ਗਊ, ਬੈਲ, ਬੀਫ ਅਤੇ ਗਊਸ਼ਾਲਾ

0
1319

ਗੋਗਊ, ਗਾਂ, ਤੇ ਗਾਇ ਸਮ ਅਰਥਕ ਸ਼ਬਦ ਹਨ। ਬੈਲ-ਬਲਦ (ਗਊ ਮੇਲ ਪਸ਼ੂ) ਬੀਫ (ਗੋ-ਮਾਸ) ਗਊਸ਼ਾਲਾ-ਕਾਓ ਹਊਸ, ਜਾਂ ਕਾਓਸ਼ੈੱਡ। ਗਊ ਲਫਜ਼ “ਸ਼ਬਦ ਗੁਰੂ ਗ੍ਰੰਥ” ਵਿਖੇ ਵੀ ਮੁਹਾਵਰੇ, ਖਿਮਾ, ਨਿਮਰਤਾ, ਸਾਊ ਅਤੇ ਦੁਧਾਰੂ ਗਾਂ ਲਈ ਆਇਆ ਹੈ-ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ॥ (੧੬੪) ਗਊ ਕਉ ਚਾਰੇ ਸਾਰਦੂਲੁ॥ (੮੯੮) ਭਾਵ ਇੰਦ੍ਰੀਆਂ ਰੂਪ ਗਊਆਂ ਦੀ ਹੰਕਾਰ ਰੂਪੀ ਸ਼ੇਰ ਰੱਖਿਆ ਕਰਦਾ ਹੈ। ਇੱਥੇ ਅੱਖਰੀ ਅਰਥ ਨਹੀਂ ਕਿਉਂਕਿ ਸ਼ੇਰ ਤਾਂ ਗਊ-ਭਕਸ਼ ਨਾ ਕਿ ਗਊ-ਰੱਖਿਅਕ ਹੈ। ਗਊ ਨਿਮਰਤਾ ਤੇ ਸ਼ੇਰ ਹੰਕਾਰ ਦਾ ਰੂਪ ਵੀ ਵਰਤਿਆ ਗਿਆ ਹੈ। ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛੁਰਾ ਖੀਰੁ ਪੀਐ॥ (੧੧੯) ਹੇ ਪ੍ਰਭੂ ਮੇਰੇ ਅੰਦਰ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਤਾਂ ਕਿ ਮੇਰੀ ਇਸ ਖਿਮਾ ਲਵੇਰੀ ਗਾਂ ਦਾ ਮਨ ਰੂਪ ਵੱਛਾ ਟਿਕ ਕੇ ਸ਼ਾਤੀ ਦਾ ਦੁੱਧ ਪੀ ਸੱਕੇ। ਬਿਨੁ ਅਸਥਨ ਗਊ ਲਵੇਰੀ॥ (੧੧੯ਭਾਵ ਮਾਇਆ ਰੂਪ ਗਾਂ ਬਿਨਾਂ ਥਨਾਂ ਤੋਂ ਪਦਾਰਥਾਂ ਦੇ ਦੁੱਧ ਨਾਲ ਲਵੇਰੀ ਰਹਿੰਦੀ ਹੈ।

ਗਊ ਚਾਰ ਪੈਰਾਂਚਾਰ ਥਣਾ ਤੇ ਘਾਹ ਫੂਸ ਖਾਣ ਵਾਲਾ ਦੁਧਾਰੂ ਪਸ਼ੂ ਜਿਸ ਦਾ ਦੁੱਧ ਸਿਹਤ ਲਈ ਉੱਤਮ ਮੰਨਿਆ ਗਿਆ ਅਤੇ ਇਸ ਦੇ ਮੇਲ ਬੱਚੇ ਬੈਲ ਜੋ ਕਿਸਾਨ ਆਦਿਕਾਂ ਲਈ ਖੇਤਾਂ ਚ ਹਲਬੈਲ-ਗੱਡੀ ਤੇ ਕੋਹਲੂ ਆਦਿਕ ਚਲਾਣ ਲਈ ਵਰਤੇ ਜਾਂਦੇ ਹਨ।  