ਝੁੱਡੂ – ਰਮਨ ਸੰਧੂ

0
1154

ਇੱਕ ਐਸੇ ਇੰਨਸਾਨ ਦਾ ਨਾਂਮ ਹੈ ਝੁੱਡੂ ਜੋ ਹੱਸਦਾ ਖੇਡਦਾ ਰਹਿੰਦਾ ਹੈ। ਪਰ ਉਹ ਪਿੰਡ ਵਿੱਚ ਆਪਣੇ ਕੰਮਾਂ ਕਰਕੇ ਝੁੱਡੂ ਅਖਵਾਉਂਦਾ ਹੈ। ਜਿਸ ਕਰਕ ਉਸਦਾ ਨਾਂਮ ਵੀ ਝੁੱਡੂ ਪੈ ਗਿਆ ਉਹ ਆਪਣੇ ਇਸ ਨਾਂਮ ਤੋਂ ਬਹੁਤ ਨਫਰਤ ਕਰਦਾ ਸੀ। ਇਕ ਦਿਨ ਉਸਨੇ ਕਿਹਾ ਕਿ ਚੱਲ ਹੋਰ ਕਿਤੇ ਜਾਕੇ ਵੱਸ ਜਾਨੇ ਜਿੱਥੇ ਮੈਨੂੰ ਕੋਈ ਝੁੱਡੂ ਨਾ ਕਹੇ। ਉਹ ਆਪਣੇ ਪਿੰਡ ਤੋਂ ਸ਼ਹਿਰ ਵੱਸਣ ਲਈ ਚਲਾ ਗਿਆ ਜਿੱਥੇ ਉਸਨੂੰ ਕੋਈ ਨਹੀਂ ਸੀ ਪਛਾਣਦਾ ਕਾਫੀ ਦਿਨ ਲੰਘੇ ਤਾਂ ਝੁੱਡੂ ਦਾਨੇ ਭੁੰਣਨ ਵਾਲੀ ਭੱਠੀ ਕੋਲ ਜਾਕੇ ਬੈਠ ਗਿਆ ਭੱਠੀ ਵਾਲੀ ਭੱਠੀ ਵਿੱਚ ਮੱਕੀ ਦੇ ਦਾਣੇ ਭੁੰਨ ਰਹੀ ਸੀ। ਅਤੇ ਉਹ ਦਾਣੇ ਫੁੱਲੇ (ਪਾਪਕੋਰਨ) ਬਨਕੇ ਕੜਾਹੇ ਵਿੱਚੋ ਬਾਹਰ ਡਿੱਗ ਰਹੇ ਸਨ। ਝੁੱਡੂ ਫੁੱਲੇ ਖਾਣ ਲੱਗਾ ਭੱਠੀ ਵਾਲੀ ਨੇ ਬਿਨਾਂ ਬੋਲੇ ਝੁੱਡੂ ਨੂੰ ਇਸਾਰਾ ਕਰਕੇ ਕਿਹਾ ਤੂੰ ਭੱਠੀ ਵਿੱਚ ਬਾਲਨ ਲਾ ਮੈਂ ਤੈਨੂੰ ਰੱਜਵੇਂ ਫੁੱਲੇ ਖਾਵਾ ਦਿਆਂਗੀ ਪਰ ਝੁੱਡੂ ਨਾ ਸਮਝਿਆ ਜਦ ਭੱਠੀ ਵਾਲੀ ਨੇ ਭੱਠੀ ਚੱਕੀ ਭੱਠੀ ਵਾਲੀ ਨੇ ਕਿਹਾ ਫੜ ਦੋ ਮੁੱਠ ਦਾਣੇ ਤੂੰ ਰਹੇਗਾ ਝੁੱਠੂ ਦਾ ਝੁੱਡੂ ਤੇਰੇ ਕੋਲੋ ਕੋਈ ਕੰਮ ਨਹੀਂ ਝੁੱਡੂ ਅੱਜ ਆਪਣੇ ਨਾਂਮ ਦਾ ਮਤਲਬ ਸਮਝ ਗਿਆ ਤੇ ਆਪਣੇ ਪਿੰਡ ਵਾਪਸ ਪਹੁੰਚ ਗਿਆ ਫਿਰ ਉਸਨੇ ਹੋਲੀ ਹੋਲੀ ਆਪਣੇ ਆਪਣੇ ਵਿੱਚ ਸੁਧਾਰ ਕੀਤਾ ਅਤੇ ਆਪਣੇ ਝੁੱਡੂ ਕੰਮਾਂ ਅਤੇ ਆਪਣੇ ਝੁੱਡੂ ਨਾਂਮ ਤੋਂ ਛੁਟਕਾਰਾ ਪਾ ਲਿਆ।