ਸਤਿਕਾਰ ਬਜੁਰਗਾਂ ਦਾ – ਦੀਪ ਪੱਖੋਕੇ.

0
1799

ਸਰਵਣ ਵਰਗੇ ਮਾਪਿਆਂ ਦੀ,
ਵਹਿੰਗੀ ਵੀ ਚੁਕਦੇ ਆ।
ਕਲਯੁੱਗ ਦੇ ਪੁੱਤ ਮਾਪਿਆ ਨੂੰ,
ਰੋਟੀ ਦੇਣ ਤੋਂ ਲੁਕਦੇ ਆ।
ਉਦੋਂ ਬੜਾ ਮੁੱਲ ਸੀ,
ਸਿੰਝਾ ਦੇ ਵਿਚ ਮਿਲਦੇ ਗੁਰਜਾਂ ਦਾ।
ਅੱਜ ਕੱਲ੍ਹ ਦੇ ਗੱਭਰੂ ਭੁੱਲ ਗਏ ਸਤਿਕਾਰ ਬਜੁਰਗਾਂ ਦਾ।

ਉਂਗਲੀ ਫੜਕੇ ਮਾਪੇ ਤੁਰਨ,
ਸਿਖਾਉਂਦੇ ਬੱਚਿਆਂ ਨੂੰ।
ਚਰਨਾਂ ਦੇ ਵਿਚ ਬਹਿ ਜਾਓ,
ਫਿਰ ਕੀ ਕਰਨਾਂ ਮੱਕਿਆਂ ਨੂੰ।
ਮਾਪਿਆਂ ਦਾ ਘਰ ਹੁੰਦਾ ,
ਪੁੱਤ ਲਈ ਰਾਜ ਸਵੱਰਗਾਂ ਦਾ।
ਅੱਜ ਕੱਲ੍ਹ ਦੇ ਗੱਭਰੂ ਭੁੱਲ ਗਏ ਸਤਿਕਾਰ ਬਜੁਰਗਾਂ ਦਾ।

ਮਾਤਾ ਗੁਜਰੀ ਬੱਚਿਆਂ ਨੂੰ,
ਜੋ ਪਾਠ ਪੜਾਇਆ ਸੀ।
ਸਿਰ ਦੇ ਕੇ ਫਿਰ ਉਹਨਾਂ ਨੇਂ ਵੀ,
ਕਰਜ ਚੁਕਾਇਆ ਸੀ।
ਮੁੱਲ ਪੈ ਗਿਆ ਤਾਇਓਂ,
ਉਹਨਾਂ ਠੰਡੇ ਬੁਰਜਾਂ ਦਾ।
ਅੱਜ ਕੱਲ੍ਹ ਦੇ ਗੱਭਰੂ ਭੁੱਲ ਗਏ ਸਤਿਕਾਰ ਬਜੁਰਗਾਂ ਦਾ।

“ਦੀਪ ਪੱਖੋਕੇ” ਗੱਲ ਸੁਣਲਾ,
ਹੱਥ ਜੋੜ ਕੇ ਆਖਾਂ ਉਏ।
ਮਾਪਿਆਂ ਦਾ ਸਤਿਕਾਰ ਕਰਨਾ,
ਸਿਖ ਲਈਏ ਆਪਾਂ ਉਏ।
ਚੁੱਕ ਲਈਏ ਹੁਣ ਭਾਰ,
ਮੋਢਿਆਂ ਤੇ ਫਰਜਾਂ ਦਾ।
ਅੱਜ ਕੱਲ੍ਹ ਦੇ ਗੱਭਰੂ ਭੁੱਲ ਗਏ ਸਤਿਕਾਰ ਬਜੁਰਗਾਂ ਦਾ।