ਜਿੱਥੇ ਭਾਰਤ ਵਿੱਚ ਇਸ ਦਾ ਜਿਆਦਾ ਦੁੱਧ ਪੀਤਾ ਜਾਂਦੈ, ਕਈ ਹਿੰਦੂ ਮੂਤ੍ਰ ਵੀ ਪੀਂਦੇ ਪਰ ਮੁਸਲਮਇਸਾਈ, ਸਿੱਖ ਤੇ ਹੋਰ ਬਹੁਤੇ ਲੋਕ ਦੁੱਧ ਪੀਂਦੇ ਤੇ ਬੀਫ ਵੀ ਖਾਂਦੇ ਹਨ। ਮੋਦੀ ਦੇ ਮਿਤ੍ਰ ਨਵੀਨ-ਯੋਗੀ ਬਾਬੇ ਰਾਮਦੇਵ ਨੇ ਤਾਂ ਗਊ ਮੂਤ੍ਰ, ਦੁੱਧ ਨਾਲੋਂ ਮਹਿੰਗਾ ਤੇ ਗੋਬਰ ਵੀ ਮਹਾਨ ਕਰਤਾ ਹੈ। ਵਿਕੀਪੀਡੀਆ ਅਨੁਸਾਰ ਬੀਫ ਪਸ਼ੂਆਂ (ਗਾਵਾਂ) ਤੋਂ ਬਣਨ ਵਾਲੇ ਮਾਸ ਲਈ ਰਸੋਈ ਨਾਮ ਹੈਖਾਸ ਤੌਰ ਤੇ ਪਿੰਜਰ ਮਾਸਪੇਸ਼ੀ। ਇਤਿਹਾਸਕ ਸਮੇਂ ਤੋਂ ਇਨਸਾਨ ਗਾਵਾਂ ਦਾ ਮਾਸ ਖਾ ਰਹੇ ਹਨ। ਬੀਫ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਅਤੇ ਪੌਸ਼ਟਿਕ ਤੱਤ ਦਾ ਇੱਕ ਸਰੋਤ ਹੈ। ਡਾ. ਦਿਲਗੀਰ ਅਨੁਸਾਰ ਹਿੰਦੂਆਂ ਨੇ ਗਾਂ ਦੀ ਪੂਜਾ ਜੈਨੀਆਂ ਵੱਲ ਵੇਖ ਸ਼ੁਰੂ ਕੀਤੀ। ਪਹਿਲੇ ਤਾਂ ਹਿੰਦੂ ਗਊ ਦੀ ਬਲੀ ਦਿੰਦੇ, ਗੋਮੇਧ ਯੱਗ ਕਰਦੇ ਅਤੇ ਇਸ ਦਾ ਮਾਸ ਵੀ ਖਾਂਦੇ ਸਨ। ਹੁਣ ਵੀ ਵਿਦੇਸ਼ਾਂ ‘ਚ ਬਹੁਤੇ ਹਿੰਦੂ ਬੀਫ ਬਰਗਰ ਤੇ ਪਿਤਸੇ ਪੀਜ਼ੇ ਖਾਂਦੇ ਹਨ।

ਗਊਆਂ ਦੇ ਆਮ ਤੌਰ ਤੇ ਤਿੰਨ ਵਰਗ ਹਨ। ਪਹਿਲਾ ਵਰਗ ਜੋ ਦੁੱਧ ਤਾਂ ਦਿੰਦੀਆ ਪਰ ਇਨ੍ਹਾਂ ਦੇ ਵੱਛੇ ਖੇਤੀ ਲਈ ਕਮਜੋਰ ਹਨ। ਦੂਜੇ ਵਰਗ ਦੀਆਂ ਗਾਵਾਂ ਜਿੰਨ੍ਹਾਂ ਦੇ ਵੱਛੇ ਸਖਤ ਮਿਹਨਤੀ ਬੈਲ ਪਰ ਇਹ ਦੁੱਧ ਘੱਟ ਦਿੰਦੀਆਂ ਹਨ। ਤੀਜੀ ਮਿਲਗੋਭਾ ਕਿਸਮ ਦੀਆਂ ਗਾਵਾਂ ਦੁੱਧ ਵੀ ਵੱਧ ਦਿੰਦੀਆਂ ਤੇ ਇਨ੍ਹਾਂ ਦੇ ਵੱਛੇ ਵੀ ਕੰਮਾਂ ਲਈ ਤਕੜੇ ਹੁੰਦੇ ਹਨ। ਅਮਰੀਕਨ ਗਾਵਾਂ ਜੋ ਸਭ ਤੋਂ ਵੱਧ ਦੁੱਧ ਦਿੰਦੀਆਂ ਤੇ ਇਨ੍ਹਾਂ ਦੀ ਬ੍ਰੀੜ ਹੁਣ ਭਾਰਤ ਤੇ ਹੋਰ ਮੁਲਕਾਂ ਵਿੱਚ ਵੀ ਪਹੁੰਚ ਚੁੱਕੀ ਹੈ।

