ਗੁਰਦੁਆਰਾ ਪਾਤਸ਼ਾਹੀ ਦੱਸਵੀਂ ਸ਼੍ਰੀ ਝੰਡਾ ਕਲਾਂ ਸਾਹਿਬ – ਬਲਜੀਤ ਪਾਲ ਸਿੰਘ ਝੰਡਾ ਕਲਾਂ.

0
1567
ਗੁਰਦੁਆਰਾ ਪਾਤਸ਼ਾਹੀ ਦੱਸਵੀਂ ਸ਼੍ਰੀ ਝੰਡਾ ਕਲਾਂ ਸਾਹਿਬ
ਗੁਰਦੁਆਰਾ ਪਾਤਸ਼ਾਹੀ ਦੱਸਵੀਂ ਸ਼੍ਰੀ ਝੰਡਾ ਕਲਾਂ ਸਾਹਿਬ

ਪਿੰਡ ਝੰਡਾ ਕਲਾਂ ਪੰਜਾਬ ਦੇ ਮਾਨਸਾ ਜਿਲੇ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦਾ ਹਰਿਆਣਾ ਰਾਜ ਦੇ ਸਿਰਸਾ ਜਿਲੇ ਦੀ ਹੱਦ ਨਾਲ ਲੱਗਦੇ ਆਖਰੀ ਪਿੰਡਾ ਵਿਚੋ ਮਾਲਵੇ ਦਾ ਇਤਿਹਾਸਕ ਅਤੇ ਧਾਰਮਿਕ ਸਥਾਨ ਹੈ। ਇਸ ਪਿੰਡ ਨੂੰ ਦੱਸਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ।ਗੁਰੂ ਸਾਹਿਬ ਮੁਗਲਾ ਨਾਲ ਜੰਗਾਂ ਯੁੱਧਾਂ ਤੋ ਬਾਦ ਦੱਖਣ ਨੂੰ ਨੰਦੇੜ ਸਾਹਿਬ(ਸੱਚਖੰਡ ਸ਼੍ਰੀ ਹਜੂਰ ਸਾਹਿਬ,ਮਹਾਂਰਾਸ਼ਟਰ)  ਜਾਂਦੇ ਹੋਏ ਇਕ ਰਾਤ ਇਸ ਪਿੰਡ ਵਿਚ ਮੁਸਲਮਾਨ ਫਕੀਰ ਬਾਬਾ ਵਲੈਤਸ਼ਾਹ ਕੋਲ ਠਹਿਰੇ ਸਨ।ਇਸ ਗੱਲ ਦਾ ਜਿਕਰ ਭਾਈ ਕਾਹਨ ਸਿੰਘ ਨਾਭਾ ਦੇ ਵਿਸ਼ਵ ਪੰਜਾਬੀ ਕੋਸ਼ ਵਿਚ ਵੀ ਦਰਜ ਹੈ।ਉਹ ਲਿਖਦੇ ਹਨ ਕਿ ਪਿੰਡ ਝੰਡਾ ਕਲਾਂ ਵਿਚ ਇਕ ਗੁਰਦੁਵਾਰਾ ਹੈ ਜਿਸ ਦੀ ਉਸਾਰੀ ਉਸ ਸਮੇ ਮਹਾਰਾਜਾ ਪਟਿਆਲਾ ਨੇ ਕਰਵਾਈ ਸੀ ਅਤੇ ਗੁਰਦੁਵਾਰਾ ਸਾਹਿਬ ਦੇ ਨਾਂ ਸਲਾਨਾ ਜਗੀਰ ਵੀ ਲਗਵਾਈ।ਪਰ ਸੰਨ ਸੰਤਾਲੀ ਭਾਰਤ ਪਾਕ ਵੰਡ ਸਮੇ ਇਥੇ ਅਤੇ ਆਲੇ ਦੁਆਲੇ ਪਿੰਡਾਂ ਵਿਚ ਜਿਆਦਾਤਰ ਲੋਕ ਪਾਕਿਸਤਾਨ ਤੋ ਆ ਕੇ ਵੱਸੇ ਹਨ ਅਤੇ ਉਹਨਾਂ ਨੇ ਪੁਰਾਣੀ ਇਮਾਰਤ ਦੀ ਥਾਂ ਗੁਰਦੁਵਾਰਾ ਸਾਹਿਬ ਦੀ ਨਵੀ ਇਮਾਰਤ ਕਾਰ ਸੇਵਾਂ ਰਾਹੀ ਬਣਵਾਈ ਜਿਸਦੀ ਦੇਖ ਰੇਖ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਨਾਹਰਾਂ ਨੇ ਕੀਤੀ।ਹੁਣ ਹਰ ਮਹੀਨੇ ਮੱਸਿਆ ਲੱਗਦੀ ਹੈ।ਵੀਰਵਾਰ ਵਾਲੇ ਦਿਨ ਵੀ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਵਾਰਾ ਸਾਹਿਬ ਦੇ ਅਤੇ ਪੀਰ ਵਲੈਤ ਸ਼ਾਹ ਦੀ ਦਰਗਾਹ ਦੇ ਦਰਸ਼ਨ ਕਰਦੀਆਂ ਹਨ।ਹਰ ਸਾਲ ਕੱਤਕ ਦੇ ਮਹੀਨੇ ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਤਿੰਨ ਦਿਨਾਂ ਮੇਲਾ ਲੱਗਦਾ ਹੈ।