ਕੀ ਕਰੀਏ – ਜਸਵਿੰਦਰ ਸਿੰਘ ਰੂਪਾਲ

0
173

ਜਫ਼ਾ ਦੀ ਗੱਲ ਕੀ ਕਰੀਏ,ਵਫ਼ਾ ਦੀ ਬਾਤ ਕੀ ਕਰੀਏ ?
ਮੁਹੱਬਤ ਵਿੱਚ ਕਿਸੇ ਕਾਫ਼ਿਰ ਅਦਾ ਦੀ ਬਾਤ ਕੀ ਕਰੀਏ ?
ਕਿਵੇਂ ਕੱਟਾਂਗੇ ਦਿਲ ਦੇ ਦਰਦ ਬਾਝੋਂ ਉਮਰ ਐ ਦਿਲਬਰ,
ਬੜਾ ਇਹ ਦਰਦ ਮਿੱਠਾ ਹੈ ਦਵਾ ਦੀ ਬਾਤ ਕੀ ਕਰੀਏ ?
ਮੇਰਾ ਮਹਿਰਮ ਹੈ ਰੁੱਸਿਆ ਉਸ ਨੇ ਫ਼ਿਰ ਮੁੱਖੜਾ ਦਿਖਾਇਆ ਨਹੀਂ,
ਅਸੀਂ ਫ਼ਿਰ ਆਪਣੇ ਦਿਲ ਦੇ ਮੁੱਦਾਅ ਦੀ ਬਾਤ ਕੀ ਕਰੀਏ ?
ਜਿਨ੍ਹਾਂ ਰਾਹਾਂ ਤੇ ਸੱਜਣ ਮੇਰਿਆ ਆਪਾਂ ਭਟਕਦੇ ਸੀ,
ਉਨ੍ਹਾਂ ਦੀ ਇਬਤਦਾ ਤੇ ਇੰਤਹਾ ਦੀ ਬਾਤ ਕੀ ਕਰੀਏ ?
ਖ਼ਤਾ ਸਾਡੀ ਨਾ ਤੂੰ ਦੱਸੀ,ਨਾ ਸਾਨੂੰ ਬਖ਼ਸ਼ਿਆ ਏ ਤੂੰ,
ਬਦੋਸ਼ੇ ਸੂਲ਼ੀ ਟੰਗੇ ਨੇ,ਸਜ਼ਾ ਦੀ ਬਾਤ ਕੀ ਕਰੀਏ ?
ਨਹੀਂ ਇਹ ਮੋੜਿਆਂ ਮੁੜਦਾ,ਨਹੀਂ ਰੁਕਦਾ ਚਟਾਨਾਂ ਤੋਂ,
“ਰੁਪਾਲ”ਐਸੀ ਕਲਮ ਦੇ ਇਸ ਵਹਾਅ ਦੀ ਬਾਤ ਕੀ ਕਰੀਏ ?