“ਘੱਗਾ ਅੱਖਰ, ਘੱਗਾ ਪਿੰਡ ਤੇ ਪ੍ਰੋਫੈਸਰ ਘੱਗਾ

0
1187

ਘੱਗਾ“ਘ” ਪੰਜਾਬੀ ਵਰਨਮਾਲਾ ਦਾ ਨੌਵਾਂ ਅੱਖਰ ਜਿਸ ਦਾ ਉਚਾਰਣ ਕੰਠ ਤੋਂ ਹੁੰਦਾ ਹੈ। ਘੱਗਾ ਅੱਖਰ ਘਰ ਤੇ ਘੱਗ ਦਰਿਆ ਨਾਲ ਵੀ ਸਬੰਧ ਰੱਖਦਾ ਹੈ।  ਘੱਗਾਭਾਰਤ ਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਨਗਰ ਅਤੇ ਇੱਕ ਮਿਊਂਸਪਲ ਕਮੇਟੀ ਹੈ। ਇਹ ਪਟਿਆਲਾ-ਪਾਤੜਾਂ ਸੜਕ ਤੇ ਸਥਿਤ ਅਤੇ ਹਰਿਆਣਾ ਦੇ ਬਾਰਡਰ ਦੇ ਬਹੁਤ ਨਜ਼ਦੀਕ ਹੈ। ਘੱਗਾ ਪੰਜਾਬ ਦੇ ਸ਼ਤਰਾਣਾ ਖੇਤਰ ਵਿੱਚ ਆਉਂਦਾ ਹੈ। ਇਹ ਘੱਗਾ ਕੋਠੀ ਲਈ ਮਸ਼ਹੂਰ ਹੈਜੋ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਮਲਕੀਅਤ ਸੀਹੁਣ ਪੰਜਾਬ ਪੁਲਿਸ ਦੇ ਕੰਟਰੋਲ ਹੇਠ ਹੈ।

ਘੱਗਾ ਪਿੰਡ ਦੇ ਸਰਦਾਰ ਰਿਧ ਸਿੰਘ ਸਿੰਘ ਜੀਰਿਆਸਤ ਪਰਜਾਮੰਡਲ ਪਾਰਟੀ ਦੇ ਉਪ ਪ੍ਰਧਾਨ ਸਨ। ਠੀਕਰੀਵਾਲਾ ਦੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਇਸ ਦੇ ਪ੍ਰਧਾਨ ਸਨ। ਇਹ ਪਾਰਟੀ ਆਜ਼ਾਦੀ ਸੰਘਰਸ਼ ਦਾ ਹਿੱਸਾ ਹੁੰਦੇ ਹੋਏ ਆਮ ਆਦਮੀ ਲਈ ਬਰਾਬਰ ਦੇ ਹੱਕ ਚਾਹੁੰਦੀ ਸੀ।
ਉਸ ਸਮੇਂ, ਬ੍ਰਿਟਿਸ਼ ਅਤੇ ਰਾਜਤੰਤਰ ਨੇ ਪੰਜਾਬ ਦੇ ਲੋਕਾਂ ਵਿਰੁੱਧ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਸਨ। ਸੜਕਾਂ ਉੱਤੇ ਚੱਲਣ ਦੀ ਆਜ਼ਾਦੀ ਨਹੀਂ ਸੀ, ਜਿਨ੍ਹਾਂ ਨਾਲ ਪਿੰਡਾਂ ਨੂੰ ਮੁੱਖ ਕਸਬੇ ਅਤੇ ਸ਼ਹਿਰਾਂ ਨਾਲ ਜੋੜਿਆ ਹੋਇਆ ਸੀ।  ਦੂਜੇ ਪਾਸੇ ਮਹਾਰਾਜਾ, ਇਨ੍ਹਾਂ ਸੜਕਾਂ ਨੂੰ ਸ਼ਿਕਾਰ ਅਤੇ ਹੋਰ ਮੁਹਿੰਮਾਂ ਲਈ ਇਸਤੇਮਾਲ ਕਰਦਾ ਸੀ। ਇਹ ਅਤੇ ਬਹੁਤ ਸਾਰੇ ਪੰਜਾਬੀ ਲੋਕਾਂ ਦੇ ਖਿਲਾਫ ਕਈ ਹੋਰ ਉਲੰਘਣਾਵਾਂ ਕਾਰਨ ਰਿਆਸਤ ਪਰਜਾਮੰਡਲ ਪਾਰਟੀ ਦਾ ਗਠਨ ਹੋ ਗਿਆ ਜਿਸ ਨੇ ਪੰਜਾਬ ਦੇ ਮੂਲ ਵਾਸੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਮੰਗ ਕੀਤੀ।
ਸਰਦਾਰ ਰਿਧ ਸਿੰਘ ਸਿੰਘ ਅਕਾਲੀ ਪੰਨੂੰ ਨੇ ਪੰਜਾਬ ਵਿੱਚ ਆਮ ਆਦਮੀ ਦੇ ਬੁਨਿਆਦੀ ਅਧਿਕਾਰਾਂ ਦੀ ਮੰਗ ਲਈ ਅਨੇਕਾਂ ਸਰਗਰਮੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ।

