ਦਰਬਾਰ ਸਾਹਿਬ ਸ੍ਰੀ ਤਰਨਤਾਰਨ – ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

0
858
ਦਰਬਾਰ ਸਾਹਿਬ ਸ੍ਰੀ ਤਰਨਤਾਰਨ
ਦਰਬਾਰ ਸਾਹਿਬ ਸ੍ਰੀ ਤਰਨਤਾਰਨ

ਪ੍ਰਾਚੀਨ ਭਾਰਤ ਵਿਚ ਬਹੁਤੇ ਸ਼ਹਿਰ ਅਤੇ ਨਗਰਾਂ ਦੀ ਉਸਾਰੀ ਉਨ੍ਹਾਂ ਦੀ ਧਾਰਮਿਕ ਮਹੱਤਤਾ ਕਰਕੇ ਹੋਈ।ਇਹ ਸ਼ਹਿਰ/ਨਗਰ ਵਧੇਰੇ ਕਰਕੇ ਉਨ੍ਹਾਂ ਥਾਵਾਂ ਤੇ ਵਸਾਏ ਗਏ ਜਿੱਥੇ ਪਾਣੀ ਮਿਲਦਾ ਸੀ।ਭਾਵ ਦਰਿਆਂ ਅਤੇ ਨਦੀਆਂ ਦੇ ਕਿਨਾਰੇ ਤੇ ਇਹਨਾਂ ਸ਼ਹਿਰਾਂ ਨੂੰ ਵਸਾਊਣ ਦਾ ਪ੍ਰਮੁੱਖ ਕਾਰਨ ਧਰਮ ਪਰਚਾਰ ਦੇ ਨਾਲ ਨਾਲ ਸਮਾਜਿਕ,ਆਰਥਿਕ ਸਾਧਨਾਂ ਨੂੰ ਪ੍ਰਫੁੱਲਤ ਕਰਨਾ ਸੀ।ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਇਸ ਅਸਥਾਨ ਤੇ ਆਉਣ ਤੋਂ ਪਹਿਲਾਂ ਇਹ ਜੰਗਲੀ ਇਲਾਕਾ ਸੀ।ਏਥੇ ਪਾਣੀ ਦੀ ਬਹੁਤ ਵੱਡੀ ਢਾਬ ਸੀ ਅਤੇ ਆਲੇ ਦੁਆਲੇ ਦੇ ਵਾਗੀ (ਪਾਲੀ) ਡੰਗਰ ਚਾਰਨ ਵਾਲੇ ਇਸ ਥਾਂ ਤੇ ਪਸ਼ੂ ਚਾਰਦੇ ਸਨ ,ਇਸ ਢਾਬ ਵਿਚੋ ਉਨ੍ਹਾਂ ਨੂੰ ਪਾਣੀ ਪਿਲਾਉਦੇ-ਨਵਾਉਦੇ ਅਤੇ ਆਪ ਵੀ ਇਸ ਵਿਚ ਤਾਰੀਆਂ ਲਾਉਂਦੇ ਸਨ।ਕਦੀ ਕਦਾਈ ਕੋਈ ਹਾਦਸਾ ਵੀ ਵਾਪਰ ਜਾਂਦਾ ਅਤੇ ਡੰਗਰ ਚਾਰਨ ਵਾਲੇ ਬੱਚੇ ਡੁੱਬ ਮਰਦੇ ਸਨ। ਤਰਨਤਾਰਨ ਦੀ ਸਥਾਪਨਾ ਤੋਂ ਪਹਿਲਾਂ ਗੂਰੂ ਅਰਜਨ ਦੇਵ ਜੀ ਪਿੰਡ ਖਾਰੇ ਆਏ ਤਾਂ ਖਾਰੇ ਦੇ ਚੌਧਰੀ ਨੇ ਸ਼ਹਿਰ ਵਸਾਉਣ ਤੋਂ ਇਨਕਾਰ ਕਰ ਦਿੱਤਾ ਗੂਰੂ ਜੀ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਕੋਟਲੀ ਤੇ ਕੱਦ ਗਿੱਲ ਵੀ ਗਏ।ਪਰ ਮੌਜੂਦਾ ਤਰਨਤਾਰਨ ਦੀ ਧਰਤੀ ਗੂਰੂ ਜੀ ਨੁੰ ਪਸੰਦ ਆਈ।ਸੰਨ 1596 ਈਸਵੀ ਨੂੰ ਪੰਚਿਮ ਪਾਤਿਸ਼ਾਹ ਜੀ ਨੇ 1,57,000 ਰੂਪੈ ਨਕਦ ਦੇ ਕੇ ਪਿੰਡ ਪਲਾਸੌਰ (ਜਿਲ੍ਹਾ ਤਰਨਤਾਰਨ) ਦੇ ਵਸਨੀਕ ਮੱਸੇ ਰੰਗੜ ਤੋਂ ਖਰੀਦ ਕਰਕੇ ਇਸ ਸ਼ਹਿਰ ਦੀ ਨੀਂਹ ਅਪਣੇ ਕਰ ਕਮਲਾਂ ਨਾਲ ਰਂਖੀ।ਸ੍ਰੀ ਤਰਨਤਾਰਨ ਸਾਹਿਬ ਦਾ ਸਰੋਵਰ 999ਣ 990 ਵਰਗ ਫੁੱਟ ਹੈ।ਸੇਠ ਦੁਨੀ ਚੰਦ ਨੇ ਸਰੋਵਰ ਦੀਆਂ ਬਾਹੀਆਂ ਪੱਕੀਆਂ ਕਰਨ ਲਈ ਮਾਇਆ ਅਰਦਾਸ ਕਰਵਾਈ ਸੀ। ਜਿਸ ਨਾਲ ਇੱਟਾਂ ਦੇ ਭੱਠੇ ਲਗਾਏ ਗਏ ਸਨ ਪਰ ਵਕਤ ਦੀ ਸਰਕਾਰ ਦੇ ਅਹਿਲਕਾਰ ਨੂਰਦੀਨ ਨੇ ਇਹ ਇੱਟਾਂ ਚੁਰਾਂ ਲਈਆਂ। ਸਮੇਂ ਨੇ ਗੇੜਾ ਖਾਧਾ 1778 ਈਸਵੀ ਵਿਚ ਸ੍ਰ.ਬੁੱਧ ਸਿੰਘ ਫੈਜ਼ਲਪੁਰੀਆ ਨੇ ਨੂਰਦੀਨ ਦੀ ਸਰਾਂ ( ਜੋ ਹੁਣ ਕਿਲ੍ਹਾਂ ਕਵੀਂ ਸੰਤੋਖ ਸਿੰਘ ਹੈ) ਨੂੰ ਢਾਹ ਕੇ ਇੱਟਾਂ ਵਾਪਸ ਲਿਆ ਕੇ ਸਰੋਵਰ ਦੀਆਂ ਬਾਹੀਆਂ ਨੂੰ ਪੱਕਿਆ ਕਰਨ ਲਈ ਵਰਤੀਆਂ ਸਨ।ਮੁਗਲ ਰਾਜ ਦੇ ਅੰਤ ਤੋਂ ਪਿਛੋ ਇਸ ਨਗਰੀ ਦਾ ਵਿਕਾਸ ਹੋਣਾ ਸੂਰੂ ਹੋਇਆ।ਸੰਨ 1883 ਦੇ ਨੇੜੇ ਤੇੜੇ ਸੰਗਰੂਰ ਦੇ ਮਹਾਰਾਜਾ ਰਘਬੀਰ ਸਿੰਘ ਨੇ ਆਪਣੇ ਖਰਚੇ ਦੇ ਅੰਗਰੇਜਾਂ ਦੀ ਪਰਵਾਨਗੀ ਨਾਲ ਰਸੂਲਪੁਰ  ਘਰਾਟਾਂ ਨੇੜਿਓ ਇਹ ਹੰਸਲੀ ਰਾਹੀ ਸਰੋਵਰ ਦਾ ਪਾਣੀ ਪਵਾਉਣ ਦਾ ਪ੍ਰਬੰਧ ਕੀਤਾ।ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਰਾਜ ਕਾਲ ਸਮੇ ਕਈ ਵਾਰ ਤਰਨਤਾਰਨ ਦੇ ਦਰਸ਼ਨਾਂ ਨੂੰ ਆਏ ਅਤੇ ਇਸ ਪਵਿੱਤਰ ਸਥਾਨ ਦੀ ਸੇਵਾ ਕਰਵਾਈ ।ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੋ-ਨਿਹਾਲ ਸਿੰਘ ਨੇ ਪ੍ਰਕਰਮਾਂ ਵਿਚ ਇਕ ਮੁਨਾਰਾ 156’.6” ਉੱਚਾ ਉਸਾਰਿਆ ਜਿਸ ਤੋਂ ਕਈ ਮੀਲਾਂ ਤੀਕ ਆਲੇ ਦੁਆਲੇ ਦਾ ਨਜ਼ਾਰਾ ਨਜ਼ਰ ਆਉਂਦਾ ਹੈ।ਕਹਿੰਦੇ ਹਨ ਕਿ ਉਹ ਪ੍ਰਕਰਮਾ ਵਿਚ ਚਾਰੇ ਤਰਫ ਮੁਨਾਰ ਬਣਾਉਣਾ ਚਾਹੁੰਦਾ ਸੀ ਪਰ ਬਦਕਿਸਮਤੀ ਨਾਲ ਉਸ ਨੂੰ ਗਦਾਰ ਧਿਆਨ ਸਿੰਘ ਡੋਗਰੇ ਅਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ।ਜਿਸ ਕਰਕੇ ਉਸ ਦਾ ਮਕਸਦ ਪੂਰਾ ਨਾ ਹੋ ਸਕਿਆ।ਕੁਲ਼ ਸਮਾਂ ਪਹਿਲਾ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆ ਨੇ ਇਕ ਮੁਨਾਰ ਪੂਰਬ-ਦੱਖਣ ਦੀ ਤਰਫ ਬਣਾਉਣਾ ਸੂਰੂ ਕਰ ਦਿੱਤਾ ਪਰ ਕੁਝ ਕਾਰਨਾਂ ਕਾਰਣ ਇਹ ਕੰਮ ਵਿਚਾਲੇ ਹੀ ਛੱਡ ਦਿੱਤਾ ਗਿਆ।