ਨਾਰੀ!

0
161

ਮੈਂ ਔਰਤ ਹਾਂ ਕੋਈ ਅਬਲਾ ਨਹੀਂ, ਕਿਉਂ ਪੈਰਾਂ ਹੇਠਾਂ ਰੋਲੇਂ ਤੂੰ,

ਕਮਜ਼ੋਰ ਵਿਚਾਰੀ ਅਬਲਾ ਮੈਂ, ਜੋ ਮੂੰਹ ਆਉਂਦਾ ਏ ਬੋਲੇ ਤੂੰ।

ਮੈਨੂੰ ਜੀਂਦਿਆਂ ਤਾਂ ਨਹੀਂ ਜੀਣ ਦਿੰਦਾ, ਪਿਛੋਂ ਵੀ ਰਾਖ ਫਰੋਲੇਂ ਤੂੰ,

ਤੈਨੂੰ ਜਨਮ ਦਿੱਤਾ ਮੈਂ ਮਰ-ਮਰ ਕੇ, ਤੇ ਰੱਜ ਜਵਾਨੀਆਂ ਮਾਣੇ ਤੂੰ।

ਮੈਂ ਮਾਸੂਮ, ਪਰ ਚੰਡੀ ਝਾਂਸੀ ਵੀ ਉੱਡਣ ਪਰਬਤਾਂ-ਰੋਹਿਣੀ ਵੀ,

ਮੈਨੂੰ ਪਹੁੰਚੀ ਤੱਕ ਬੁਲੰਦੀ ਤੇ, ਕਿਉਂ ਪੱਤੇ ਵਾਂਗਰ ਡੋਲੇਂ ਤੂੰ।

ਮਾਂ, ਭੈਣ, ਧੀ ਤੇ ਬੀਵੀ ਸਾਂ, ਸਾਂ ਵਿਹਡ਼ੇ ਦਾ ਸ਼ਿੰਗਾਰ ਤੇਰੇ,

“ਬਿੰਦਰ” ਦੌਲਤ ਹਵਸ ਦੇ ਨਸ਼ੇ ਅੰਦਰ, ਮੈਨੂੰ ਕੋਠਿਆਂ ਉੱਤੇ ਟੋਲੇਂ ਤੂੰ।