ਤਰਕਸ਼ ਦਾ ਤੀਰ – ਬਲਰਾਜ ਪੰਨੀ ਵਾਲਾ ਫੱਤਾ

0
1806

ਤੂੰ ਸ਼ੇਰਾ ਬਾਹਲੀਆਂ ਤੱਤੀਆਂ ਤੱਤੀਆਂ ਸੁਣਾ ਤੀਆਂ ………………….

ਆ ਬਾਬਾ ਬਿਸ਼ਨ ਸਿਆਂ , ਬਹਿ ਜਾ ਕਿੱਧਰ ਸਿਖ਼ਰ ਦੁਪਹਿਰੇ ਤੁਰਿਆ ਜਾਨੈਂ। ਚਾਚੇ ਬੰਤੇ ਨੇ ਬਿਸ਼ਨੇ ਬਾਬੇ ਨੂੰ ਤੁਰੇ ਜਾਂਦੇ ਨੂੰ ਬੁਲਾ ਕੇ ਰੋਕਦਿਆਂ ਪੁੱਛਿਆ , ਜਾਣੈ ਕਿੱਧਰ ਆ ਸ਼ੇਰਾ ਆਹ ਡਾਕਦਾਰ ਕੋਲ ਚੱਲਿਆ ਸੀ, ਆਪਣੇ ਪਿੰਡ ਆਲੇ ਸਰਕਾਰੂ ਹਸਪਤਾਲ ‘ਚ ਕੋਈ ਹੈਨੀ ਸੀ ਤੇ ਮੈਂ ਕਿਹਾ ਚੱਲ ਬਈ ਆਹ ਪਿੰਡ ਆਲੇ ਪ੍ਰਾਈਵੇਟ ਤੋਂ ਦਵਾਈ ਦੱਪਾ ਲੈ ਆਉਣੇ ਆਂ, ਕੀ ਹੋ ਗਿਆ ਬਾਬਾ ? ਉਂਝ ਸਿਹਤ ਤਾਂ ਠੀਕ ਰਹਿੰਦੀ ਆ , ਰਹਿਨੈ ਤਾਂ ਸ਼ੇਰਾ ਠੀਕ ਆਂ ” ਸਾਲੇ ਕਦੇ ਕਦੇ ਸਰੀਰ ‘ਚ ਕੜੱਲ ਜੇ ਪੈਣ ਲੱਗ ਜਾਂਦੇ ਆ , ਸੋਚਿਆ ਕਿੱਧਰੇ ਤਾਪ ਤਪੱਲਾ ਹੀ ਨਾ ਚੜ ਲਈਏ ਘਾਲੋਂ ਘਾਲੋਂ ‘ਚ , ਤਾਂਹੀ ਪਿੰਡ ਆਲੇ ਸਰਕਾਰੂ ਹਸਪਤਾਲ ‘ਚ ਗਿਆ ਸੀ , ਪਰ ਉੱਥੇ ਕੋਈ ਡਾਕਦਾਰ ਹੀ ਹੈਨੀ ਸੀ, ਮੈਂ ਤਾਂ ਬਹਿ ਬਹਿ ਕੇ ‘ਡੀਕ ਡੀਕ ਕੇ ਵਾਪਸ ਆ ਗਿਆ।

ਏਹ ਕਹਾਨੂੰ ਬਹਿੰਦੇ ਆ ਬਾਬਾ ਏਹਨਾਂ ਨੇ ਆਪ ਆਵਦੀਆਂ ਦੁਕਾਨਦਾਰੀਆਂ ਤੋਰ ਰੱਖੀਆਂ , ਇਹਨਾਂ ਦਾ ਸਰਕਾਰੀ ਤਨਖਾਹ ਨਾਲ ਢਿੱਡ ਈ ਨਹੀਂ ਭਰਦਾ, ਇਹ ਤਾਂ ਆਪ ਛਿੱਲ ਪੁੱਟਣ ਤੇ ਹੋ ਗਏ ਆ , ਜੇ ਸਰਕਾਰੂ ਹਸਪਤਾਲ \’ਚ ਜਾ ਵੀ ਵੜ੍ਹੋ ਤਾਂ ਫਿਰ ਅੱਗੋਂ ਦਵਾਈ ਵੀ ਪੂਰੀ ਨਹੀਂ ਮਿਲਦੀ ਏਹ ਤਾਂ ਨਾਂਅ ਦੇ ਹੀ ਸਰਕਾਰੂ ਹਸਪਤਾਲ ਐ, ਲੈ ਬਾਬਾ ਪਾਣੀ ਦਾ ਘੁੱਟ ਪੀ ਲੈ, ਬੰਤੇ ਨੇ ਬਾਬੇ ਬਿਸ਼ਨੇ ਨੂੰ ਤੋੜੇ ਚੋ ਪਾਣੀ ਦੀ ਗਵੜੀ ਭਰ ਕੇ ਫੜ੍ਹਾਂÀਦਿਆਂ ਕਿਹਾ , ਇਹ ਤਾਂ ਤੇਰੀ ਗੱਲ ਸੋਲਾਂ ਆਨੇ ਸੱਚੀ ਆ ਸ਼ੇਰਾ, ਮੈਂ ਤਾਂ ਵਾਹਵਾ ਵਾਰੀ ਦੇਖ ਲਿਆ ਪਿੰਡ ਆਲੇ ਅਸਪਤਾਲ ਚ ਵੀ ਕੋਈ ਨਹੀਂ ਹੁੰਦਾ, ਹੋਣਾ ਕਹਿੜੇ ਭੜੂਏ ਨੇ , ਆਹ ਦੋ ਕੁ ਮੈਡਮਾਂ ਆਉਦੀਆਂ ਵਿਚਾਰੀਆਂ ਤੇ ਉਹ ਟੈਮ ਪਾਸ ਕਰਕੇ ਚਲੀਆਂ ਜਾਂਦੀਆਂ । ਨਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਦੱਸਣ ਆਲਾ, ਏਹ ਤਾਂ ਨੀਲੀਆਂ ਤੇ ਲਾਲ ਬੱਤੀਆਂ ਆਲਿਆਂ ਤੋਂ ਹੀ ਡਰਦੇ ਆ, ਫਿਰ ਅੱਗੇ ਪਿੱਛੇ ਭੱਜੇ ਫਿਰਦੇ ਆ , ਆਹ ਬਾਬਾ ਆਪਣਾ ਵੱਡਾ ਦੀਪਾ ਦੱਸਦਾ ਬਈ , \’\’ ਆਹ ਸਿਹਤ ਵਿਭਾਗ ਦੀ ਕੋਈ ਸਕੱਤਰ ਲੱਗੀ ਆ ਕੁੜੀ , ਬਈ ਉਹਨੇ ਤਾਂ ਅੱਧੇ ਕੁ ਡਾਕਟਰ ਸਿੱਧੇ ਕਰ ਦਿੱਤੇ , ਆਹ ਤੇਰਾ ਸਕੱਤਰ ਸੱਕੂਤਰ ਕੀ ਹੁੰਦਾ ਮੈਨੂੰ ਸ਼ੇਰਾ ਸਮਝ ਥੋੜੀ ਜੀ ਘੱਟ ਹੀ ਆਂÀਦੀ ਆ , ਏਹ ਬਾਬਾ ਜਿਹਨੇ ਸਾਰੇ ਡਾਕਟਰਾਂ ਦਾ ਚੈਕਅੱਪ ਕਰਨਾ ਹੁੰਦਾ ਐ , ਬਈ ਕਹਿੜਾ ਡਾਕਟਰ ਕੀ ਕਰਦਾ ਤੇ ਕਹਿੜਾ ਕੀ ? ਉਹਨੇ ਤਾਂ ਹੁਣ ਆਪ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ , ਆਹ ਥੋੜੇ ਜੇ ਦਿਨ ਹੋ ਗਏ ਕਿਸੇ ਡਾਕਟਰ ਨੂੰ ਘਰ ਦਾ ਹਸਪਤਾਲ ਚਲਾਉਦੇਂ ਨੂੰ ੜੁੰਬ ਲਿਆ, ਫਿਰ ਤਾਂ ਸ਼ੇਰਾ ਮਿੰਨਤਾਂ ਕਰਦਾ ਹੋਊ, ਬਾਬਾ ਓਹਦੇ ਤਾਂ ਇੱਕ ਦਿਨ ਹੀ ਰਹਿੰਦਾ ਸੀ ਰਟਾਇਰ ਹੋਣ ਚ ਵੀ , ਫਿਰ ਤਾਂ ਸ਼ੇਰਾ ਕਰਤਾ ਟਾਇਰ ਟੂਰ , ਕਹਾਨੂੰ ਨਵੀਂ ਚੱਕਰੀ ਘੁੰਮ ਗੀ ਬਾਬਾ, ਸ਼ੇਰਾ ਇਹ ਛਾਪੇ ਆਪ ਮਾਰਦੀ ਆ ਕੁੜੀ, ਹਾਂ ਬਾਬਾ , ਚੰਗਾ ਭਾਈ ਰੱਬ ਲੰਮੀ ਉਮਰ ਕਰੇ ਏਸ ਕੁੜੀ ਦੀ , ਰੰਗ ਭਾਗ ਲਾਵੇ ਇਹੋ ਜਿਹਿਆਂ ਨੂੰ ਤਾਂ ਰੱਬ , ਛਾਪੇ ਆਪ ਮਾਰਦੀ ਆ ਫਿਰ ਤਾਂ ਸ਼ੇਰਾ ਏਹਨੂੰ ਆਪਣੇ ਪਿੰਡ ਵੀ ਇੱਕ ਅੱਧਾ ਗੇੜਾ ਮਾਰਨਾ ਚਾਹੀਦਾ , ਮੇਰੇ ਵਰਗੇ ਮਾਹਤੜ ਤਮਾਤੜਾਂ ਨੂੰ ਪ੍ਰਾਇਵੇਟਾਂ ਕੋਲ ਨਾ ਛਿੱਲ ਲਹਾਉਣੀ ਪਿਆ ਕਰੂੰ , ਓ ਬਾਬਾ ਏਸ ਕੁੜੀ ਨੇ ਤਾਂ ਬੜੀ ਹਿੰਮਤ ਕੀਤੀ ਆ , ਆਪ ਮਰੀਜ਼ ਬਣ ਕੇ ਗਈ ਉਸ ਹਸਪਤਾਲ ਦੇ ਡਾਕਟਰ ਕੋਲ ਜਿੱਥੇ ਏਹਨੇ ਦੇਖਿਆ ਬਈ ਮਰੀਜਾਂ ਦੀ ਚੰਗੀ ਛਿੱਲ ਲਾਹੁੰਦਾ ਡਾਕਟਰ ,

ਏਹ ਈ ਨਹੀਂ ਬਾਬਾ ਪਹਿਲਾਂ ਕੁਰਸੀ ਤੇ ਬਹਿੰਦਿਆਂ ਹੀ ਥੋੜੀਆਂ ਜਿਹੀਆਂ ਪੋਲਾਂ ਵੀ ਖੋਲ੍ਹੀਆਂ ਸੀ, ਏਹਨੇ ਦੱਸਿਆ ਸੀ ਕਿ ਕਿਵੇਂ ਮਰੀਜਾਂ ਦੇ ਬਿਨ੍ਹਾਂ ਕਿਸੇ ਲੋੜ ਦੇ ਅਲਟਰਾਂਸਾਂਊਡ ਕੀਤੇ ਜਾਂਦੇ ਆ , ਇਹ ਸ਼ੇਰਾ ਕਿਹੜੇ ਰੌਂਦ ਹੁੰਦੇ ਆ, ਔਹ ਰੌਂਦ ਨਹੀਂ ਬਾਬਾ ਸਾਂਊਡ, ਚੱਲ ਭਲਾਂ ਸ਼ੇਰਾ ਆਪਾਂ ਨੂੰ ਕੀ ਪਤਾ, ਬਈ ਏਹ ਕਿਹੜੀ ਦਵਾਈ ਆ , ਨਹੀਂ ਬਾਬਾ ਦਵਾਈ ਨਹੀਂ , ਏਹ ਦਵਾਈ ਦੇਣ ਤੋਂ ਪਹਿਲਾਂ ਬੰਦੇ ਦੀ ਫੋਟੋ ਖਿੱਚ ਲੈਂਦੇ ਆ ਬਈ ਇਹਦੇ ਸਰੀਰ ਨੂੰ ਕੀ ਖਰਾਬੀ ਆ, ਫਿਰ ਤਾਂ ਸ਼ੇਰਾ ਇਹਦੇ ਵਿਚ ਬਖਾਰ ਵੀ ਆ ਜਾਂਦਾ ਹੋਣੈ ਆਹੋ ਬਾਬਾ ਤੇਰੇ ਕੱੜਲ ਵੀ ਆ ਜਾਣਗੇ, ਹੋਰ ਤਾਂ ਹੋਰ ਏਹਨੇ ਦੱਸਿਆ ਸੀ ਬਈ ਕਿਵੇਂ ਕੁੜੀ -ਮੁੰਡੇ ਹੋਣ ਦਾ ਵੀ ਅਲਟਰਾਸਾਂਊਡ ਕੀਤਾ ਜਾਂਦਾ , ਜਿਹਦੇ ਵਿਚ ਪਤਾ ਲੱਗ ਜਾਂਦਾ ਐ ਕਿ ਗਰਭ ‘ਚ ਕੁੜੀ ਆ ਜਾਂ ਮੁੰਡਾ, ਜੇ ਕੁੜੀ ਹੋਵੇ ਤਾਂ ਜਲੇਬੀ ਕਹਿੰਦੇ ਆ , ਤੇ ਜੇ ਮੁੰਡਾ ਹੋਵੇ ਤਾਂ ਲੱਡੂ ਕਹਿੰਦੇ ਆ, ਡਾਕਟਰ ਆਪਣੀ ਭਾਸ਼ਾ ‘ਚ , ਇਹਨਾਂ ਦੀ ਕਾਹਦੀ ਭਾਸ਼ਾ ਹੋਈ, ” ਭਾਸ਼ਾ ਤਾਂ ਸ਼ੇਰਾ ਆਪਣੀ ਆ ਨਕਲ ਕਰਦੇ ਨੇ ਆਪਣੀ ,

