ਮੰਡੀ – ਹਰਦੀਪ ਬੈਦਵਾਨ

0
131

ਦੁਨੀਆਂ ਦੀ ਮੰਡੀ ਜੋ ਅੱਜਕ਼ਲ੍ਹ ਵਿਕਦਾ ਹੈ।
ਸੋਚਕੇ ਵੇਖੋ ਯਾਰ ਕਿੱਥੇ ਕੁ  ਟਿਕਦਾ ਹੈ।

ਕੋਣ  ਲਵੇ  ਜੀ ਸਾਰਾਂ   ਸਭਿਆਚਾਰ  ਦੀਆਂ।
ਤੁੰਬੀਆਂ ਵਾਲੇ ਕਰਨ ਗੱਲਾਂ ਹਥਿਆਰ ਦੀਆਂ।
ਮਾਂ ਬੋਲੀ ਦਾ ਜਖਮ  ਰਹਿ-ਰਹਿਕੇ ਰਿਸਦਾ ਏ।
ਸੋਚ……… ………… …………।

ਕਥਾ  ਪੁਰਾਣੀ ਹੋ ਗਈ ਸੱਚ ਤੇ ਜਿੱਤ ਵਾਲੀ।
ਕੋਣ ਕਰੇ ਜੀ  ਗੱਲ  ਕਿਸੇ ਦੇ  ਹਿੱਤ  ਵਾਲੀ।
ਰਿਸਤਾ ਹੋ ਗਿਆ ਆਪਣੇ ਮਤਲਬ ਤੀਕਦਾ ਏ।
ਸੋਚ………………………………।

“ਬੈਦਵਾਨਾ” ਨਾ ਵਹਿਣ ਚ ਤੂੰ ਵੀ ਵਹਿ ਜਾਵੀਂ।
ਹੋਰਾਂ ਜਿਹਾ “ਹਰਦੀਪ” ਨਾ ਹੋਕੇ ਰਹਿ  ਜਾਵੀਂ।
ੳਾਜੋ ਪੰਜਾਬ ਬਚਾਈਏ  ਕੰਮ ਨਾ  ਇੱਕਦਾ ਏ।
ਸੋਚ………………………………।