ਧਰਮ ਦੇ ਠੇਕੇਦਾਰ – ਦੀਪ ਮਨੀ ਚੰਦਰਾ

0
1085

ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ
ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ

ਇੱਥੇ ਕਾਲੀਆਂ ਨੀਤਾਂ ਵਾਲੇ ਚਿੱਟੇ ਬਣ ਕੇ ਫਿਰਦੇ ਨੇ
ਦੂਜੇ ਨੂੰ ਡਿੱਗਣ ਤੋਂ ਬਚਾਉਣ ਵਾਲੇ ਖੁਦ ਹੀ ਟੋਏ ਵਿੱਚ ਡਿੱਗਦੇ ਨੇ
ਮਰੇ ਪੂਜੇ ਜਾਣ ਰੱਬ ਵਾਂਗ ਜੀਦੇਂ ਮਰਿਆਂ ਵਾਂਗ ਫਿਰਦੇ ਨੇ
ਜਿਹੜੇ ਖੁਦ ਨੂੰ ਕਹਿਣ ਸੱਚਾ-ਸੁੱਚਾ ਉਹੀ ਖੋਟੇ ਦਿਲ ਦੇ ਨੇ
ਗਰੀਬ ਦੀ ਇੱਥੇ ਕਦਰ ਨਾ ਕੋਈ ਪੈਸੇ ਵਾਲੇ ਕਹਾਏ ਜਾਣ ਸਰਦਾਰ
ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ
ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ

ਇੱਥੇ ਧਾਰਮਿਕ ਸਥਾਨਾਂ ਦੀਆਂ ਗੋਲਕ ਤੇ ਨਜ਼ਰ ਰੱਖਦੇ ਨੇ
ਇੱਥੇ ਬੇਬੁਨਿਆਦ ਮਸਲੇ ਹੀ ਯਾਰਾਂ ਭੱਖਦੇ ਨੇ
ਹਨੇਰੇ ਵਿੱਚ ਯਾਰੋ ਕੋਈ ਜਲਾਏ ਨਾ ਚਿਰਾਗ
ਉਂਝ ਸੂਰਜ “ਦੀਪ” ਜਲਾ ਕੇ ਰੱਖਦੇ ਨੇ
ਮਿਹਨਤ ਕਰਨ ਵਾਲੇ ਕਹਾਏ ਜਾਣ ਵਿਹਲੇ
ਵਿਹਲੇ ਘੁੰਮਣ ਵਾਲੇ ਯਾਰਾ ਥੱਕਦੇ ਨੇ
ਇਸ ਸੰਸਾਰ ਵਿੱਚ ਔਨੀਆਂ ਚਿਤਾਵਾਂ ਨਹੀ ਜਲਦੀਆਂ
ਜਿਤਨਾ ਨਾਲ ਦੇ ਦੀ ਤੱਰਕੀ ਦੇਖ ਮਚਦੇ ਨੇ
ਭਗਤ ਸਿੰਘ ਕਹਾਉਣ ਆਪਣੇ ਆਪ ਨੂੰ
ਕੁਰਸੀ ਦੇ ਕੀੜੇ ਅਤੇ ਗਦਾਰ
ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ
ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ

ਇਥੇ ਰੱਬ ਦੇ ਬੰਦੇ ਕਹਾਏ ਜਾਣ ਵਾਲੇ
ਧਰਮ ਦੇ ਨਾਂ ਤੇ ਦੰਗੇ ਕਰਾਉਂਦੇ ਨੇ
ਅਣਖ ਵਾਲੇ ਸੂਰਮੇ ਡਰ ਕੇ ਘਰੇ ਵੜ ਜਾਂਦੇ ਨੇ
ਹੱਲਾਸ਼ੇਰੀ ਦੇਕੇ ਦੂਜੇ ਨੂੰ ਖੁਦ ਪਿੱਛੇ ਹੱਟ ਜਾਂਦੇ ਨੇ
ਕੁਰਸੀ ਅਪਣੀ ਬਚਾਉਣ ਦੀ ਖਾਤਿਰ ਆਪਣੇ ਆਪ ਤੇ ਹਮਲੇ ਕਰਵਾਉਦੇਂ ਨੇ
ਯਾਰੋ ਗੁਲਾਮ ਬਣ ਜਾਂਦਾ ਉਹ ਮੁਲਕ ਜਲਦ
ਜਿੱਥਂੋ ਦੀ ਹਰਾਮਖੋਰ ਹੋਵੇ ਸਰਕਾਰ
ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ
ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ

ਚੰਦ ਪੈਸੇ ਦੀ ਖਾਤਿਰ ਇੱਕ ਦੂਜੇ ਨੂੰ ਮਾਰਦੇ ਨੇ
ਕੁਝ ਮੁਕਾਬਲੇ ਇਹੋ ਜਿਹੇ ਇੱਥੇ ਜਿੱਥੇ ਜਿੱਤ ਕੇ ਵੀ ਹਾਰਦੇ ਨੇ
ਜੋ ਕਰਨ ਕਮਾਈ ਦੋ ਨੰਬਰ ਦੀ ਰੱਬ ਵੀ ਉਹਨਾਂ ਦੀਆਂ ਝੋਲੀਆਂ ਭਰਦਾ ਏ
ਕਿਤੇ ਮੈਨੂੰ ਹੀ ਨਾ ਵੇਚ ਕੇ ਖਾ ਜਾਣ ਉਹ ਵੀ ਨੀਚੇ ਆਉਣ ਤੋਂ ਡਰਦਾ ਏ
ਉਂਝ ਸਭਤੋਂ ਉੱਚਾ ਹੁੰਦਾ ਉਸਦਾ ਦਰਬਾਰ
ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ
ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ

ਤੂੰ ਵੀ ਛੱਡ ਦੇ ਲਿਖਣਾ ਪੜ੍ਹਨਾ, ਚੋਲਾ ਚਿੱਟਾ ਪਾ ਲੈ
ਜਾ ਤਾ ਲਗ ਜਾ ਸਿਰ ਘੁਮਾਉਣ ਜਾਂ ਕਿਸੇ ਸਾਧ ਨੂੰ ਗੁਰੂ ਬਣਾ ਲੈ
ਰੱਬ ਦੇ ਨਾ ਤੇ ਤੂੰ ਵੀ “ਚੰਦਰਿਆ” ਆਪਣਾ ਗੋਰਖ ਧੰਦਾ ਚਲਾ ਲੈ
ਜਿਸ਼ਮਾ ਦੇ ਸੌਦੇ ਹੁੰਦੇ ਸ਼ਰੇ ਆਮ ਤੂੰ ਵੀ ਬੋਲੀ ਆਪਣੀ ਲਵਾ ਲੈ
ਨਾਲੇ ਖੋਲ ਡੇਰਾ ਵੱਡਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਬਣਾ ਲੈ
ਘਰ-ਘਰ ਪਹੁੰਚਣ ਲਗਾਦੇ ਤੂੰ ਅਪਣਾ ਅਖਵਾਰ
ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ
ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