ਸਿਂਖ ਰਾਜ ਦੇ ਪਤਨ ਤੋਂ ਬਾਅਦ ਜਦ ਅੰਗਰੇਜਾਂ ਨੇ ਪੰਜਾਬ ਦੀ ਵਾਗਡੋਰ ਸੰਭਾਲ ਲਈ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਵਿਚ ਅੰਗਰੇਜਾਂ ਨੇ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਗੁਰਦੁਆਰਿਆਂ ਦੀ ਵੇਖ ਭਾਲ ਲਈ ਉਨ੍ਹਾਂ ਨੇ ਆਪਣੇ ਝੋਲੀ ਚੁੱਕਾਂ ਨੂੰ ਬੈਠਾ ਦਿੱਤਾ।ਮਹੰਤ ਗੁਰਦੁਆਰਿਆਂ ਵਿਚ ਮਨਮਾਨੀਆਂ ਕਰਨ ਲੱਗ ਪਏ।ਖਾਲਸਾ ਪੰਥ ਨੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚਲਾਈ।ਇਤਿਹਾਸਿਕ ਤੱਥਾਂ ਅਨੁਸਾਰ ਸੰਨ 1920 ਨੂੰ ਤਰਨਤਾਰਨ ਦਾ ਸਾਕਾ ਅਤੇ 1921 ਈਸਵੀ ਵਿਚ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਏ ਜਿਨ੍ਹਾਂ ਨੇ ਸਿੱਖ ਇਤਿਹਾਸ  ਨੂੰ ਨਵਾਂ ਮੋੜ ਦਿੱਤਾ।ਤਰਨਤਾਰਨ ਦੇ ਸਾਕੇ ਵਿਚ ਭਾਈ ਹਜਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਜੀ ਸ਼ਹੀਦ ਹੋਏ।ਉਨ੍ਹਾਂ ਦੀ ਯਾਦ ਵਿਚ ਪਿੰਡ ਅਲਾਦੀਨਪੁਰ ਵਿਚ ਬਣੀ ਹੋਈ ਹੈ।ਸੰਗਤ ਵਿਚ ਪਾਵਨ ਸਰੋਵਰ ਵਿਚ ਬੜ੍ਹੇ ਵਿਸ਼ਵਾਸ ਨਾਲ ਇਸ਼ਨਾਨ ਕਰਦੀਆਂ ਹਨ ।ਏਥੋਂ ਕੋਹੜਿਆਂ ਦੇ ਕੋਹੜ ਦੂਰ ਹੁੰਦੇ ਹਨ।ਇਸ ਪਾਵਨ ਸਰੋਵਰ ਦੀ ਕਹਿੰਦੇ ਹਨ ਕਿ ਪਹਿਲੀ ਕਾਰ ਸੇਵਾ 1931 ਈਸਵੀ ਵਿਚ ਸੰਤ ਬਾਬਾ ਗੁਰਮੁਂਖ ਸਿੰਘ ਅਤੇ ਬਾਬਾ ਸਾਧੂ ਸਿੰਘ ਜੀ ਵੱਲੋਂ ਦੂਜੀ ਕਾਰ ਸੇਵਾ ਸੰਤ ਬਾਬਾ ਜੀਵਨ ਸਿੰਘ ਜੀ ਅਤੇ ਸੰਤ ਬਾਬਾ ਹਰੀ ਸਿੰਘ ਜੀ ਵੱਲੋਂ 1970 ਈਸਵੀ ਵਿਚ ਕਰਵਾਈ ਗਈ।ਤੀਜੀ ਕਾਰ ਸੇਵਾ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਕਰਵਾਈ ਗਈ।ਇਹਨਾਂ ਕਾਰ ਸੇਵਾਵਾਂ ਵਿਚ ਸੰਗਤ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਵੱਧ ਚੜ੍ਹ ਕਿ ਹਿੱਸਾ ਲਿਆ।ਇਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ.ਅਰਜਨ ਸਿੰਘ ਹਨ।ਇਸ ਪਾਵਨ ਦਰਬਾਰ ਦੇ ਇਰਦ ਗਿਰਦ ਕੋਈ 106 ਦੇ ਕਰੀਬ ਬੁੰਗੇ ਹਨ ਜੋ ਵੱਖ ਵੱਖ ਪਿੰਡਾਂ ਦੀ ਮਾਲਕੀ ਹੈ।ਤਰਨਤਾਰਨ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਜਿਸ ਦੇ ਸ਼ਬਦੀ ਅਰਥ ਹਨ”ਤਾਰਨ ਵਾਲਾ ਜਹਾਜ (ਬੇੜੀ/ਬੇੜਾ)।ਇਸ ਸ਼ਹਿਰ ਦਾ ਨਾਮ ਤਰਨਤਾਰਨ ਗੂਰੂ ਜੀ ਨੇ ਆਪ ਰੱਖਿਆ ਸੀ ਅਤੇ ਬਚਨ ਕੀਤਾ ਸੀ :-
“ਤਰਨਤਾਰਨ ਹਰਨਿਧ ਦੁਖ ਨਾ ਬਿਆਪ ॥ਤਰਨਤਾਰਨ ਪ੍ਰਭ ਤੇਰੋ ਨਾੳ॥ਭਗਤ ਕਬੀਰ  ਨੇ ਵੀ ਆਪਣੀ ਪਾਵਨ ਰਸਨਾ ਤੋਂ ਤਰਨਤਾਰਨ ਸ਼ਬਦ ਦਾ ਉਚਾਰਨ ਕੀਤਾ ਸ਼ਬਦ ਆਸਾ ਵਿਚ ਜੋ ਧੰਨ ਗੂਰੂ ਗ੍ਰੰਥ ਸਾਹਿਬ ਜੀ ਦੇ ਪੰਨਾ 482 ਤੇ ਅੰਕਿਤ ਹੈ।ਕਰ ਬਿਚਾਰ ਬਿਕਾਰ ਪਰਹਰਿ ਤਰਨਤਾਰਨ ਸੋਇ॥ ਕਹਿ ਕਬੀਰ ਜਗਿਜੀਵਨੁ   ਐਸਾ ਦੁਤੀਅ ਨਾਹੀ ਕੋਇ॥ਇਹ ਨਗਰ ਅੰਮ੍ਰਿਤਸਰ ਤੋਂ ਦੱਖਣ ਦੀ ਤਰਫ 24 ਕਿਲੋਂ ਮੀਟਰ ਦੀ ਦੂਰੀ ਤੇ ਅੰਮ੍ਰਿਤਸਰ ‐ਫਿਰੋਜਪੁਰ ਸੜਕ ਤੇ ਸਥਿਤ ਹੈ।ਇਸ ਦੇ ਪੂਰਬ ਵੱਲ ਗੋਇੰਦਵਾਲ ਅਤੇ ਖਡੂਰ ਸਾਹਿਬ ਅਤੇ ਪੱਛਮ ਵੱਲ ਬੀੜ ਬਾਬਾ ਬੁੱਢਾ ਜੀ ਦਾ ਪਾਵਨ ਦਰਬਾਰ ਹੈ।ਤਰਨਤਾਰਨ ਤੋਂ ਝਬਾਲ ਨੂੰ ਜਾਦਿਆਂ ਰਸਤੇ ਵਿਚ ਮੇਨ ਸੜਕ ਦੇ ਕੋਹੜ ਅਹਾਤਾ ਹੈ ਅਤੇ ਪਿੰਡ ਕੈਰੌਵਾਲ ਅਤੇ ਨੂਰਦੀ (ਹੁਣ ਕਿਲ੍ਹਾਂ ਕਵੀਂ ਸੰਤੋਖ ਸਿਂੰਘ) ਕਵੀਂ ਸੰਤੋਖ ਸਿੰਘ ਜੀ ਦਾ ਜੱਦੀ ਪਿੰਡ ਦੇ ਨੇੜੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਗੁਰਦੁਆਰਾ ਸਸ਼ੋਬਤ ਹੈ ਜਿੱਥੇ ਸਿੰਘਾਂ ਨੇ ਮੁਗਲ ਕਾਲ ਦੇ ਸਮੇਂ ਚੁੰਗੀ ਲਗਾ ਕੇ ਖਾਲਸੇ ਦੀ ਹੋਂਦ ਦਾ ਪ੍ਰਮਾਣ ਦਿੱਤਾ ਸੀ।ਤਰਨਤਾਰਨ ਵਿਖੇ ਹਰ ਮਹੀਨੇ ਮੱਸਿਆ ਦਾ ਬੜ੍ਹਾ ਭਾਰੀ ਮੇਲਾ ਲੱਗਦਾ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਇਸ ਪਾਵਨ ਦਰਬਾਰ ਤੇ ਨਤਮਸਤਕ ਹੋਣ ਲਈ ਆੳਂੁਦੀਆਂ ਹਨ।ਚੇਤਰ ਅਤੇ ਭਾਦੋਂ ਮਹੀਨੇ ਦੀਆਂ ਮੱਸਿਆ ਤੇ ਸੰਗਤਾਂ ਦੀ ਤਦਾਦ ਬਹੁਤ ਜਿਆਦਾ ਹੁੰਦੀ ਹੈ।

