ਵਣਜ਼ਾਰਾ – ਰਮਨ ਸੰਧੂ.

0
144

ਮੈਂ ਵਣਜ਼ਾਰਾ ਲੈਕੇ ਆਇਆ ਵੰਗਾਂ ਰੰਗ ਬਰੰਗੇ ਕੱਚ ਦੀਆਂ
ਇਹ ਵੰਗਾਂ ਤੀਵੀ ਤੇ ਬੀਵੀ ਦੇ ਹੱਥਾਂ ਵਿੱਚ ਨੇ ਜੱਚ ਦੀਆਂ
ਮੈਂ ਵਣਜ਼ਾਰਾ ਲੈਕੇ ਆਇਆ ਵੰਗਾਂ

ਸਾਉਣ ਮਹੀਨੇ ਬੋਹੜਾਂ ਪਿੱਪਲਾਂ ਤੇ ਪੀਘਾਂ ਝੂਟਣ ਕੁੜੀਆਂ
ਹੋਕਾਂ ਦਿੰਦਾ ਮੈਂ ਲੰਘਿਆਂ ਕੋਲੋ ਆ ਮੇਰੇ ਚੁਫੇਰੇ ਜੁੜੀਆਂ
ਨੀ ਪ੍ਰੀਤੋ ਤੂੰ ਲਾਲ ਚੜਾਲੈ, ਨੀ ਜੀਤੋ ਤੂੰ ਹਰੀਆਂ ਚੜਾਲੈ
ਇੱਕ ਦੂਜੀ ਨੂੰ ਫਿਰਦੀਆਂ ਨੇ ਇਹੋ ਹੀ ਦੱਸ ਦੀਆਂ
ਮੈਂ ਵਣਜ਼ਾਰਾ ਲੈਕੇ ਆਇਆ ਵੰਗਾਂ

ਇਹ ਵੰਗਾਂ ਵਣਜ਼ਾਰਾ ਫੜਕੇ ਵੀਣੀ ਬੀਬੀਆ ਦੇ ਹੱਥੀ ਪਾਵੇ
ਕੀ ਕੰਮ ਤੇ ਕੀ ਗੁਣ ਨੇ ਇਹਨਾਂ ਵੰਗਾਂ ਵਾਲਾ ਬੋਲਦਾ ਸੁਨਾਵੇ
ਆਜੋ ਨੀ ਚੜਾ ਲਵੋ ਵੰਗਾਂ, ਵੀਣੀ ਚੋ ਜਚਾਅ ਲਵੋ ਵੰਗਾਂ
ਖੋਲਕੇ ਗੰਢੜੀ ਇਹ ਵੰਗਾਂ ਮੈਂ ਤੁਹਾਡੇ ਅੱਗੇ ਨੇ ਰੱਖਤੀਆਂ
ਮੈਂ ਵਣਜ਼ਾਰਾ ਲੈਕੇ ਆਇਆ ਵੰਗਾਂ

ਇਹ ਵੰਗਾਂ ਸਿੰਗਾਰ ਵਿਆਹੀ ਦਾ ਜਦ ਵੀਣੀ ਦੇ ਵਿੱਚ ਪਾਵੇ
ਰੁੱਸਿਆ ਹੋਵੇ ਮਾਹੀ ਜੇ ਵੰਗਾਂ ਦਾ ਛਣਕਾ ਕੇ ਮਾਹੀ ਨੂੰ ਮਨਾਵੇ
ਸੁਹਾਗਣ ਲਈ ਅਨਮੋਲ ਨੇ ਵੰਗਾਂ, ਮਿਸ਼ਰੀ ਦੇਣ ਘੋਲ ਏ ਵੰਗਾ
ਵਿੱਦਵਾਂ ਲਈ ਤਾਂ ਇਹ ਵੰਗਾਂ ਨੇ ਲੋਕੋ ਵੇ ਕੱਖ ਦੀਆਂ
ਮੈਂ ਵਣਜ਼ਾਰਾ ਲੈਕੇ ਆਇਆ ਵੰਗਾਂ