ਗੁਰੂ ਗ੍ਰੰਥ ਵਿਸ਼ਵ ਕੋਸ਼ ਅਨੁਸਾਰ ਗਊ ਹਿੰਦੂ ਧਰਮ ਵਾਲਿਆਂ ਦਾ ਪਵਿਤ੍ਰ ਪਸ਼ੂ ਤੇ ਉਹ ਇਸ ਨੂੰ ਮਾਂ ਕਹਿੰਦੇ ਹਨ। ਪਵਿਤ੍ਰ ਸਮਝਣ ਦਾ ਇਕ ਕਾਰਨ ਤਾਂ ਯੱਗ ਹੋਮ ਦੇ ਪਦਾਰਥ (ਘਿਉਦੁੱਧਦਹੀਂ ਆਦਿ) ਇਸ ਤੋਂ ਮਿਲਦੇ ਹਨ। ਦੂਜਾ ਸ੍ਰੀ ਕ੍ਰਿਸ਼ਨ ਨਾਲ ਇਸ ਦਾ ਗੂੜਾ ਸਬੰਧਤੀਜਾ ਇਸ ਨੂੰ ਵੇਦ ਪ੍ਰਿਥਵੀ ਅਤੇ ਬ੍ਰਾਹਮਣ ਦਾ ਪ੍ਰਤੀਕ ਸਮਝਿਆ ਜਾਂਦੈਚੌਥਾ ਇਸ ਦੇ ਬਲਦਾਂ ਨੂੰ ਹਲ ਆਦਿ ਲਈ ਵਰਤ ਕੇ ਅਨਾਜ ਪੈਦਾ ਕੀਤਾ ਜਾਂਦਾ ਹੈ। ਇਹੀ ਕਾਰਨ ਹਿੰਦੂਆਂ ਚ ਵਿਸ਼ੇਸ਼ ਤੌਰ ਗਊ ਦੀ ਕਸਮ ਖਾਦੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵੀ ਹਿੰਦੂਆਂ ਦੇ ਗਊ ਤੇ ਮੁਸਲਮਾਨਾਂ ਦੇ ਸੂਰ ਨਾ ਖਾਣ ਦਾ ਜਿਕਰ ਕਰਦੇ ਹਨ-ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਜਾ ਮੁਰਦਾਰੁ ਨ ਖਾਇ॥(੧੪੧) ਹਿੰਦੂ ਮਤਿ ਚ ਗਊ ਸੇਵਾ ਤੇ ਰੱਖਿਆ ਦਾ ਵਿਸ਼ੇਸ਼ ਮਹੱਤਵ ਸਮਝ ਬਿਰਧ ਗਊਆਂ ਲਈ ਧਰਮਸ਼ਾਲਾ ਵੀ ਬਣਾਈਆਂ ਜਾਂਦੀਆਂ ਹਨ। ਹਿੰਦੂਨੁਮਾ ਨਾਮਧਾਰੀ ਕੂਕੇ ਇਸ ਦਾ ਇਨ੍ਹਾਂ ਸਤਿਕਾਰ ਕਰਦੇ ਨੇ ਕਿ ਅੰਗ੍ਰੇਜ ਰਾਜ ਵੇਲੇ ਬੁੱਚੜਾਂ ਨੂੰ ਮਾਰਨ ਕਰਕੇ ਨਾਮਧਾਰੀਆਂ ਨੂੰ ਮਰੇਲਕੋਟਲਾ ਵਿਖੇ ਤੋਪਾਂ ਨਾਲ ਉਡਾਇਆ ਗਿਆ।

ਨੋਟ-ਅਮਰੀਕਾ ਕਨੇਡਾ ਅਸਟ੍ਰੇਲੀਆ ਆਦਿਕ ਵਿਗਸਿਤ ਦੇਸ਼ਾਂ ਵਿੱਚ ਦੁਧਾਰੂ ਪਸ਼ੂਆਂ ਦੀ ਖੂਬ ਦੇਖਭਾਲ-ਸੇਵਾ ਕੀਤੀ ਜਾਂਦੀ, ਉਨ੍ਹਾਂ ਨੂੰ ਅਵਾਰਾ ਨਹੀਂ ਛੱਡਿਆ ਜਾਂਦਾ ਪਰ ਭਾਰਤ ਜਿੱਥੇ ਗਾਂ ਨੂੰ ਗਊ ਮਾਤਾ ਕਹਿ ਕੇ ਬਹੁ ਗਿਣਤੀ ਹਿੰਦੂਆਂ ਵੱਲੋਂ ਪੂਜਿਆ ਜਾਂਦੈ ਓਥੇ ਖੁਰਾਕ ਤੇ ਦੇਖਭਾਲ ਚੰਗੀ ਨਾ ਹੋਣ ਕਰਕੇ ਗਾਵਾਂ ਦੁੱਧ ਘੱਟ ਦਿੰਦੀਆਂ ਤੇ ਇਸ ਲਈ ਬਹੁਤੀਆਂ ਫੰਡਰ ਗਾਵਾਂ ਨੂੰ ਅਵਾਰਾ ਛੱਡ ਦਿੱਤਾ ਜਾਂਦੈ ਜੋ ਕਿਸਾਨਾਂ ਦੀਆਂ ਕੀਮਤੀ ਫਸਲਾਂ ਉਜਾੜਦੀਆਂ ਅਤੇ ਸ਼ਹਿਰਾਂ ਵਿੱਚ ਸੜਕਾਂ ਵਿਚਾਲੇ ਟ੍ਰੈਫਿਕ ਜਾਮ ਕਰਕੇ ਬਹੁਤੇ ਐਕਸੀਡੈਂਟਾਂ ਦਾ ਕਾਰਨ ਬਣਦੀਆਂ ਹਨ। ਅੱਜ (ਇਕਵੀਂ ਸਦੀ 2014-19) ਭਾਰਤ ’ਚ ਮੋਦੀ ਦੀ ਕੱਟੜ ਹਿੰਦੂ ਸਰਕਾਰ ਹੋਣ ਕਰਕੇ ਗਊ ਟੈਕਸ ਲਿਆ ਜਾ ਰਿਹੈ ਪਰ ਉਹ ਗਊਆਂ ਅਤੇ ਲੋਕ ਭਲਾਈ ਦੇ ਕੰਮਾਂ ‘ਤੇ ਨਹੀਂ ਵਰਤਿਆ ਜਾਂਦਾ। ਦੇਖੋ! ਵਿਦੇਸ਼ੀ ਜਾਂ ਗੋਰੇ ਲੋਕ ਦੁੱਧ ਵਾਲੀਆਂ ਤੇ ਮਾਸ ਵਾਲੀਆਂ ਗਾਵਾਂ ਪਾਲਦੇ ਨੇ ਪਰ ਉਨ੍ਹਾਂ ਨੂੰ ਭੁੱਖਾ ਪਿਆਸਾ ਨਹੀਂ ਮਾਰਦੇ ਸਗੋਂ ਚੰਗੀ ਖੁਰਾਕ ਦਿੰਦੇ ਤੇ ਉਨ੍ਹਾਂ ਦੀ ਸਮੇ ਸਮੇਂ ਡਾਕਟਰੀ ਚੈੱਕਅੱਪ ਕਰਦੇ ਰਹਿੰਦੇ ਹਨ। ਵਿਦੇਸ਼ਾਂ ਚ ਲੋਕ ਗਊ ਦਾ ਦੁੱਧ ਵੀ ਪੀਂਦੇ ਤੇ ਮਾਸ ਵੀ ਰੱਜ ਕੇ ਖਾਂਦੇ ਹਨ। ਅਮਰੀਕਾ ਹੀ ਲੈ ਲਉ ਇੱਥੇ ਗੋਰੇਕਾਲੇਚੀਨੇਅਰਬੀਫਾਰਸੀ, ਹਿੰਦੂਮੁਸਲਿਮ ਤੇ ਸਿੱਖ ਆਦਿਕ ਕਰੀਬ ਹਰੇਕ ਕੌਮ ਕਬੀਲੇ ਦੇ ਲੋਕ ਰਹਿੰਦੇ ਹਨ ਪਰ ਕਦੇ ਖਾਣ ਪੀਣ ‘ਤੇ ਨਹੀਂ ਲੜਦੇ। ਇਸ ਦੇ ਉਲਟ ਭਾਰਤ ਵਿੱਚ ਧਰਮ. ਮਜਹਬਜਾਤ-ਪਾਤਉਚ-ਨੀਚਅਮੀਰ-ਗਰੀਬ ਤੇ ਖਾਣ-ਪੀਣ ਦੇ ਨਾਂ ਤੇ ਰੋਜ਼ਾਨਾ ਖਾਹ-ਮਖਾਹ ਝਗੜੇ ਤੇ ਕਤਲ ਹੁੰਦੇ ਰਹਿੰਦੇ ਹਨ। ਧਨਾਡ ਤੇ ਲੀਡਰ ਟਾਈਪ ਹਿੰਦੂ ਜੋ ਵੱਡੇ ਵੱਡੇ ਬੁੱਚੜਖਾਨਿਆਂ ਦੇ ਮਾਲਕ ਤੇ ਵੱਡੀ ਪੱਧਰ ਤੇ ਬੀਫ ਵਿਦੇਸ਼ਾਂ ਨੂੰ ਸਪਲਾਈ ਕਰਦੇ ਨੇ ਪਰ ਮੁਤੱਸਬੀਮੁਸ਼ਟੰਡੇ ਤੇ ਬਦਮਾਸ਼ ਹਿੰਦੂ ਮੁਸਲਮਾਨਾਂ ਅਤੇ ਦੁੱਧ ਲਈ ਗਊਆਂ ਪਾਲਣ ਵਾਲਿਆਂ ਨੂੰ ਪਰੇਸ਼ਾਨ ਕਰਦੇ, ਧਮਕੀਆਂ ਦਿੰਦੇ ਤੇ ਕਲਤ ਵੀ ਕਰ ਰਹੇ ਹਨ। ਦੇਖੋ! ਹਿੰਦੂ ਗ੍ਰੰਥਾਂ ਅਨੁਸਾਰ ਦੇਵੀ ਦੇਵਤੇ ਗਊਮੇਧ ਤੇ ਅਸਮੇਧ ਯੱਗ ਕਰਦੇ ਰਹੇ ਤੇ ਇੰਦ੍ਰ ਦੇਵਤਾ ਸਾਂਢਾਂ ਫੰਡਰ ਗਊਆਂ ਦਾ ਮਾਸ ਖਾਂਦਾ ਸੀ।

ਗਊ ਨਾਲ ਮੁਹਾਵਰੇ ਤੇ ਮਿਥਿਹਾਸਕ ਪੱਖ-ਗਊ ਗਰੀਬ ਮੁਹਾਵਰੇ ਤੇ ਤੌਰ ਤੇ ਵਰਤਿਆ ਜਾਂਦੈ ਵਰਨਾ ਇਕੱਲੀ ਗਊ ਹੀ ਗਰੀਬ ਨਹੀਂ ਬਾਕੀ ਵੀ ਬਹੁਤ ਸਾਰੇ ਮਨੁੱਖਪਸ਼ੂ ਤੇ ਜਾਨਵਰ ਵੀ ਗਰੀਬ (ਹਲੇਮੀ ਸੁਭਾਅ) ਦੇ ਹਨ। ਲਗਦਾ ਪੁਰਾਣੇ ਜ਼ਮਾਨੇ ਚ ਜਿਆਦਾ ਲੋਕ ਗਊਆਂ ਪਾਲਦੇ ਤੇ ਖੂੰਖਾਰ ਜਾਨਵਰਾਂ ਤੋਂ ਇਂਨ੍ਹਾਂ ਦੀ ਰੱਖਿਆ ਕਰਦੇ ਕਿਉਂਕਿ ਇਹ ਦੁੱਧ ਘਿਉ ਦਿੰਦੀਆਂ ਤੇ ਇਨ੍ਹਾਂ ਦੇ ਬੱਚੇ ਬੈਲ ਕਿਰਸਾਨਾਂ ਅਤੇ ਬੈਲ ਗੱਡੀਆਂ ਦੇ ਕੰਮ ਆਉਂਦੇ ਸਨ। ਬਾਕੀ ਸਿੱਖਾਂ ਵਿੱਚ “ਗੁਰੂ ਗਰੀਬ ਨਿਵਾਜ਼” ਮੁਹਾਵਰਾ ਵਰਤਿਆ ਜਾਂਦੈ ਨਾ ਕਿ “ਗਊ ਗਰੀਬ ਨਿਵਾਜ਼” ਗਊ ਨੂੰ ਮਿਥਿਹਾਸ ਚ “ਕਾਮਧੇਨ” ਇਛਾਵਾਂ ਪੂਰੀਆਂ ਕਰਨ ਵਾਲੀ ਵੀ ਮੰਨਿਆ ਗਿਐ ਪਰ “ਸ਼ਬਦ ਗੁਰੂ ਗ੍ਰੰਥ” ਦੀ ਬਾਣੀ-ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥(੬੭੦) ਮੰਨਦੀ ਹੈ।