ਤਰਨਤਾਰਨ ਸਾਹਿਬ ਦੀ ਮੋਜੂਦਾ ਨਗਰੀ 12.5 ਸਕੇਅਰ ਕਿਲੋਮੀਟਰ ਦੇ ਘੇਰੇ ਵਿਚ ਫੈਲੀ ਹੋਈ ਹੈ।ਇਸ ਦੀ ਰੇਲਵੇ ਦੇ ਤਲ ਦੀ ਉਚਾਈ ਸਮੁੰਦਰੀ ਤਲ ਤੋਂ 227.33 ਮੀਟਰ,ਸਲਾਨਾ ਵਰਖਾ 517.5 ਐਮ.ਐਮ ਹੈ।ਤਾਪਮਾਨ ਮੈਕਸੀਮਮ 45.2 ਸੀ ਅਤੇ ਮੀਨੀਮਮ 0.2 ਸੀ ਹੈ। ਸਾਲ 2001 ਦੀ ਮਰਦੁਮ ਸ਼ੁਮਾਰੀ ਅਨੁਸਾਰ ਤਰਨਤਾਰਨ ਦੀ ਅਬਾਦੀ 55587 ਸੀ ਜੋ ਸਾਲ 2011 ਵਿਚ ਵਧ ਕੇ 66728 ਹੋ ਗਈ ਹੈ।ਤਰਨਤਾਰਨ 1883 ਵਿਚ ਸਮਾਲ ਟਾਊਨ ਬਣੀ,1865 ਵਿਚ ਪੁਲਿਸ ਸਟੇਸ਼ਨ,1906 ਵਿਚ ਰੇਲਵੇ ਸ਼ਟੇਸ਼ਨ ਅਤੇ 1959 ਵਿਚ ਭਾਈ ਵੀਰ ਸਿੰਘ ਬਿਰਧ ਘਰ ਹੋਂਦ ਵਿਚ ਆਇਆ।ਗੂਰੂ ਅਰਜਨ ਦੇਵ ਜੀ ਦਾ 400 ਸਾਲਾ ਸ਼ਹੀਦੀ ਦਿਵਸ 2006 ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2006 ਵਿਚ ਤਰਨਤਾਰਨ ਨੂੰ ਜਿਲ੍ਹੇ ਦਾ ਦਰਜਾ ਦਿੱਤਾ ਜਾਵੇ।ਇਸ ਦੇ ਪਹਿਲੇ ਡਿਪਟੀ ਕਮਿਸ਼ਨਰ ਸ੍ਰ. ਜਸਪਾਲ ਸਿੰਘ ਆਈ.ਏ.ਐਸ ਨਿਯੁਕਤੀ ਕੀਤੇ ਗਏ।ਇਸ ਨਗਰ ਦੀਆਂ 19 ਵਾਰਡਾਂ ਹਨ ਅਤੇ 19 ਕੌਂਸਲਰ ਹਨ ।ਨਗਰ ਕੌਂਸਲ,ਤਰਨਤਾਰਨ ਨੂੰ ਕਲਾਸ-1 ਬਣਾਉਣ ਵਿਚ ਪਰਧਾਨ ਨਗਰ ਕੋਂਸਲ,ਤਰਨਤਾਰਨ ਵੱਲੋਂ ਬਹੁਤ ਮਿਹਨਤ ਕੀਤੀ ਗਈ।ਇਸ ਮਿਹਨਤ ਸਦਕਾ ਇਹ ਨਗਰੀ ਇਸ ਸਮੇਂ ਕਲਾਸ-1 ਨਗਰ ਕੌਂਸਲ ਬਣ ਚੁੱਕੀ ਹੈ।ਸਰਵ ਸ੍ਰੀ ਬਿਸ਼ਨ ਸਿੰਘ ,ਜਸਵੰਤ ਸਿੰਘ,ਭਗਵੰਤ ਸਿੰਘ (ਦਾਦਾੴਪਿਤਾੴਪੁੱਤਰ) ਨਵਲ ਕਿਸੌਰ, ਸਕੱਤਰ ਸਿੰਘ,ਨਾਜਰ ਸਿੰਘ, ਹਰਜੀਤ ਸਿੰਘ ਸੁਦਰਸ਼ਨਪਾਲ ਚੋਪੜਾ, ਪੰਡਿਤ ਰਾਮ ਲੁਭਾਇਆ ਤੇਜਪਾਲ,ਕਿਸ਼ੋਰੀ ਲਾਲ ਅਗਨੀਹੋਤਰੀ,ਜੱਥੇਦਾਰ ਜਸਬੀਰ ਸਿੰਘ,ਜਤਿੰਦਰ ਕੁਮਾਰ ਸੂਦ ਲਗਾਤਾਰ 13 ਸਾਲ ਇਸ ਨਗਰ ਦੀ ਸੇਵਾ ਬਤੌਰ ਪਰਧਾਨ ਕਰ ਚੁੱਕੇ ਹਨ ।ਇਸ ਸਮੇਂ ਨਗਰ ਕੋਂਸਲ.ਤਰਨਤਾਰਨ ਦੇ ਪਰਧਾਨ ਸ੍ਰ.ਭੂਪਿੰਦਰ ਸਿੰਘ ਖੇੜਾ ਹਨ।

