ਪਰਿਵਾਰਵਾਦ ਦੇ ਬੜ੍ਹਾਵੇ ਨੇ ਪੂਰੇ ਸਮਾਜ ਦਾ ਬੇੜਾ ਗਰਕ ਕਰ ਛੱਡਿਆ ਹੈ – ਪਰਸ਼ੋਤਮ ਲਾਲ ਸਰੋਏ

0
1850

ਭਾਰਤ ਦੇਸ਼ ਜਿਹੜਾ ਕਿ ਦੀਆਂ ਤੋਂ ਹੀ ਗ਼ੁਲਾਮੀਂ ਦੀਆਂ ਜੰਜ਼ੀਰਾਂ ‘ਚ ਜ਼ਕੜਿਆ ਆ ਰਿਹਾ ਹੈ ਤੇ ਅੱਜ ਵੀ ਤੱਕ ਵੀ ਇਂਹ ਸਾਡਾ ਸਮਾਜ ਗ਼ੁਲਾਮੀਂ ਦੀਆਂ ਬੇੜੀਆਂ ‘ਚੋਂ ਨਹੀਂ ਨਿਕਲ ਸਕਿਆ।  ਪਹਿਲਾਂ ਇਹ ਕਈ ਦੀਆਂ ਤੱਕ ਮੁਗਲਾਂ ਦੀ, ਤੁਰਕਾਂ ਦੀ ਤੇ ਫਿਰ ਅੰਗਰੇਜ਼ਾਂ ਦੀ ਗ਼ੁਲਾਮੀਂ ਝੱਲਦਾ ਚਲਾ ਆਇਆ ਹੈ। ਉਸ ਤੋਂ ਬਾਅਦ ਉਹ ਦਿਨ ਦੂਰ ਨਹੀਂ ਰਿਹਾ ਜਦ ਇਸ ਸਮਾਜ ਨੂੰ  ਆਜ਼ਾਦੀ ਦੇ ਚਾਹਵਾਨ ਪਰਵਾਨਿਆਂ ਦੀ ਬਦੌਲਤ ਆਜ਼ਾਦੀ ਦਾ ਮੁੱਖ ਦੇਖਣ ਨੂੰ ਨਸੀਬ ਹੋਇਆ ਤੇ ਇਹ ਸਮਾਜ ਆਜ਼ਾਦ ਹੋ ਗਿਆ। ਅਰਥਾਤ ਕਹਿਣ ਨੂੰ ਇਸ ਸਮਾਜ ਦੀਆਂ ਗੁਲਾਮੀਂ ਦੀਆਂ ਬੇੜੀਆਂ ਟੁੱਟ ਗਈਆਂ।

ਹੁਣ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਬਾਵਾ ਸਾਹਿਬ ਵਰਗੇ ਉੱਚ ਡਿਗਰੀ ਪ੍ਰਾਪਤ ਸੂਝਵਾਨ ਤੇ ਗਿਆਨ ਵਾਲੇ ਮਹਾ-ਪੁਰਸ਼ਾਂ ਦੀ ਬਦੌਲਤ  ਬਹੁਤ ਸਾਰੀਆਂ ਸੁੱਖ-ਸਹੂਲਤਾਂ ਦਾ ਆਨੰਦ ਭੋਗਣ ਨੂੰ ਨਸ਼ੀਬ ਹੋਇਆ।  ਸਾਡੇ ਦੇਸ਼ ਸਮਾਜ ਦੀ ਨੀਂਹ ਦਾ ਧੁਰਾ ਲੋਕਤੰਤਰੀ ਪ੍ਰਣਾਲੀ ਨੂੰ ਬਣਾਇਆ ਗਿਆ ਹੈ।  ਸੋ ਇਹ ਸਾਡੇ ਸਮਾਜ ਵਾਸਤੇ ਕਿੰਨੀ ਮੰਦ-ਭਾਗੀ ਗੱਲ ਹੈ ਕਿ ਉਸ ਲੋਕਤੰਤਰ ਦੀਆਂ ਅੱਜ ਕਿਸ ਤਰ੍ਹਾਂ ਧੱਜ਼ੀਆਂ ਉਡਾਈਆਂ ਗਈਆਂ ਹਨ। ਇਹ ਸਾਰਾ ਕੁਝ ਇਸ ਸਮਾਜ ਵਿੱਚ ਵਾਪਰ ਰਿਹਾ ਹੈ।

