੀਆਂ-ਕਾਰਾਂ ਉਪਲੱਭਦ ਹਨ ਹੋਰ ਬਾਬਿਆਂ ਦੇ ਕਿਹੜਾ ਹਲ਼ ਚੱਲਦੇ ਨੇ? ਇਕ ਵਾਰ ਕੋਈ ਕੀਰਤਨੀ ਜੱਥਾ ਇਕ ਗੁਰੂ ਘਰ ਪੰਜਾਬ ਤੋਂ ਆਇਆ ਹੋਇਆ ਸੀ ਉਹ ਲੰਗਰ ਹਾਲ ਵਿਚ ਸੰਗਤ ਨੂੰ ਲੰਗਰ ਵਰਤਾਉਣ ਲੱਗ ਪਏ ਬੱਚਿਆਂ ਨੂੰ ਮੱਕੀ ਅਤੇ ਕਣਕ ਦੇ ਪ੍ਰਛਾਦੇ ਵਰਤਾਉਂਦਾ ਜੱਥੇ ਦਾ ਉਹ ਸਿੰਘ ਪੁੱਛ ਰਿਹਾ ਸੀਹਾਂ ਜੀਖੱਟੀ ਰੋਟੀ ਜਾਂ ਚਿੱਟੀਕਣਕ ਜਾਂ ਮੱਕੀ ਦੀ ਰੋਟੀ ਦਾ ਕੋਈ ਜ਼ਿਕਰ ਨਹੀਂ! ਫਿਰ ਸ਼ਾਮ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰ-ਪੁਰਬ ਬਾਰੇ ਚਾਨਣਾ ਪਾਉਂਦਾ ਉਹੀ ਸਿੰਘ ਆਖਣ ਲੱਗਿਆਅਖੇਬੱਚਿਓ ਅਗਲੇ ਹਫ਼ਤੇ ਗੁਰੂ ਨਾਨਕ ਦੇਵ ਜੀ ਦਾ ਬਰਥ-ਡੇ ਹੈ ਜੇ ਬੰਦਾ ਇੰਗਲੈਂਡਅਮਰੀਕਾ ਜਾਂ ਕੈਨੇਡਾ ਤੋਂ ਆਇਆ ਹੋਵੇ ਤਾਂ ਸਮਝ ਵਿਚ ਵੀ ਆਉਂਦਾ ਹੈ ਕਿ ਇਹਨਾਂ ਦਾ ਅੰਗਰੇਜ਼ੀ ਬੋਲਣ ਦਾ ਰੁਟੀਨ ਬਣਿਆਂ ਹੋਇਆ ਹੈ ਜੇ ਬੱਚੇ ਪੰਜਾਬੀ ਨਾ ਬੋਲਦੇ ਹੋਣਤਾਂ ਵੀ ਅੰਗਰੇਜ਼ੀ ਵਿਚ ਸਮਝਾਉਣ ਦੀ ਸਮਝ ਲੱਗਦੀ ਹੈ ਪਰ ਜੇ ਪੰਜਾਬ ਤੋਂ ਆ ਕੇ ਸਾਡੇ ਕੀਰਤਨੀਏਂ ਸਿੰਘਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਗੁਰ-ਪੁਰਬ ਦੀ ਥਾਂ ਬਰਥ-ਡੇ ਕਹਿ ਸਕਦੇ ਹਨ ਤਾਂ ਸਾਡੇ ਬਾਹਰਲੇ ਦੇਸ਼ਾਂ ਵਿਚ ਵਸਦੇ ਕਥਾ – ਕੀਰਤਨੀ ਜੱਥੇ ਸਾਡੇ ਬੱਚਿਆਂ ਨੂੰ ਕੀ ਆਖਣਗੇਇਹ ਵੀ ਸਾਡੇ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੈ! ਅਸੀਂ ਆਪਣੇ ਬੱਚਿਆਂ ਨੂੰਜਿੰਨਾਂ ਕੁ ਸਾਨੂੰ ਗੁਰੂ ਕ੍ਰਿਪਾ ਸਦਕਾ ਗਿਆਨ ਹੈਗੁਰ-ਪੁਰਬਜੋਤੀ-ਜੋਤਿ ਸਮਾਉਣ ਜਾਂ ਸ਼ਹੀਦੀ-ਦਿਵਸ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਾਂ ਪਰ ਸਾਡੇ ਪ੍ਰਚਾਰਕ ਸਾਡੇ ਬੱਚਿਆਂ ਨੂੰ ਖੱਟੀ ਰੋਟੀਚਿੱਟੀ ਰੋਟੀ ਜਾਂ ਬਰਥ-ਡੇ ਦਾ ਉਪਦੇਸ਼ ਦਿੰਦੇ ਹਨ! ਇਸ ਪਾਸੇ ਵੀ ਪ੍ਰਬੰਧਕਾਂ ਨੂੰ ਤਵੱਜੋਂ ਦੇਣੀ ਬਣਦੀ ਹੈਇਕ ਐਤਵਾਰ ਨੂੰ ਕਮੇਟੀ ਦੇ ਪ੍ਰਬੰਧਕ ਸੇਵਾਦਾਰਾਂ ਨੂੰ ਆਖਣ ਲੱਗੇ ਕਿ ਅਗਲੇ ਹਫ਼ਤੇ ਸੰਗਤ ਬਹੁਤ ਘੱਟ ਆਵੇਗੀਲੰਗਰ ਜਰਾ ਸੋਚ ਸਮਝ ਕੇ ਬਣਾਇਓ ਸਾਨੂੰ ਸਮਝ ਨਾ ਲੱਗੇ ਕਿ ਪ੍ਰਬੰਧਕਾਂ ਕੋਲ ਕਿਹੜੀ ਗਿੱਦੜਸਿੰਗੀ ਹੈਜਿਸ ਆਸਰੇ ਇਹਨਾਂ ਨੇ ਅੱਜ ਹੀ ਭਵਿੱਖਬਾਣੀ ਕਰ ਦਿੱਤੀ ਕਿ ਅਗਲੇ ਹਫ਼ਤੇ ਸੰਗਤ ਘੱਟ ਆਵੇਗੀਅਸੀਂ ਦੋ-ਚਾਰ ਜਾਣੇਂ ਸਹਿਜ ਸੁਭਾਅ ਹੀ ਪ੍ਰਬੰਧਕਾਂ ਨੂੰ ਕਾਰਨ ਪੁੱਛ ਬੈਠੇ ਕਿ ਤੁਹਾਨੂੰ ਕਿਵੇਂ ਪਤਾ ਹੈਕਿ ਅਗਲੇ ਹਫ਼ਤੇ ਸੰਗਤ ਘੱਟ ਆਵੇਗੀਪ੍ਰਬੰਧਕ ਆਖਣ ਲੱਗੇਅਖੇਅਗਲੇ ਹਫ਼ਤੇ ਬੀਬੀਆਂ ਨੇ ਕਰਵਾ-ਚੌਥ ਦਾ ਵਰਤ ਰੱਖਣਾ ਹੈਇਸ ਕਰਕੇ! ਬੜਾ ਮਹਿਸੂਸ ਹੋਇਆ ਕਿ ਜੇ ਅਜੇ ਤੱਕ ਬੀਬੀਆਂ ਨੂੰ ਇਹ ਸਮਝ ਨਹੀਂ ਆਈ ਕਿਅਨਿਕ ਜਤਨ ਕਰਿ ਕਾਲੁ ਸੰਤਾਏ।। ਮਰਣੁ ਲਿਖਾਇ ਮੰਡਲ ਮਹਿ ਆਏ।। ਜਾਂ ਛੋਡਹਿ ਅੰਨਿ ਕਰਹਿ ਪਾਖੰਡ।। ਨਾ ਸੁਹਾਗਨਿ ਨ ਉਹਿ ਰੰਡਿ।। ਅਥਵਾ ਜਾਗਤ ਜੋਤਿ ਜਪੈ ਨਿਸ ਬਾਸੁਰ।। ਏਕ ਬਿਨਾ ਮਨ ਨੈਕ ਨ ਆਨੈ।। ਪੂਰਨ ਪ੍ਰੇਮ ਪ੍ਰਤੀਤ ਸਜੈ।। ਬ੍ਰਤ ਗੋਰ ਮੜ੍ਹੀ ਮਟ ਭੂਲ ਨ ਮਾਨੈ।।ਫੇਰ ਗੁਰੂ ਦੀ ਸੰਗਤ ਕਰਨ ਦਾ ਲਾਭ ਕੀ ਹੋਇਆਉਸੇ ਦਿਨ ਹੀ ਮੈਂ ਸਟੇਜ ਤੋਂ ਵਰਤਾਂ ਅਤੇ ਕਰਮ-ਕਾਂਡਾਂ ਪ੍ਰਤੀ ਸਪੀਚ ਕਰ ਬੈਠਾ ਲੰਗਰ ਛਕਣ ਮੌਕੇ ਪ੍ਰਬੰਧਕ – ਮਿੱਤਰ ਮੇਰੇ ਗਲ ਪੈ ਗਏਅਖੇ ਤੂੰ ਬੀਬੀਆਂ ਨੂੰ ਗੁਰਦੁਆਰੇ ਆਉਣੋਂ ਹਟਾਵੇਂਗਾ ਲਓ ਜੀਕਰ ਲਓ ਗੱਲ! ਦੱਸੋ ਕੀ ਕਰੋਂਗੇਆਪ ਕੁਝ ਕਹਿਣਾ ਨਹੀਂਦੂਜਿਆਂ ਨੂੰ ਆਖਣ ਨਹੀਂ ਦੇਣਾਸੁਧਾਰ ਕਿਹੜੇ ਪਾਸਿਓਂ ਆਵੇਗਾਇਸ ਪ੍ਰਤੀ ਸਾਡੇ ਪ੍ਰਬੰਧਕਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।