ਐ ਸ਼ਿਵ !

0
968

ਤੁਧ ਬਿਨ ਗ਼ਮਾਂ ਦੀ ਮਹਿਫਲ ਸੁੰਞੀ,

ਬਿਰਹੋਂ ਦੇ ਕੋਈ ਗੀਤ ਨਾ ਗਾਏ।

ਵਣਜ ਇਸ਼ਕ ਦਾ ਕਰਨ ਦੀ ਖ਼ਾਤਰ,

ਪੱਥਰਾਂ ਦੇ ਕੋਈ ਸ਼ਹਿਰ ਨਾ ਆਏ।

ਵਾਂਗ ਤੇਰੇ ਫੁੱਲ ਤੋਡ਼ ਦਿਲਾਂ ਦੇ,

ਸੱਜਣ ਦੀ ਕੌਣ ਭੇਂਟ ਚਡ਼੍ਹਾਏ।

ਗ਼ਮਾਂ ਦੇ ਉੱਚੇ ਮਹਿਲੀਂ ਬਹਿਕੇ,

ਕੌਣ ਪੀਡ਼ ਦੇ ਮਰਸੀਏ ਗਾਏ।

ਵਾਂਗ ਤੇਰੇ ਕੌਣ ਜੋਬਨ ਰੁੱਤੇ,

ਜ਼ਾਲਮ ਮੌਤ ਦੇ ਸੋਹਲੇ ਗਾਏ।

ਪੀਡ਼ ਗ਼ਮਾਂ ਦੀ ਮਹਿਫਲ ਐ ਸ਼ਿਵ,

ਤੁਧ ਬਿਨ ਆਣ ਕੇ ਕੌਣ ਸਜਾਏ।