ਜਨਸੰਖਿਆ ਅੰਕੜੇ੨੦੦੧ ਦੀ ਭਾਰਤ ਦੀ ਜਨਗਣਨਾ ਅਨੁਸਾਰ ਪਿੰਡ ਘੱਗਾ ਦੀ ਆਬਾਦੀ ੨੫੦੦੦ ਸੀ। ਮਰਦ ੫੩% ਅਤੇ ਮਹਿਲਾ ਆਬਾਦੀ ੪੭% ਸੀ। ਘੱਗੇ ਦੀ ਔਸਤਨ ਸਾਖਰਤਾ ਦਰ ੪੯% ਹੈ ਜੋ ਕੌਮੀ ਔਸਤ ੫੯.੫% ਤੋਂ ਘੱਟ ਹੈ। ਮਰਦ ਸਾਖਰਤਾ ੫੬% ਅਤੇ ਔਰਤਾਂ ਦੀ ਸਾਖਰਤਾ ੪੧% ਹੈ। ਘੱਗੇ ਵਿੱਚ ੧੫% ਆਬਾਦੀ ੬ ਸਾਲ ਦੀ ਉਮਰ ਤੋਂ ਘੱਟ ਹੈ। ਘੱਗਾ ਵਿੱਚ ਕਈ ਰੈਸਟੋਰੈਂਟ ਸਨ।