ਹਲਕਾ ਵਿਧਾਇਕ ਸ੍ਰ.ਹਰਮੀਤ ਸਿੰਘ ਸੰਧੂ ਵੱਲੋਂ ਸਰਕਾਰ ਤੋਂ  ਤਰਨਤਾਰਨ ਨਗਰ ਦੇ ਵਿਕਾਸ ਲਈ 120 ਕਰੋੜ ਦੀ ਰਾਸ਼ੀ ਸ਼ਹਿਰ ਦੇ ਵਿਕਾਸ ਲਈ ਲਿਆਦੀ ਗਈ ਹੈ।ਜਿਸ ਨਾਲ ਸ਼ਹਿਰ ਅੰਦਰ ਸਟੋਰਮ ਸੀਵਰ ਪਾਇਆ ਗਿਆ ਹੈ।ਕਸੂਰ ਡਰੇਨ ਅਤੇ ਮੁਰਾਦਪੁਰ ਡਰੇਨ ਦੀ ਪੁੱਲਾਂ ਦਾ ਵਿਕਾਸ ਹੋ ਰਿਹਾ ਹੈ। ਸ਼ਹਿਰ ਅੰਦਰ ਗਲੀਆਂ,ਨਾਲੀਆਂ ਦੀ ਉਸਾਰੀ ਜੰਗੀ ਪੱਧਰ ਤੇ ਚਲ ਰਹੀ ਹੈ।ਸਫਾਈ ਦੇ ਕੰਮ ਨੂੰ ਆਧੁਨਿਕ ਢੰਗ ਨਾਲ ਕਰਨ ਲਈ ਲੱਖਾਂ ਰੂਪੈ ਦੀ ਸੀਵਰ ਜੈਟਿਕ ਮਸ਼ੀਨ ਖਰੀਦ ਕੀਤੀ ਗਈ ਹੈ।ਸਲੱਮ ਅਬਾਦੀਆਂ ਜਿਵੇਂ ਮੁਰਾਦਪੁਰ,ਮਹੱਲਾ ਗੋਕਲ ਪੁਰ,ਮਹੱਲਾ ਗੂਰੂ ਦਾ ਖੂਹ,ਆਦਿਕ ਵਿਚ ਵਿਕਾਸ ਕਾਰਜ ਜੰਗੀ ਪੱਧਰ ਤੇ ਚਲ ਰਹੇ ਹਨ।ਇਸ ਸਾਰੇ ਵਿਕਾਸ ਕਾਰਜਾਂ ਦਾ ਜਾਇਜਾ ਨਗਰ ਕੋਂਸਲ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਖੇੜਾ ਵੱਲੋਂ ਲਿਆ ਜਾ ਰਿਹਾ ਹੈ। ਆਸ ਕੀਤੀ ਜਾਂਦੀ ਹੈ ਕਿ ਇਹ ਗੂਰੂ ਨਗਰੀ ਦਾ ਵਿਕਾਸ ਕਾਰਜ ਜਲਦੀ ਹੀ ਪੂਰਾ ਹੋ ਜਾਵੇਗਾ।

ਨਗਰ ਕੌਂਸਲ ਦਾ ਦਫਤਰ ਜੋ ਬਹੁਤ ਹੀ ਪੁਰਾਣਾ ਸੀ ਅਤੇ ਇਸ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਸੀ ਦੀ ਥਾਂ ਦੋ ਮੰਜਲੀ ਇਮਾਰਤ ਤਮੀਰ ਕੀਤੀ ਗਈ ਹੈ।ਕੌਂਸਲ ਦਾ ਦਫਤਰ ਇਕ ਹੀ ਛੱਡ ਹੇਠ ਬਣਾਇਆ ਗਿਆ ਹੈ।ਇਸ ਨੂੰ ਆਧੁਨਿਕ ਸਹੂਲਤਾਂ ਪਰਦਾਨ ਕੀਤੀਆਂ ਜਾ ਰਹੀਆਂ ਹਨ।

