ਇਕ ਰੋਜ਼ ਜਹਾਨੋਂ ਜਾਣਾ ਹੈ
ਜਾ ਕਬਰੇ ਵਿਚ ਸਮਾਣਾ ਹੈ
ਤੇਰਾ ਗੋਸ਼ਤ ਕੀਡ਼ਿਆਂ ਖਾਣਾ ਹੈ
ਕਰ ਚੇਤਾ ਮ੍ਰਿਗ ਵਿਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।
ਤੇਰਾ ਸਾਹਾ ਨੇਡ਼ੇ ਆਇਆ ਹੈ
ਕੁਝ ਚੋਲੀ ਦਾਜ ਰੰਗਾਇਆ ਹੈ
ਕੀਹ ਅਪਨਾ ਆਪ ਵੰਜਾਇਆ ਹੈ
ਐ ਗ਼ਾਫਿਲ ਤੈਨੂੰ ਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।
ਤੂੰ ਸੁੱਤਿਆਂ ਉਮਰ ਵੰਜਾਈ ਏ
ਤੇਰੀ ਸਾਇਤ ਨੇਡ਼ੇ ਆਈ ਏ
ਤੂੰ ਚਰਖੇ ਤੰਦ ਨਾ ਪਾਈ ਏ
ਕੀਹ ਕਰਸੇਂ ਦਾਜ ਤਿਆਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।