ਘੋਰ ਬੇਇਨਸਾਫੀ! ਗਊ ਨੂੰ ਮਾਂ ਕਹਿਣ ਵਾਲੇ ਗਊ ਦੇ ਪਤੀ ਨੂੰ ਬਾਪ ਨਹੀਂ ਕਹਿੰਦੇ, ਗਊ ਮਾਵਾਂ ਨੂੰ ਵੀ ਅਵਾਰਾ ਛੱਡਦੇ ਜੋ ਬਾਹਰ ਗੰਦ-ਪਿਲ ਖਾਂਦੀਆਂ ਸ਼ੜਕਾਂ ਤੇ ਫਿਰਦੀਆਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਜੇ ਕਿਤੇ ਇਨ੍ਹਾਂ ਗਊ ਭਗਤਾਂ ਦੀ ਦੁਕਾਨ ਤੇ ਪਏ ਪਦਾਰਥ ਗਊ ਖਾਣ ਲੱਗ ਪਵੇ ਤਾਂ ਸਿਰ ਚ ਵੱਟੇ ਮਾਰ ਭਜਾਉਂਦੇ ਹਨ। ਇਕੱਲੀ ਗਊ ਹੀ ਨਹੀਂ ਸਗੋਂ ਹੋਰ ਵੀ ਪਸ਼ੂ-ਪੰਛੀ ਦੁੱਧ, ਮਾਸ, ਚਮੜਾ, ਉੱਨ੍ਹ ਤੇ ਸਵਾਰੀ ਦਿੰਦੇ ਇਨਸਾਨਾਂ ਦੇ ਕੰਮ ਆਉੰਦੇ ਹਨ। ਜਰਾ ਸੋਚੋ! ਕੀ ਪਸ਼ੂ ਆਪਣੇ ਬੱਚਿਆਂ ਦੇ ਜਾਂ ਮਨੁੱਖਾਂ ਦੇ ਮਾਂ-ਬਾਪ ਹਨ? ਗਊ ਵੀ ਇੱਕ ਦੋਧਾਰੂ ਫੀਮੇਲ ਪਸ਼ੂ ਹੈ ਜੋ ਸਾਨੂੰ ਦੁੱਧ, ਘਿਉ, ਚਮੜਾ, ਗੋਬਰ ਆਦਿ ਦਿੰਦੀ ਤੇ ਇਸਦੇ ਬੱਚੇ, ਬੈਲ ਤੇ ਬਲਦ ਸਾਡੇ ਕੰਮ ਆਉੰਦੇ ਹਨ। ਗਊ ਵੀ ਹੋਰ ਪਾਲਤੂ ਪਸ਼ੂਆਂ ਵਰਗਾ ਪਸ਼ੂ ਨਾ ਕਿ ਇਨਸਾਨਾਂ ਦਾ ਮਾਂ-ਬਾਪ ਹੈ। ਸੋ ਇੱਕ ਪਾਲਤੂ ਪਸ਼ੂ ਦੇ ਤੌਰ ਤੇ ਗਾਂ ਦੀ ਦੇਖ-ਭਾਲ ਠੀਕ ਨਾ ਕਿ “ਗਊ ਮਾਤਾ” ਕਹਿ ਫੋਕੇ ਮੱਥੇ ਟੇਕਣੇ, ਅਵਾਰਾ ਛੱਡਣਾ ਤੇ ਭੁੱਖੀ ਮਾਰਨਾ ਤੇ ਮਾਂ ਦੇ ਨਾਂ ਤੇ ਬੀਫ ਖਾਣ ਵਾਲਿਆਂ ਦੇ ਕਤਲ ਕਰਨੇ ਚਾਹੀਦੇ ਹਨ। ਦੂਜਾ ਹਿੰਦੂਆਂ ਦੀ ਆਸਤਾ ਦਾ ਸਤਿਕਾਰ ਕਰਦੇ ਉਨ੍ਹਾਂ ਦੇ ਸਾਹਮਣੇ ਬੀਫ ਵਾਲੀ ਗਾਂ ਨਹੀਂ ਕੱਟਣੀ ਚਾਹੀਦੀ। 

ਅਵਤਾਰ ਸਿੰਘ ਮਿਸ਼ਨਰੀ (5104325827)