ਪ੍ਰੋ. ਘੱਗਾਪਿੰਡ ਘੱਗਾ ਦੇ ਹੀ ਜਮਪਲ ਪ੍ਰੋ. ਇੰਦਰ ਸਿੰਘ ਘੱਗਾ ਜੀ ਇਕ ਪ੍ਰਸਿੱਧ ਲਿਖਾਰੀ ਤੇ ਪ੍ਰਚਾਰਕ ਨੇ ਜੋ ਪਹਿਲੇ ਜਿਮੀਦਾਰ ਕਿਸਾਨ ਫਿਰ ਫੌਜੀਪੰਜਾਬ ਸਰਕਾਰ ਦੇ ਡ੍ਰਾਈਵਰਮਿਸ਼ਨਰੀ ਕਾਲਜ ਰੋਪੜ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਕੁਝ ਸਮਾ ਪ੍ਰੋਫੈਸਰ ਤੇ ਅਕਾਲ ਤਖਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਦੇ ਸਲਾਹਕਾਰ ਵੀ ਰਹੇ ਹਨ। ਜੋ ਗੁਰਮਤਿ ਸਬੰਧੀ ਕਰੀਬ ਦੋ ਦਰਜਨ ਪੁਸਤਕਾਂ ਦੇ ਲਿਖਾਰੀਸੀਡੀਆਂ ਤੇ ਵੀਡੀਓਜ ਦੇ ਰਚੇਤਾ ਹੁੰਦੇ ਹੋਏ ਨਿਧੜਕ ਪ੍ਰਚਾਰਕ ਵੀ ਹਨ।ਇਨ੍ਹਾਂ ਦਾ ਲਿਟ੍ਰੇਚਰ ਤਰਕ ਅਧਾਰਤ ਜੋ ਗੁਰਮਤਿ ਤੇ ਮਨਮਤਿ ਨੂੰ ਬਾਖੂਬੀ ਨਿਖੇੜਦਾ ਹੋਇਆ ਵਹਿਮਾਂ ਭਰਮਾਂਕਰਮਕਾਂਡਾਂਕਰਾਮਾਤਾਂਅਖੌਤੀ ਡੇਰੇਦਾਰ ਸਾਧਾਂ ਸੰਤਾਂ,ਬਾਬਿਆਂ ਤੇ ਟਕਸਾਲੀਆਂ ਵੱਲੋਂ ਸਿੱਖੀ ਚ ਫੈਲਾਏ ਬ੍ਰਾਹਮਣਵਾਦ ਦੇ ਬਖੀਏ ਉਧੇੜਦਾ ਹੈ। ਇਸੇ ਕਰਕੇ ਡੇਰੇਦਾਰਟਕਸਾਲੀ ਇਨ੍ਹਾਂ ਤੇ ਮਾਰੂ ਹਮਲੇ ਵੀ ਕਰ ਚੁੱਕੇ ਹਨ। ਅੱਜ ਬਜੁਰਗ ਅਵੱਸਥਾ ਚ ਵੀ ਇਹ ਬੁੱਢਾ ਸ਼ੇਰ ਇਲੈਟ੍ਰੌਣਿਕ ਮੀਡੀਏ ਰਾਹੀਂ ਗੁਰਮਤਿ ਦੀ ਦਹਾੜਾਂ ਮਾਰਦੇ ਮਨਮੱਤਾਂ ਤੇ ਅਣਹੋਣੀਆਂ ਕਰਾਮਾਤੀ ਗੱਪਾਂ ਦੇ ਬਖੀਏ ਉਧੇੜਦਾ ਹੈ। ਹੋਣਹਾਰ ਬਿਰਹਵਾਨ ਕੇ ਚਿਕਨੇ ਚਿਕਨੇ ਪਾਤ ਅਨੁਸਾਰ ਅੱਗੇ ਇਨ੍ਹਾਂ ਦੀ ਹੋਣਹਾਰ ਲੜਕੀ ਸ਼ੇਰਦਿਲ ਬੀਬੀ ਨਵਦੀਪ ਕੌਰ ਇੰਗਲੈਂਡ ਵੀ ਬਾਖੂਬੀ ਗੁਰਮਤਿ ਦਾ ਪ੍ਰਚਾਰ ਕਰ ਰਹੀ ਹੈ ਜੋ ਪੰਜਾਂ ਪਿਆਰਿਆਂ ਚ ਖੰਡੇ ਦੀ ਪਾਹੁਲ ਦੇਣ ਦੀ ਸੇਵਾ ਵੀ ਨਿਭਾਹ ਚੁੱਕੀ ਹੈ। ਭਾਵੇਂ ਬਾਦਲੀ ਸ੍ਰੋਮਣੀ ਕਮੇਟੀ ਦੇ ਬਾਮਣ ਜਥੇਦਾਰ ਪੁਜਾਰੀਆਂ ਨੇ ਇਨ੍ਹਾਂ ਦੀਆਂ ਤੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀਆਂ ਕਿਤਾਬਾਂ ਤੇ ਪਾਬੰਧੀ ਲਾ ਦਿੱਤੀ ਸੀ  ਫਿਰ ਵੀ ਉਹ ਧੜਾਧੜ ਵਿਕੀਆਂ ਤੇ ਵਿਕ ਰਹੀਆਂ ਹਨ। ਅਸੀਂ ਵੀ ਆਪਣੀ ਗੁਰਮਤਿ ਸਟਾਲ ਤੇ ਇਨ੍ਹਾਂ ਸ਼ੇਰਦਿਲ ਸਰਦਾਰਾਂ ਤੇ ਹੋਰ ਗੁਰਮਤਿ ਦੇ ਪਾਂਧੀ ਲੇਖਕਾਂ ਦੀਆਂ ਪੁਸਤਕਾਂ ਰੱਖਦੇ ਹਾਂ। ਸਾਡੀ ਸਟਾਲ ਐਤਵਾਰ ਨੂੰ ਸੈਨਹੋਜੇ ਗੁਰਦੁਆਰੇ ਤੇ ਲੋਡਾਈ ਆਦਿਕ ਹੋਰ ਗੁਰਦੁਆਰਿਆਂ ਚ ਵੀ ਲਗਦੀ ਹੈ।

ਅੱਜ ਕੱਲ੍ਹ ਪ੍ਰੋ. ਇੰਦਰ ਸਿੰਘ ਘੱਗਾ ਜੀ ਗੁਰਮਤਿ ਦੇ ਨਿਧੜਕ, ਵਗਿਆਨਕ ਤੇ ਲੌਜੀਕਲ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸਹਿਯੋਗ ਦੇ ਕੇ ਤੱਤ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਦੀਆਂ ਨਵੀਆਂ ਵੀਡੀਓ ਫੇਸਬੁਕ ਤੇ ਯੂ ਟਿਊਬ ਤੇ ਸੁਣੀਆਂ ਜਾ ਸਕਦੀਆਂ ਹਨ। ਸਰਦਾਰ ਘੱਗਾ ਅਮਰੀਕਾਕਨੇਡਾਇੰਗਲੈਂਡ ਤੇ ਹੋਰ ਦੇਸ਼ਾਂ ਵਿਦੇਸ਼ਾਂ ਚ ਵੀ ਪ੍ਰਚਾਰ ਕਰ ਚੁੱਕੇ ਹਨ। ਇਸ ਕਰਕੇ ਪਿੰਡ ਘੱਗਾ ਇੰਡਟ੍ਰਨੈਸ਼ਨਲ ਪੱਧਰ ਤੇ ਮਸ਼ਹੂਰ ਹੋ ਚੁੱਕਾ ਹੈ।

ਅਵਤਾਰ ਸਿੰਘ ਮਿਸ਼ਨਰੀ (510-432-5827)