ਭ੍ਰਿਸ਼ਟਾਚਾਰ – ਹਰਦੀਪ ਬੈਦਵਾਨ

0
145

ਲੋਕੋ ਮੈ ਭਾਰਤ ਦੇਸ਼ ਹਾਂ ,
ਮੈਨੂੰ ਮਾਰਿਆ ਭ੍ਰਿਸ਼ਟਾਚਾਰ ਨੇ ।
ਆਪਣਾ ਆਪਣੇ ਨੂੰ ਖਾ ਰਿਹੈ,
ਹੋਏ ਦੌਲਤਾਂ ਦੇ ਸਭ ਯਾਰ ਨੇ ।

ਆਈ. ਐੱਸ. ਅਫਸਰ ਰੱਜਕੇ ਖਾਂਦੇ।
ਜ਼ਿੰਨੀ  ਲਗਦੀ  ਵਾਹ  ਨੇ  ਲਾਉਂਦੇ।
ਕੰਮ ਜੇ ਅੜਿਆ ਤੁਰਦਾ ਕਰਨਾ,
ਪੈਣਾ ਲੱਖ ਰੁਪਿਆ ਧਰਨਾ ।
ਉਪਰ ਤੀਕ ਹੈ ਦੇਣਾ ਪੈਂਦਾ,
ਥੋੜਿਆਂ-ਬਹੁਤਿਆਂ ਵਿੱਚ ਨੀ ਸਰਨਾ ।
ਪੈਰਾਂ ਚ ਪੱਗ ਮੰਧੋਲ ਕੇ ,
ਕਹਿੰਦੇ ਔਖੇ ਨੇ ਡੰਗ ਸਾਰਨੇ ।
ਲੋਕੋ……………………..

ਘੱਟ ਕਿਥੇ ਇਹ ਪੁਲਸੀਏ ਬਾਈ ।
ਸ਼ਾਹ ਸਭਨਾਂ ਦੇ ਰੱਖਣ  ਸੁਕਾਈ ।
ਜੋ ਆਵੇ ਮਨ ਆਈਆਂ ਕਰਦੇ ,
ਕੋਲੋਂ  ਲੰਘੀਏ  ਡਰਦੇ- ਡਰਦੇ ।
ਬਿਨਾਂ ਆਰਡਰੋਂ ਲਾਕੇ ਨਾਕੇ,
ਦਿਨੇ ਹੀ  ਲੁੱਟ-ਖਸ਼ੁੱਟਾ ਕਰਦੇ ।
ਇਹ ਚਾਹ-ਪਾਣੀ ਦੇ ਭੁਖੜੇ,
ਇਹਨਾਂ ਕਿਥੋਂ ਸਮਾਜ ਸੰਵਾਰਨੇ ।
ਲੋਕੋ………………………

ਆ ਕੁਰਸੀ ਤੇ ਜੋ ਵੀ ਬਹਿੰਦਾ ।
ਪੰਜ ਸਾਲ  ਫਿਰ ਐਸਾਂ ਲੈਂਦਾ ।
ਖਾਈਏ-ਪੀਈ ਮੌਜ  ਹੰਢਾਈਏ,
ਅਗਲੀ ਵੇਰ ਆਈਏ ਨਾ ਆਈਏ ।
ਸਰਕਾਰੀ ਪੈਸੇ ਦੀ ਮਹਿੰਗੀ ਗੱਡੀ,
ਸ਼ਾਮਲਾਟ ਵਿੱਚ   ਕੋਠੀ  ਪਾਈਏ  ।
ਸ਼ਿਧਰੇ ਜੇ ਲੋਕਾਂ ਵਾਸਤੇ ,
ਕੋਲ ਲਾਰਿਆਂ ਦੇ ਹਥਿਆਰ ਨੇ ।
ਲੋਕੋ………………………..

ਇਹ ਪੁਪਨੇ ਸਾਧ- ਪਖੰਡੀ ।
ਕਰਾ ਦੇਣਗੇ ਦੇਸ਼ ਦੀ ਵੰਡੀ ।
ਸ਼ੁਰਖਿਆਂ ਦੇ ਵਿੱਚ ਰਹਿੰਦੇ ਅਕਸ਼ਰ,
ਜਿਸਮ-ਫਰੋਸ਼ੀ  ਕੁਝ  ਨੇ ਤਸ਼ਕਰ ।
ਤਾਜ ਮਹਿਲ ਜਿਹੇ ਛੱਤ ਲਏ ਡੇਰੇ ,
ਬਾਡੀ–ਗਾਰਡ ਜਿਸ਼ਾਹੀ ਅਫਸਰ।
ਦਰਸ਼ਨਾ ਦੇ ਪੈਸੇ ਮੰਗਦੇ ,
ਕੋਈ ਵੱਡੇ ਫਿਲਮ ਸਟਾਰ ਨੇ ।
ਲੋਕੋ…………………….

‘ਬੈਦਵਾਨ’ ਦਾ ਮੰਨ ਲ਼ਓ ਕਹਿਣਾ ।
ਏਕੇ  ਦੇ ਨਾਲ  ਸਿਖਲੋ  ਰਹਿਣਾ ।
ਪਾਕ ਪਵਿੱਤਰ ਬਣਕੇ ਸੁੱਚੇ ,
ਆਪਣੀ ਸੋਚ ਤੋਂ ਹੋਜੋ ਉੱਚੇ ।
ਭਗਤ ਸਿੰਘ ਦੇ ਵਾਰਿਸ਼ ਬਣਕੇ ,
ਫੈਲਾਓ ਏਕਤਾ ਦੇਸ਼ – ਸਮੁੱਚੇ ।
‘ਹਰਦੀਪ’ ਸਭੇ ਸੁਖ ਹੋ ਜਾਉ,
ਜੇ  ਖਾਣਾ  ਛੱਡਤਾ  ਵਾੜ   ਨੇ  ।
ਲੋਕੋ………………………