ਮੱਕੜੀਆਂ – ਲਾਡੀ ਸੁਖਜਿੰਦਰ ਕੌਰ ਭੁੱਲਰ.

0
1268

ਕੋਮਲ ਆਪਣੇ ਕਮਰੇ ਵਿੱਚ ਬੈਠੀ ਪੜ੍ਹ ਰਹੀ ਸੀ ਤੇ ਕੋਮਲ ਦਾ ਦਾਦਾ ਉਸ ਦੇ ਕਮਰੇ ਦਾ ਬੂਹਾ ਖੋਲ੍ਹ ਕੇ ਕੋਮਲ ਨੂੰ ਆਵਾਜ਼ ਮਾਰਨ ਲੱਗਾ, ਉਸ ਦਾ ਧਿਆਨ ਕਮਰੇ ਵਿੱਚ ਪਿਆ ਤੇ ਕਮਰੇ ਦਾ ਹਾਲ ਵੇਖ ਕੇ ਹੈਰਾਨ ਹੋ ਗਿਆ। ਕਮਰੇ ਦੀਆਂ ਗੁੱਠਾਂ ’ਚ, ਛੱਤ ’ਤੇ, ਬਾਲਿਆਂ ਉਪਰ, ਦੀਵਾਰਾਂ ਉਪਰ, ਗਾਡਰਾਂ ਉਪਰ, ਬਲਬ ਉਪਰ ਤੇ  ਚਾਰ-ਚੁਫੇਰੇ ਵੇਖਦਾ ਹੋਈਆਂ ਬੋਲਿਆ, ‘ਧੀਏ! ਤੂੰ ਕਮਰੇ ਦੀ ਸਫਾਈ ਕਦੇ ਨਹੀਂ ਕੀਤੀ, ਕਿੰਨਾ ਜਾਲਾ ਲੱਗਾ ਹੈ, ਕਿੰਨੀਆਂ ਮੱਕੜੀਆਂ ਤੁਰੀਆਂ ਫਿਰਦੀਆਂ ਹਨ, ਇੰਨੀਆਂ ਮੱਕੜੀਆਂ ਇਕੋ ਥਾਂ ’ਤੇ ਮੈਂ ਪਹਿਲਾਂ ਕਦੇ ਨਹੀਂ ਵੇਖੀਆਂ। ਧੀਏ! ਇਨ੍ਹਾਂ ਮੱਕੜੀਆਂ ਨੇ ਵੇਖ ਕਿੰਨੇ-ਕਿੰਨੇ ਤੇ ਕਿੱਥੇ-ਕਿੱਥੇ ਜਾਲ ਬੁਣੇ ਹੋਏ ਹਨ, ਤੂੰ ਆਪਣੇ ਕਮਰੇ ਦੀ ਸਫਾਈ ਕਰ ਤੇ ਇਨ੍ਹਾਂ ਮੱਕੜੀਆਂ ਨੂੰ ਮਾਰ ਦੇ।’

ਕੋਮਲ ਦਾਦੇ ਦੀਆਂ ਗੱਲਾਂ ਸੁਣ ਕੇ ਬੋਲੀ, ‘ਦਾਦਾ ਜੀ! ਮੈਂ ਇਨ੍ਹਾਂ ਮੱਕੜੀਆਂ ਨੂੰ ਨਹੀਂ ਮਾਰਾਂਗੀ।’ ‘ਧੀਏ! ਤੂੰ ਇਨ੍ਹਾਂ ਨੂੰ ਕਿਉਂ ਨਹੀਂ ਮਾਰੇਂਗੀ ?’

‘ਦਾਦਾ ਜੀ! ਇਹ ਮੱਕੜੀਆਂ ਤਾਂ ਆਪਣੇ ਲਈ ਜਾਲ ਬੁਣਦੀਆਂ ਹਨ। ਜੋ ਲੋਕੀਂ ਦੂਸਰਿਆਂ ਲਈ ਜਾਲ ਬੁਣਦੇ ਹਨ। ਉਨ੍ਹਾਂ ਨੂੰ ਤਾਂ ਅੱਜ ਤੱਕ ਕੋਈ ਮਾਰ ਨਹੀਂ ਸਕਿਆ।’ ਕੋਮਲ ਦੀਆਂ ਗੱਲ ਸੁਣ ਕੇ ਦਾਦਾ ਸੋਚਾਂ ਵਿੱਚ ਪੈ ਗਿਆ।