ਸਮਾਜਵਾਦ

0
188

ਉਹ ਆਪਣੇ ਘਰ ਦਾ ਤਮਾਮ ਜ਼ਰੂਰੀ ਸਮਾਨ

ਇਕ ਟਰੱਕ ਵਿਚ ਲੱਦ ਕੇ

ਦੂਜੇ ਸ਼ਹਿਰ

ਜਾ ਰਿਹਾ ਸੀ

ਕਿ ਰਸਤੇ ਵਿਚ

ਲੋਕਾਂ ਨੇ ਉਸਨੂੰ ਰੋਕ ਲਿੱਤਾ।

ਇਕ ਟਰੱਕ ਨੇ ਮਾਲ-ਸਮਾਨ ਉੱਪਰ ਲਾਲਚੀਆਂ ਨੇ ਨਜ਼ਰਾਂ ਗੱਡਦਿਆਂ ਕਿਹਾ –

“ਦੇਖੋ ਯਾਰ, ਕਿਸ ਮਜ਼ੇ ਨਾਲ ਐਨਾ ਮਾਲ ਇੱਕਲਾ ਹੀ ਉਡਾ ਕੇ ਲੈ ਜਾ ਰਿਹਾ ਹੈ”

ਸਮਾਨ ਦੇ ਮਾਲਕ ਨੇ ਮੁਸਕੁਰਾ ਕੇ ਕਿਹਾ – “ਜਨਾਬ, ਇਹ ਮੇਰਾ ਆਪਣਾ ਹੈ”

ਦੋ-ਤਿੰਨ ਆਦਮੀ ਹੱਸੇ – “ਅਸੀਂ ਸਭ ਜਾਣਦੇ ਹਾਂ”

ਇੱਕ ਆਦਮੀ ਚੀਕਿਆ- “ਲੁੱਟ ਲਓ.. ਇਹ ਅਮੀਰ ਆਦਮੀ ਹੈ.. ਟਰੱਕ ਲੈ ਕੇ ਚੋਰੀਆਂ ਕਰਦੈ।”