ਇਸ ਲੋਕਤੰਤਰ ਵਾਲੀ ਆਜ਼ਾਦੀ ਦਾ ਸੁੱਖ ਲੋਕ  ਕਿੰਨਾ ਕੁ ਭੋਗ ਰਹੇ ਹਨ ਇਹ ਸ਼ਾਇਦ  ਸੂਝਵਾਨ ਪਾਠਕ ਭਲੀ ਭਾਂਤ ਵਾਕਿਫ਼ ਹਨ।  ਲੋਕਤੰਤਰ ਦਾ ਘਾਣ ਸਮਾਜ ਦੇ ਸਾਹਮਣੇ ਹੀ ਹੋ ਰਿਹਾ ਹੈ ਤੇ ਇਸ ਬਾਬਤ ਕੋਈ ਬੋਲਣ ਤੱਕ ਵੀ ਤਿਆਰ ਨਹੀਂ ਹੈ। ਸਭ ਲੋਕ ਲਕੀਰ ਦੇ ਫ਼ਕੀਰ ਹੋ ਕੇ ਆਪਣੇ ਮੁਰਦੇ ਹੋਣ ਦਾ ਸ਼ਬੂਤ ਦਿੰਦੇ ਚਲੇ ਆ ਰਹੇ ਹਨ। ਅਰਥਾਤ ਲੋਕਤੰਤਰ ਅਤੇ ਅਸਮਾਨਤਾ ਤੇ ਨਾ-ਬਰਾਬਰੀ ਨੂੰ ਸ਼ਰੇਆਮ ਮੁਰਦਾ ਬਣ ਕੇ ਨਾ – ਸਮਝ ਇਨਸਾਨਾਂ ਦੀ ਤਰ੍ਹਾਂ ਸਵੀਕਾਰ ਕਰਕੇ ਬੈਠੇ ਹੋਏ ਹਨ।

ਸਦੀਆਂ ਗ਼ੁਲਾਮੀਂ ਦੀਆਂ ਬੇੜੀਆਂ ਤੋਂ ਜ਼ਕੜੇ ਰਹਿਣ ਕਰ ਕੇ ਇਨ੍ਹਾਂ ਲੋਕਾਂ ਦੀ ਇਕ ਮਜ਼ਬੂਰੀ ਵੀ ਬਣ ਕੇ ਰਹਿ ਗਈ ਹੈ ਕਿ ਇਨ੍ਹਾਂ ਨੂੰ ਗ਼ੁਲਾਮ ਹੋ ਕੇ ਰਹਿਣਾ ਹੀ ਜ਼ਿਆਦਾ ਚੰਗਾ ਲਗਦਾ ਹੈ ਸਮਾਜ ਦਾ ਚਾਹੇ ਬੇੜਾ ਗ਼ਰਕ ਕਿਉਂ ਨਾ ਹੋ ਜਾਏ।  ਅਲੱਗ ਅਲੱਗ ਦੇਸ਼ਾਂ ਤੇ ਕੌਮਾਂ ਦੀ ਗ਼ੁਲਾਮੀਂ ਭੋਗਣ ਤੋਂ ਬਾਅਦ ਇਸ ਸਮਾਜ ਨੇ ਪਰਿਵਾਰਬਾਦ ਦੀ ਗ਼ੁਲਾਮੀਂ ਨੂੰ ਖਿੜੇ-ਮੱਥੇ ਸਵੀਕਾਰ ਕੀਤਾ ਹੋਇਆ ਹੈ। ਇਸ ਪਰਿਵਾਰਬਾਦ ਦੀ ਪ੍ਰਵਿਰਤੀ ਨੇ ਲੋਕਤੰਤਰ ਸਮਾਜ ਨੂੰ ਕਿਸ ਕਦਰ ਨੀਂਵਾਂ ਕਰ ਦਿੱਤਾ ਹੈ ਤਾਂ ਢਾਅ ਲਗਾ ਦਿੱਤੀ ਹੈ ਇਸ ਦਾ ਅੰਦਾਜ਼ਾ ਕੋਈ ਮੂਰਖ ਤਾਂ ਬੇ-ਸ਼ੱਕ ਨਾ ਲਗਾ ਸਕੇ ਪਰ ਸ਼ੂਝਵਾਨ ਲੋਕਾਂ ਨੂੰ ਇਸ ਚੀਜ਼ ਦਾ ਬੜਾ ਅਫ਼ਸੋਸ ਵੀ ਹੁੰਦਾ ਹੈ ਤੇ ਮਨਾਂ ਨੂੰ ਠੇਸ ਵੀ ਪਹੁੰਚਦੀ ਹੈ।

