ਸਲਾਹ

0
319

“ਕੌਣ ਹੋ ਤੁਸੀਂ?”

“ਤੁਸੀਂ ਕੌਣ ਹੋ?”

“ਹਰ-ਹਰ ਮਹਾਂਦੇਵ.. ਹਰ-ਹਰ ਮਹਾਂਦੇਵ।”

“ਹਰ-ਹਰ ਮਹਾਂਦੇਵ।”

“ਸਬੂਤ ਕੀ ਹੈ?”

“ਸਬੂਤ… ਮੇਰਾ ਨਾਂ ਧਰਮ ਚੰਦ ਹੈ?”

“ਇਹ ਕੋਈ ਸਬੂਤ ਨਹੀਂ।”

“ਚਾਰ ਵੇਦਾਂ ਵਿਚੋਂ ਕੋਈ ਗੱਲ ਮੈਨੂੰ ਪੁੱਛ ਲਵੋ।”

“ਅਸੀਂ ਵੇਦਾਂ ਨੂੰ ਨਹੀਂ ਜਾਣਦੇ.. ਸਬੂਤ ਦਿਓ”
“ਕੀ?”

“ਪਜਾਮਾ ਢਿੱਲਾ ਕਰੋ?”

ਪਜਾਮਾ ਢਿੱਲਾ ਹੋਇਆ.. ਤਾਂ ਸ਼ੋਰ ਮਚ ਗਿਆ, “ਮਾਰ ਦਿਓ.. ਮਾਰ ਦਿਓ”
“ਠਹਿਰੋ, ਠਹਿਰੋ.. ਮੈਂ ਤੁਹਾਡਾ ਭਰਾ ਹਾਂ.. ਰੱਬ ਦੀ ਸਹੁੰ, ਤੁਹਾਡਾ ਭਰਾ ਹਾਂ।”

“ਤਾਂ ਇਹ ਕੀ ਸਿਲਸਿਲਾ ਹੈ?”

“ਜਿਸ ਇਲਾਕੇ ਤੋਂ ਆ ਰਿਹਾ ਹਾਂ, ਉਹ ਸਾਡੇ ਦੁਸ਼ਮਣਾਂ ਦਾ ਹੈ, ਇਸ ਲਈ ਮਜਬੂਰਨ ਮੈਨੂੰ ਅਜਿਹਾ ਕਰਨਾ ਪਿਆ, ਸਿਰਫ ਆਪਣੀ ਜਾਨ ਬਚਾਉਣ ਲਈ.. ਇਕ ਇਹੋ ਗ਼ਲਤੀ ਹੋ ਗਈ, ਬਾਕੀ ਮੈਂ ਬਿਲਕੁਲ ਠੀਕ ਹਾਂ..।”

“ਉਡਾ ਦਿਓ ਗ਼ਲਤੀ ਨੂੰ”

ਗ਼ਲਤੀ ਉਡਾ ਦਿੱਤੀ ਗਈ, ਧਰਮਚੰਦ ਵੀ ਨਾਲ ਹੀ ਉੱਡ ਗਿਆ।