ਸੰਤ ਬਾਬਾ ਜਗਤਾਰ ਸਿੰਘ ਜੀ ਕਾਰਸੇਵਾ ਵਾਲਿਆਂ ਵੱਲੋਂ ਗੋਇੰਦਵਾਲ ਰੋਡ ਤੇ ਇਕ ਬਹੁਮੰਜਿਲਾਂ ਆਧੁਨਿਕ ਢੰਗ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ ਜੋ ਬਹੁਤ ਜਲਦੀ ਚਾਲੂ ਹੋਣ ਦੀ ਆਸ ਹੈ ਇਲਾਕੇ ਦੇ ਵਸਨੀਕਾਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ।ਇਸ ਤੋਂ ਇਲਾਵਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਕ ਚਮੜੀ ਦਾ ਹਸਪਤਾਲ ਉਸਾਰੀ ਅਧੀਨ ਹੈ।

ਤਰਨਤਾਰਨ ਸ਼ਹਿਰ ਅੰਦਰ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇਂਦਰ, ਤਰਨਤਾਰਨ ਸਾਲ 2000 ਤੋਂ ਕੰਮ ਕਰ ਰਹੀ ਹੈ॥ ਜਿਸ ਦੀ ਸਥਾਪਨਾ ਸ੍ਰ ਬਲਬੀਰ ੁਸਿੰਘ ਭੈਲ ਅਤੇ ਗੁਰਿੰਦਰ ਸਿੰਘ ਪ੍ਰੈੱਸ ਵਾਲਿਆਂ ਨੇ ਕੀਤੀ ਸੀ ਇਸ ਸਮੇ ਇਸ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਹਨ।ਇਸ ਸਭਾ ਦੇ 27 ਮੈਂਬਰ ਹਨ। ਇਸ ਸਭਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿਚ ਸਭਾ ਮੈਂਬਰ ਭਾਗ ਲੈਂਦੇ ਹਨ ਅਤੇ ਹਰ ਸਾਲ ਸਾਵਣ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਜੰਡਿਆਲਾ ਗੂਰੂ,ਬਾਬਾ ਬਕਾਲਾ,ਜ਼ੀਰਾ,ਧਰਮਕੋਟ,ਅੰਮ੍ਰਿਤਸਰ ਅਤੇ ਚਗਾਵਾਂ ਦੀਆਂ ਪੰਜਾਬੀ ਸਾਹਿਤ ਸਭਾਵਾਂ ਸ਼ਮੂਲੀਅਤ ਕਰਦੀਆਂ ਹਨ। ਇਸ ਸਭਾ ਦਾ ਮੁੱਖ ਕੰਮ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਣਾ ਹੈ।ਜਨਤਾ ਅੰਦਰ ਸਦਭਾਵਨਾ ਦਾ ਸੁਦੇਸ਼ ਦੇਣਾ ਅਫਿਰਕੂ ਭਾਵਨਾ ਪੈਦਾ ਕਰਨਾ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਆਪਣੀਆਂ ਕਵਿਤਾਵਾਂ/ਰਚਨਾਵਾਂ ਰਾਹੀ ਸੁਚੇਤ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਕਵੀਆਂ/ਗਾਇਕਾਂ/ਕਲਾਕਾਰਾਂ ਨੂੰ ਕਿਸੇ ਵੀ ਸਟੇਜ ਤੇ ਆਉਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਇਸ ਪਲੇਟ ਫਾਰਮ ਰਾਹੀ

ਲੋਕਾਂ ਦੇ ਸਨਮੁੱਖ ਹੋਣ ਦਾ ਮੌਕਾ ਪਰਦਾਨ ਕੀਤਾ ਜਾਂਦਾ ਹੈ।ਸਭਾ ਵੱਲੋਂ ਹਰ ਸਾਲ ਇਕ ਕਿਤਾਬ ਸਾਝਾਂ ਸੰਗ੍ਰਿਹ ਤਿਆਰ ਕੀਤਾ ਜਾਂਦਾ ਹੈ।ਹੁਣ ਤੱਕ ਇਸ ਸਭਾ ਵੱਲੋਂ ਕਿਤਾਬਾਂ “ਸਾਹਿਤ ਸਾਗਰ ਦੇ ਮੋਤੀ”,”ਸਾਹਿਤ ਦੇ ਵਣਜਾਰੇ”ੇ, “ਸਾਹਿਤ ਦੇ ਪਰਵਾਨੇ” ਅਤੇ ਸਾਹਿਤਕ ਫੁੱਲਵਾੜੀ ਜਾਰੀ ਕੀਤੀਆ ਜਾ ਚੁੱਕੀਆਂ ਹਨ।ਇਸ ਸਭਾ ਦੇ ਬਹੁਤ ਹੀ ਸੁਲ਼ਝੇ ਅਤੇ ਸੀਨੀਅਰ ਮੈਂਬਰ ਸਰਦਾਰ ਇਕਬਾਲ ਸਿੰਘ ਐਡਵੋਕੇਟ ਵੱਲੋਂ ਵੀ 8-9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।ਪ੍ਰਛਾਵਿਆਂ ਦੇ ਓਹਲੇ,ਇਸ ਤੋਂ ਇਲਾਵਾ ਤਰਨਤਾਰਨ ਵਿਖੇ ਇਕ ਹੋਰ ਪੰਜਾਬੀ ਸਾਹਿਤ ਸਭਾ ਕੰਮ ਕਰ ਰਹੀ ਹੈ। ਜਿਸ ਦੇ ਪਰਧਾਨ ਸ੍ਰੀ ਰਘਬੀਰ ਸਿੰਘ ਤੀਰ ਹਨ। ਜੋ ਕਈ ਕਿਤਾਬਾਂ ਦੇ ਰਚੇਤਾ ਹਨ।ਜਿਨ੍ਹਾਂ ਵਿਚੋ ਮਾਝਾਂ ਦਰਸ਼ਨ ਵਿਸ਼ੇਸ਼ ਅਤੇ ਮਾਝੈ ਦੀ ਜਾਣਕਾਰੀ ਭਰਪੂਰ ਹੈ।ਇਸ ਸਭਾ ਦਾ ਕੰਮ ਵੀ ਪੰਜਾਬੀ ਸਾਹਿਤ ਦੀ ਸੇਵਾ ਕਰਨਾ ਹੈ।