ਇਸ ਮਾਮੂਲੀ ਜਿਹੇ ਅਨਪੜ੍ਹ ਜਿਹੇ ਗੰਵਾਰ  ਇਨਸਾਨ ਚੌ. ਜਗਜੀਤ ਸਿੰਘ ਜਿਸ ਦੇ ਪਰਿਵਾਰ ਨੇ ਹਮੇਸਾਂ ਤੋਂ ਹੀ ਸਮਾਜ ਨੂੰ ਮੂਰਖ ਬਣਾਇਆ ਹੈ। ਇਸ ਦੀ ਕਿਸੇ ਵੀ ਮਨ-ਆਈ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਇਸ ਦੇ ਸੰਗਲੀ ਪਾਉਣ ਦਾ ਯਤਨ ਕੀਤਾ ਹੈ ਬਲਕਿ ਇਸ ਦੀ ਮੂਰਖਤਾ ਨੂੰ ਬੜ੍ਹਾਵਾ ਦਿੱਤਾ ਹੈ ਸਿਟੀ ਸਕੈਂਡਲ ਦੇ ਘਪਲੇ ਕਰਨ ਦੇ ਬਾਵਜ਼ੂਦ ਵੀ ਸ਼ਰੇਆਮ ਇੱਜ਼ਤ ਦੀ ਨਾ ਸਮਾਜ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ ਹੈ।  ਇਸ ਦੇ ਬਾਪ ਗੁਰਬੰਤਾ ਸਿੰਘ ਜਿਹੜਾ ਕਿ ਮਸਾਂ ਦਸ ਕਲਾਸਾਂ ਹੀ ਪਾਸ ਕਰ ਸਕਿਆ ਉਸ ਨੂੰ ਮਾਸਟਰ ਦੀ ਉਪਾਧੀ ਦੇ ਕੇ ਮਾਰਗਾਂ ਤੱਕ ਤੇ ਉਸ ਦਾ ਨਾਂਅ ਲਿਖ ਦਿੱਤਾ ਗਿਆ ਇਹ ਸਾਡੇ ਸਮਾਜ ਦੀ ਮੂਰਖ਼ਤਾ ਨਹੀਂ ਹੈ ਤਾਂ ਹੋਰ ਕੀ ਹੈ। ਏਥੇ ਕਿੰਨੇ ਮਾਸਟਰ ਡਿਗਰੀਆਂ ਤੋਂ ਉੱਪਰ ਲੋਕ ਘੁੰਮ ਰਹੇ ਹਨ। ਉਨ੍ਹਾਂ ਸ਼ੂਝਵਾਨ ਮਨੁੱਖਾਂ ਨੂੰ ਸਾਡਾ ਇਹ ਸਮਾਜ ਕਿਹੜੀ ਉਪਾਧੀ ਨਾਲ ਸਨਮਾਨਿਤ ਕਰੇਗਾ। ਇਥੇ ਅਧਿਆਪਕ ਵਰਗ ਤੱਕ ਦੇ ਉੱਪਰ ਲਾਠੀਆਂ ਆਦਿ ਵਰ੍ਹਾਈਆਂ ਜਾਦੀਆਂ ਹਨ। ਕੀ ਇਹ ਉਨ੍ਹਾਂ ਦੀ ਸਿੱਖਿਆ ਦੀ ਉਪਾਧੀ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ। ਇਹ ਇਸ ਕਰਕੇ ਹੁੰਦਾ ਹੈ ਕਿ ਉਹ ਆਪਣਾ ਹੱਕ ਮੰਗਦੇ ਹਨ। ਜਿਹੜਾ ਇਸ ਸਮਾਜ ਨੂੰ ਮੂਰਖ ਬਣਾ ਰਿਹਾ ਕੀ ਸਮਾਜ ਨੂੰ ਉਸ ਦੇ ਪੈਰ ਚੁੰਮਣੇ ਚਾਹੀਦੇ ਹਨ।

