ਕੁਰਸੀ!

0
39

ਰਾਜ ਦਾ ਰਾਗ ਸੁਣਾਏ ਕੁਰਸੀ,

ਸੁਪਨੇ ਦਿਨੇ ਦਿਖਾਏ ਕੁਰਸੀ,

ਭਾਈਆਂ ਹੱਥੋਂ ਜਾਨ ਤੋਂ ਪਿਆਰੇ,

ਭਾਈਆਂ ਨੂੰ ਮਰਵਾਏ ਕੁਰਸੀ।

ਤਕਡ਼ਿਆਂ ਦੇ ਗੋਡੀਂ ਹੱਥ ਲਾਏ,

ਮਾਡ਼ਿਆਂ ਨੂੰ ਮਰਵਾਏ ਕੁਰਸੀ।

ਵਾਂਗ ਪਤੰਗੇ ਨੇਤਾ ਸਡ਼ਦੇ,

ਜਲਵਾ ਜਦੋਂ ਦਿਖਾਏ ਕੁਰਸੀ।

ਸੱਚ ਦੇ ਮਾਰਗ ਚਲਦਿਆਂ ਅੰਨ੍ਹਾਂ,

ਪਲ ਦੇ ਵਿਚ ਬਣਾਏ ਕੁਰਸੀ।

ਰੱਜੇ ਨੂੰ ਕਰੇ ਹੱਥੀਂ ਛਾਵਾਂ,

ਭੁੱਖਿਆਂ ਹੋਰ ਸਤਾਏ ਕੁਰਸੀ।

ਲਗਦੀ ਹੈ ਡੋਲਣ ਜਦ ਕੁਰਸੀ,

ਖ਼ੁਦ ਦਹਿਸ਼ਤ ਫੈਲਾਏ ਕੁਰਸੀ।

ਦੇਸ਼ ਨੂੰ ਖ਼ਤਰਾ, ਧਰਮ ਨੂੰ ਖ਼ਤਰਾ,

ਪਾਡ਼ ਕੇ ਸੰਘ ਚਿੱਲਾਏ ਕੁਰਸੀ।

ਸੈਂਕਡ਼ੇ ਮਾਰ ਮਜ਼ਲੂਮ ਕਦੇ ਵੀ,

ਗਿਣਤੀ ਨਾ ਕਰਵਾਏ ਕੁਰਸੀ।

ਆਪਣੇ ਰਾਹ ਅਡੋਲਨੇ ਚੱਲਦੇ,

ਲੋਕਾਂ ਨੂੰ ਭਰਮਾਏ ਕੁਰਸੀ।

ਹਾਏ, ਹਾਏ, ਹਾਏ, ਕੁਰਸੀ।