ਤਰਨਤਾਰਨ ਸ਼ਹਿਰ ਅੰਦਰ ਸਮਾਜ ਸੇਵਕ ਜੱਥੇਬੰਦੀ ਸਿਟੀਜ਼ਨ ਕੌਂਸਲ ਹੈ। ਇਸ ਜੱਥੇਬੰਦੀ ਵੱਲੋਂ ਹਰ ਸਾਲ ਸੈਕੜੇ ਬੱਚੀਆਂ ਦੇ ਅਨੰਦ ਕਾਰਜ ਕਰਵਾਏ ਜਾਂਦੇ ਹਨ। ਜੋ ਕਿ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਇਸ ਦੇ ਸਾਰੇ ਮੈਂਬਰ ਬਹੁਤ ਹੀ ਉਸਾਰੂ ਸੋਚ ਦੇ ਮਾਲਕ ਹਨ।

ਇਸ ਸ਼ਹਿਰ ਵਿਚ ਬਹੁਤ ਹੀ ਨਾਮਵਰ ਦੇਸ਼ ਭਗਤ ਪੈਦਾ ਹੋਏ ਹਨ।ਜਿਨ੍ਹਾਂ ਦੇ ਦੇਸ਼ ਦੀ ਖਾਤਰ ਜੇਲ੍ਹਾਂ ਕੱਟੀਆਂ ਅਤੇ ਅਨੇਕਾਂ ਪਰਕਾਰ ਦੇ ਸਰਕਾਰੀ ਤਸ਼ੱਦਦ ਸਹਾਰੇ।ਵਿਚੋ ਸਰਦਾਰ ਅਰਜਨ ਸਿੰਘ ਗੱੜਗੱਜ,ਹਜਾਰਾ ਸਿੰਘ ਢਿੱਲੋਂ,ਸੁਿਰੰਦਰ ਸਿੰਘ ਕੰਵਲ,ਵੈਦ ਮੋਹਣ ਸਿੰਘ,ਏਸੇ ਹੀ ਸ਼ਹਿਰ ਦੇ ਵਿਸਰੇ ਮਹਾਨ ਸੁਤੰਤਰਤਾ ਸੰਗਰਾਮੀ ਬਾਬਾ ਹਰੀ ਸਿੰਘ ਕਸ਼ਯਪ  ਦਾ ਵਰਨਣ ਪੰਜਾਬੀ ਦੇ ਮਹਾਨ ਲੇਖਕ ਏ.ਆਰ ਦਲੇਰ ਅੰਮ੍ਰਿਤਸਰ ਵਾਲਿਆਂ ਨੇ ਆਪਣੀ ਕਿਤਾਬ  “ਦੇਸ਼ ਭਗਤ ਬਾਬੇ” ਦੇ ਪੰਨਾਂ ਨੰਬਰ 118 ਤੇ ਕੀਤਾ ਹੈ ਲਿਖਿਆ ਹੈ ਕਿ ਅੰਗਰੇਜਾਂ ਵੱਲੋਂ 1945 ਦੀ ਜੰਗ ਖਤਮ ਹੋਣ ਤੋਂ ਬਾਅਦ ਇਕ ਫਿਲਮ ਤਿਆਰ ਕੀਤੀ ਗਈ ਜਿਸ ਦਾ ਨਾਮ ਸੀ ਗੰਗਾਦੀਨ।ਇਸ ਫਿਲਮ ਵਿਚ ਜੱਲਿਆ ਵਾਲੇ ਬਾਗ ਦੇ ਦਿਰਸ਼ ਤੋਂ ਇਲਾਵਾ ਭਾਰਤੀ ਇਸਤਰੀਆਂ ਦੇ ਬੇਪਤੀ ਕਰਨ ਦੇ ਦਿਰਸ਼ ਸਨ ਵੇਖਾਏ ਜਾ ਰਹੇ ਸਨ।ਅੰਗਰੇਜ ਆਪਣੀ ਜਵਾਨ ਹੋਣ ਵਾਲੇ ਨਸਲ ਨੂੰ ਦਸਿਆ ਜਾ ਰਿਹਾ ਸੀ ਕਿ ਭਾਰਤੀ ਲੋਕਾਂ ਨੂੰ ਕਿਵੇਂ ਗੁਲਾਮ ਕੀਤਾ ਹੈ ਅਤੇ ਭਵਿਖ ਵਿਚ ਕਿਵੇਂ ਰੱਖਣਾ ਹੈ। ਉਸ ਵੇਲੇ ਬਾਬਾ ਹਰੀ ਸਿੰਘ ਯੂਨਾਨ ਦੇ ਘੁਆਲਾ ਸ਼ਹਿਰ ਵਿਚ ਡਿਉਟੀ ਤੇ ਸੀ।ਬਾਬਾ ਹਰੀ ਸਿੰਘ ਤੇ ਉਸ ਦੇ ਸਾਥੀ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਉਨ੍ਹਾਂ ਵੱਲੋਂ ਫਿਲਮ ਵੇਖ ਰਹੇ 75 ਅੰਗਰੇਜਾਂ  ਨੂੰ ਗੋਲੀਆਂ ਨਾਲ ਭੁੰਨ ਦਿੱਤਾ।ਇਕ ਅੰਗਰੇਜ ਮੁਟਿਆਰ ਜੋ ਇਹ ਫਿਲਮ ਵੇਖ ਰਹੀ ਸੀ ਵੱਲੋਂ ਵਾਸਤਾ ਪਾਉਣ ਦੇ ਬਾਬਾ ਹਰੀ ਸਿੰਘ ਵੱਲੋਂ ਉਸ ਦੀ ਜਿੰਦਗੀ ਬਖਸ਼ ਦਿੱਤੀ ਗਈ।ਜਦ ਬਾਬਾ ਹਰੀ ਸਿੰਘ ਸ਼ਨਾਖਤ ਕਰਵਾਈ ਗਈ ਤਾਂ ਇਸ ਬੀਬੀ ਵੱਲੋਂ ਬਾਬਾ ਹਰੀ ਸਿੰਘ ਦੀ ਸ਼ਨਾਖਤ ਨਾ ਕੀਤੀ ਗਈ।ਬਾਬਾ ਹਰੀ ਸਿੰਘ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਵੱਖ-ਵੱਖ ਜੇਲ੍ਹਾਂ ਵਿਚ ਰੱਖਣ ਉਪਰੰਤ 1948 ਵਿਚ ਇਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।ਬਾਬਾ ਜੀ ਮੁੜ ਫੌਜ ਵਿਚ ਭਰਤੀ ਹੋ ਗਏ ਅਤੇ 1982 ਨੂੰ ਫੋਜ ਵਿਚੋ ਸੇਵਾ ਮੁਕਤ ਹੋ ਕੇ ਆਏ।ਇਹ ਮਹਾਨ ਦੇਸ਼ ਭਗਤ ਦਸੰਬਰ 2000 ਵਿਚ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਿਆ।ਬਾਬਾ ਜੀ ਦਾ ਪਰਵਾਰ ਜਿਸ ਵਿਚ ਮੰਗਲ ਸਿੰਘ,ਤਾਰਾ ਸਿੰਘ  ਅਤੇ ਜਗਦੀਸ਼ ਸਿੰਘ ਮਹੱਲਾ ਨਾਨਕਸਰ ਤਰਨਤਾਰਨ ਵਿਖੇ ਰਹਿ ਰਹੇ ਹਨ।ਲੇਖਕ ਨੇ ਬਾਬਾ ਜੀ ਪ੍ਰਤੀ ਸ਼ਰਧਾਂ ਭੇਟ ਕਦੇ ਹੋਏ ਬਹੁਤ ਸੁੰਦਰ ਲਾਈਨਾਂ ਦਾ ਵਰਨਣ ਕੀਤਾ ਹੈ:-