ਮੇਰੀ ਪ੍ਰਸਾਸ਼ਨ ਅੱਗੇ ਇਹ ਹੀ ਜ਼ੋਰਦਾਰ ਅਪੀਲ ਹੈ ਕਿ ਜਿਸ ਜਿਸ ਜਗ੍ਹਾ ‘ਤੇ ਮਾਸਟਰ  ਗੁਰਬੰਤਾ ਸਿੰਘ ਲਿਖਿਆ ਹੋਇਆ ਹੈ, ਉਸ  ਜਗ੍ਹਾਂ ਦਾ ਨਾਂਅ ਬਦਲ ਕੇ ਗਰੀਬ ਨਿਵਾਜ਼ ਮਾਰਗ ਰੱਖ ਦਿੱਤਾ ਜਾਵੇ ਤੇ ਜਿਥੇ ਕਿਤੇ ਵੀ ਮੋੜਾਂ ‘ਤੇ ਵੀ ਇਹ ਲਿਖਿਆ ਮਾ.ਗੁਰਬੰਤਾ ਸਿੰਘ ਮਾਰਗ ਲਿਖਿਆ ਹੋਇਆ ਹੈ ਉੱਥੇ ਉਨ੍ਹਾਂ ਪਿੰਡਾਂ ਦਾ ਮਾਰਗ ਦਰਸਾਉਂਦੇ ਹੋਏ ਬੋਰਡ ਲੱਗਣੇ ਚਾਹੀਦੇ ਹਨ ਕਿ ਇਹ ਰਾਸਤਾ ਇਸ ਪਿੰਡ ਜਾਂ ਸ਼ਹਿਰ ਨੂੰ ਜਾਂਦਾ ਹੈ ਨਾ ਕਿ ਮਾ.ਗੁਰਬੰਤਾ ਸਿੰਘ। ਗੁਰਬੰਤੇ ਦੇ ਬੋਰਡ ਦੇਖ ਕੇ ਇਸ ਤਰ੍ਹਾਂ ਕਰਨ ਨਾ ਇਸ ਤਰ੍ਹਾਂ ਮਹਿਸੂਸ ਹੁੰਦਾ ਪ੍ਰਤੀਤ ਹੁੰਦਾ ਹੈ ਕਿ ਇਹ ਕਹਿ ਰਿਹਾ ਹੋਵੇ ਕਿ ਜਾਓ ਪਹਿਲਾਂ ਮਾ. ਗੁਰਬੰਤਾ ਸਿੰਘ ਦੇ ਰੁਪਇਅ ਸਿੱਟ ਕੇ ਮੱਥਾ ਟੇਕ ਕੇ ਆਇਆ ਫਿਰ ਕਿਸੇ ਤੋਂ ਪੁੱਛਦੇ ਪਛਾਉਂਦੇ ਆਪਣੇ ਮੰਜ਼ਿਲ ਵੱਲ ਜਾਓ। ਸੋ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵੱਲ ਜਰਾਂ ਧਿਆਨ ਦੇ ਕੇ ਲੋਕਤੰਤਰ ਨੂੰ ਬਚਾਇਆ ਜਾ ਸਕੇ ਨਾ ਕਿ ਇਸ ਦਾ ਘਾਣ ਕੀਤਾ ਜਾ ਸਕੇ।