ਹਰੀ ਸਿੰਘ ਨੇ ਇੰਝ “ਦਲੇਰ ਸਿੰਘਾ”ਗੋਰੀ ਨਸਲ ਦਾ ਹੌਸਲਾ ਢਾਹ ਦਿੱਤਾ।

ਗੌਰੇ ਸੈਕੜੇ ਗੋਲੀਆਂ ਨਾਲ ਭੁੰਨੇ, ਭੜਥੂ ਵਿਚ ਵਲਾਇਤ ਦੇ ਪਾ ਦਿੱਤਾ।

ਦਲੇਰ ਦੀ ਦੇਸ਼ ਭਗਤਾਂ ਪ੍ਰਤੀ ਸਤਰਾਂ ਹਨ:-

ਜੇਲ੍ਹਾਂ ਕੱਟੀਆਂ ਤਸੀਹੇ ਅਨੇਕ ਝੱਲੇ,ਸੌਂਦੇ ਰਹੇ ਦਰਿਆਵਾਂ ਦੇ ਬੰਨਿਆਂ ਤੇ।

ਦਲੇਰ ਜੂਝਦੇ ਦੇਸ਼ ਤੇ ਕੌਮ ਖਾਤਰ,ਹੋ ਗਏ ਅਮਰ ਇਤਿਹਾਸ ਦੇ ਪੰਨਿਆ ਤੇ।

ਐਸੇ ਦੇਸ਼ ਭਗਤਾਂ ਨੂੰ ਲੱਖ ਲੱਖ ਪ੍ਰਣਾਮ।

ਤਰਨਤਾਰਨ ਸ਼ਹਿਰ ਨੇ 1978 ਤੋਂ 1992 ਤੱਕ ਕਾਫੀ ਸੰਤਾਪ ਆਪਣੇ ਪਿਡੇ ਤੇ ਹੰਢਾਇਆ ਹੈ।ਜਿਸ ਕਾਰਨ ਕਾਫੀ ਆਰਥਿਕ ਢਾਹ ਲੱਗੀ। ਦੂਜਾ ਇਸ ਸ਼ਹਿਰ ਅੰਦਰ ਸਨਅਤ ਅਤੇ ਹੋਰ ਵਿਪਾਰਿਕ ਅਦਾਰੇ ਬਹੁਤਾ ਕਾਰੋਬਾਰ ਨਹੀਂ ਕਰ ਸਕੇ। ਵੱਡੇ ਉਦਯੋਗ ਅਦਾਰੇ ਨਹੀਂ ਹਨ। ਛੋਟੇ ਛੋਟੇ ਯੂਨਿਟ ਹੀ ਹਨ।ਕਿਸੇ ਵੇਲੇ ਪੂਰੇ ਉੱਤਰੀ ਭਾਰਤ ਵਿਚ ਪੇਜੇ ਦਾ ਉਦਪਾਦਨ ਕਰਨ ਵਾਲਾ ਤਰਨਤਾਰਨ ਪਹਿਲਾਂ ਸ਼ਹਿਰ ਸੀ ਅੱਜ ਦਾ ਇਹ ਯੂਨਿਟ ਵੀ ਆਖਰੀ ਦਮਾਂ ਤੇ ਹਨ ਇਸ ਸ਼ਹਿਰ ਦਾ ਉਪਜਾਓ ਖੇਤਰ ਵੀ ਖਤਮ ਹੋ ਚੁੱਕਾ ਜਿਸ ਦੀ ਥਾਂ ਕਲੋਂਨੀਆਂ ਅਤੇ ਨਵੀਆਂ ਬਸਤੀਆਂ ਨੇ ਲੈ ਲਈ ਹੈ।

ਤਰਨਤਾਰਨ ਜਿਲ੍ਹੇ ਵਿਚ ਕੋਈ ਵੀ ਨਹੀਂ ਹੈ।ਜਦ ਕੱਦ ਨੂੰ ਤਰਨਤਾਰਨ ਜਿਲ੍ਹੇ ਅੰਦਰ ਅੱਗਜ਼ਨੀ ਦੀ ਘਟਨਾ ਵਾਪਰਦੀ ਹੈ ਤਾਂ ਅੰਮ੍ਰਿਤਸਰ ਤੋ ਫਾਇਰ ਬ੍ਰਿਗੇਡ ਮੰਗਵਾਉਣਾ ਪੈਂਦਾ ਹੈ।ਜਦ ਤੱਕ ਫਾਇਰ ਬ੍ਰਿਗੇਡ ਆਉਂਦਾ ਤਾਂ ਅੱਗ ਆਪਣਾ ਕੰਮ ਕਰ ਚੁੱਕੀ ਹੁੰਦੀ।ਪਿਛਲੇ ਸਮਿਆਂ ਵਿਚ ਬਹੁਤ ਸਾਰੀਆਂ ਘੱਟਨਾਮਾਂ ਵਾਪਰ ਚੁੱਕੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਤਰਨਤਾਰਨ ਜੋ ਜਿਲ੍ਹਾਂ ਹੈ ਏਥੇ

            ਫਾਇਰ ਬ੍ਰਿਗੇਡ
ਮੇਨ ਦਰਬਾਰ ਸਾਹਿਬ
ਗੂਰੂ ਕਾ ਖੂਹ ਤਰਫ ਦੱਖਣ।
ਗੁਰਦਾਆਰਾ ਲਕੀਰ ਸਾਹਿਬ ਤਰਫ ਪਹਾੜ।
ਡੇਰਾ ਬਾਬਾ ਜਗਤਾਰ ਸਿੰਘ ਤਰਫ ਪੂਰਬ।
ਗੁਰਦੁਆਰਾ ਬੀਬੀ ਭਾਨੀ ਦਾ ਖੂਹ ਤਰਫ ਪੱਛਮ ਮਹੱਲਾ ਜਸਵੰਤ ਸਿੰਘ ।
ਗੁਰਦੁਆਰਾ ਟੱਕਰ ਸਾਹਿਬ ਰੇਲਵੇ ਫਾਟਕ ਸਰਹਾਲੀ ਸਾਕਾ (11-09-1983) ਬੱਸ-ਰੇਲ ਦੀ ਟੱਕਰ ਵਿਚ 34 ਸਿੰਘ                  ਅਦੋਲਨਕਾਰੀ ਸ਼ਹੀਦ ਹੋਏ ਸਨ ਜੋ (ਧਰਮ ਯੁੱਧ ਮੋਰਚਾ) ਨਾਲ ਸਬੰਧਤ ਸਨ।
ਗੁਰਦੁਆਰਾ ਸਾਝੀ ਵਾਲਤਾ ਨਾਨਕਸਰ।
ਗੁਰਦੁਆਰਾ ਮੀਰੀ ਪੀਰੀ ਗੰਗਾ ਸਿੰਘ ਨਗਰ ।
ਮਦਨ ਮੋਹਣ ਮੰਦਿਰ ਮੇਨ ਸੜਕ ।
ਸ਼ਨੀ ਮੰਦਰ ਰੇਲਵੇ ਰੋਡ।
ਸ਼ਿਵਾਲਾ ਭਾਈਆ।
ਮਾਤਾ ਕੌਲ਼ਾ ਦਾ ਮੰਦਿਰ
ਮੰਦਰ ਪੱਪੂ ਭਗਤ ਗੂਰੂ ਕਾ ਖੂਹ
ਗਿਰਜਾ ਘਰ ਨੇੜੇ ਰੈਸਟ ਹਾਊਸ ਮੁਰਾਦਪੁਰ ਰੋਡ।

ਸਿਹਤ ਸੇਵਾਵਾਂ:-

ਸਿਵਲ ਹਸਪਤਾਲ।
ਮਿਸ਼ਨ ਹਸਪਤਾਲ ਗੋਇੰਦਵਾਲ ਰੋਡ।
ਗੂਰੂ ਨਾਨਕ ਹਸਪਤਾਲ ਗੋਇੰਦਵਾਲ ਰੋਡ (ਉਸਾਰੀ ਅਧੀਨ) ਬਾਬੇ ਕਾਰ ਸੇਵਾ ਵਾਲੇ।
ਗੁਪਤਾ ਨਰਸਿੰਗ ਹੋਮ ਗੋਇੰਦਵਾਲ ਰੋਡ।
ਸਾਹਿਬ ਨਰਸਿੰਗ ਹੋਮ ਜੰਡਿਆਲਾ ਰੋਡ।
ਕਮਲ ਹਸਪਤਾਲ ਅੰਮ੍ਰਿਤਸਰ ਰੋਡ ( ਡਾ.ਕਰਨੈਲ ਕੌਰ)
ਸੁਖਮਨ ਹਸਪਤਾਲ ਨੂਰਦੀ ਰੌਡ  (ਡਾ.ਜੁਗਿੰਦਰ ਸਿੰਘ)
ਡਾਕਟਰ ਚਾਵਲਾ ਨੂਰਦੀ ਅੱਡਾ।
ਡਾਕਟਰ ਵਰਪਾਲ ਮਹੱਲਾ ਟਾਂਕ-ਕਸ਼ਤਰੀ।
ਡਾ. ਮਨਮੋਹਣ ਸਿੰਘ ਗਾਰਦ ਬਜਾਰ ਐਸ.ਐਮ
ਡਾ.ਔਲਖ ਹੱਡੀਆਂ ਦਾ ਹਸਪਤਾਲ ਮਾਸਟਰ ਕਲੋਨੀ।
ਵਿਦਿਆਲਾ ਡਾਕਟਰ ਸਰਿੰਦਰ ਸਿੰਘ ਕੈਂਥ ਐਸ.ਐਮ
ਡਾਕਟਰ ਕੁਲਦੀਪ ਸਿੰਘ ਚੁੰਘ ਬਾਗ ਬਖਸ਼ੀ।
ਡਾਕਟਰ ਛਿੱਬੜ।
ਡਾਕਟਰ ਪ੍ਰੀਜਾ ਬਾਗ ਬਖਸ਼ੀ।
ਡਾਕਟਰ ਜਗਤਾਰ ਸਿੰਘ ਜੰਡਿਆਲਾ ਰੋਡ।
ਡਾਕਟਰ ਸੁਦੇਸ਼ ਮਹਿਤਾ ਸਿਟੀ ਸੈਂਟਰ।
ਗੁਲਾਟੀ ਹਸਪਤਾਲ ਜੰਡਿਆਲਾ ਰੋਡ।
ਨੱਥੂ ਰਾਮ ਮਮੋਰੀਅਲ ਹਸਪਤਾਲ ਜੰਡਿਆਲਾ ਰੋਡ।
ਸੁਖਜੀਵਨ ਹਸਪਤਾਲ, ਸਰਹਾਲੀ ਰੋਡ।
ਗੁਰੂ ਅਰਜਨ ਦੇਵ ਹਸਪਤਾਲ  ਮਹੱਲਾ ਭਾਗਸ਼ਾਹ।
ਡਾਕਟਰ ਸ਼ਾਰਦਾ ਤਹਿਸੀਲ ਬਜਾਰ।
ਡਾਕਟਰ ਮਨਜੀਤ ਸਿੰਘ ਸਾਹਮਣੇ ਸਿਨੇਮਾ।
ਡਾਕਟਰ ਅਜੀਤ ਸਿੰਘ ਐਮ.ਡੀ ਦਿਲ ਦੇ ਰੋਗਾਂ ਦਾ ਮਾਹਿਰ ਸਿਵਲ ਹਸਪਤਾਲ ੴਮਹਿੰਦਰਾ ਐਵੀਨਿਊ।

  ਦਵਾਈਆਂ ਦੀਆਂ ਦੁਕਾਨਾਂ

ਸੰਤ ਮੈਡੀਕਲ ਸਟੋਰ ਸਰਹਾਲੀ ਰੋਡ।
ਬਾਵਾ ਸਿੰਘ ਐਂਡ ਸੰਨਜ ਸਰਹਾਲੀ ਰੋਡ।
ਚੀਪ ਮੈਡੀਕਲ ਸਟੋਰ ਗਾਰਦ ਬਜਾਰ।
ਢਿੱਲੋਂ ਮੈਡੀਕਲ ਸਟੋਟ ਬਾਗ ਬਖਸ਼ੀ।
ਵਾਲੀਆਂ ਮੈਡੀਕਲ ਸਟੋਟ ਬਾਗ ਬਖਸ਼ੀ।
ਪ੍ਰਤਾਪ ਮੈਡੀਕਲ ਸਟੋਰ ਅੰਮ੍ਰਿਤਸਰ ਰੋਡ।
ਕਿਸਾਨ ਮੈਡੀਕਲ ਸਟੋਰ ਅੰਮ੍ਰਿਤਸਰ ਰੋਡ।
ਪੁਰੀ ਮੈਡੀਕਲ ਸਟੋਰ ਅੰਮ੍ਰਿਤਸਰ ਰੋਡ।
ਮਹਿਤਾ ਮੈਡੀਕਲ ਸਟੋਰ ਅੰਮ੍ਰਿਤਸਰ ਰੋਡ।
ਜੈ ਮਾਤਾ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਗੁਰੂ ਅਰਜਨ ਦੇਵ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਵਧਵਾ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਸੁਖ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਆਹਲੂਵਾਲੀਆ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਪੰਜਾਬ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਗੁਰਾਇਆ ਮੈਡੀਕਲ ਸਟੋਰ ਸਾਹਮਣੇ ਸਿਵਲ ਹਸਪਤਾਲ ਅੰਮ੍ਰਿਤਸਰ ਰੋਡ।
ਨਿਊ ਮੈਡੀਕਲ ਸਟੋਰ ਜੰਡਿਆਲਾ ਰੋਡ।