ਆਹੋ ਤਾਂਹੀ ਮੈਂ ਕਹਾਂ ਬਈ ਪਿੰਡਾਂ ਆਲੇ ਸਰਕਾਰੂ ਹਸਪਤਾਲਾਂ ਦਾ ਕੋਈ ਮੂੰਹ ਮੱਥਾ ਨੀ , ਤੇ ਪ੍ਰਾਏਵੇਟ ਆਲਿਆਂ ਦੇ ਮਰੀਜ਼ਾਂ ਦੇ ਕਮਰਿਆਂ ਚ ਮੂਰਤਾਂ ਆਲੇ ਡੱਬੇ ਜੇ ਪਏ ਆ, ਇਹ ਏਦਾਂ ਹੀ ਆਉਦੇ ਆ ਬਾਬਾ, ਜਦੋਂ ਤੇਰੇ ਵਰਗੇ ਦੀ ਛਿੱਲ ਪੱਟੀ ਜਾਂਦੇ ਆ , ਆਪਣੀ ਤਾਂ ਸ਼ੇਰਾ ਕਹਾਦੀ ਛਿੱਲ ਪੱਟਣੀ ਆ , ਇਹ ਤਾਂ ਬਿਮਾਰਾਂ ਸ਼ਿਮਾਰਾਂ ਦੀ ਛਿੱਲ ਪੱਟਦੇ ਤੇ ਪੱਟਦੇ ਵੀ ਪੂਰੀ ਤਸੱਲੀ ਨਾਲ ਆ , ਅੱਧੀ ਦੁਨੀਆਂ ਤਾਂ ਐਵੇਂ ਹੀ ਸ਼ੇਰਾ ਬਿਮਾਰ ਹੋਈ ਫਿਰਦੀ , ਊਂ ਕਿਤੇ ਵੀ ਜਾ ਵੜੋ , ਇਹ ਤਾਂ ਸ਼ੇਰਾ ਦੁਨੀਆਂ ਦਾ ਮੇਲਾ ਉੱਥੇ ਹੀ ਲੱਗਿਆ ਹੁੰਦੈ। ਚੰਗਾ ਬਈ ਸ਼ੇਰਾ ਕਾਰੀ ਟੈਮ ਹੋ ਗਿਆ, ਮੈਂ ਜਾ ਆਵਾਂ , ਆਪਣੇ ਪਿੰਡ ਆਲੇ ਕੋਲ ਵੀ, ਕਿੱਧਰੇ ਉਹ ਵੀ ਨਾ ਕਿਸੇ ਦੇ ਬੋਤਲ ਟੰਗੀ ਬੈਠਾ ਹੋਵੇ। ਉਹ ਵੀ ਨਹੀਂ ਮਿਲਦਾ ਛੇਤੀ ਛੇਤੀ, ਚੰਗਾ ਬਾਬਾ ਧਿਆਨ ਨਾਲ ਜਾਂਈ, ਜੇ ਕਹਿਣਾ ਤਾਂ ਮੈਂ ਚੱਲ ਆਉਣਾ ਤੇਰੇ ਨਾਲ, ਕਹਾਨੂੰ ਸ਼ੇਰਾ ਤੂੰ ਕੀ ਕਰੇਂਗਾ, ਮੈਂ ਆਪ ਹੀ ਜਾ ਆਉਣਾ , ਤੂੰ ਕਿਸੇ ਦੀ ਢੱਕੀ ਰਿੱਝੀ ਨਹੀਂ ਰਹਿਣ ਦਿੰਦਾ, ਅੱਗੇ ਆਹ ਸਰਕਾਰੂ ਆਲਿਆਂ ਦੀ ਪੋਲ੍ਹ ਖੋਲ੍ਹ ਤੀ ਆ, ਊ ਸ਼ੇਰਾ ਤੂੰ ਵਾਹਵਾ ਤੱਤੀਆਂ ਤੱਤੀਆਂ ਸੁਣਾਤੀਆ । ਚੰਗਾ ਚੰਗਾ ਬਾਬਾ ਥੋਨੂੰ ਕੋਈ ਸਿੱਧੀ ਗੱਲ ਵੀ ਨਾ ਦੱਸ ਦੇਵੇ ਫਿਰ ਤੁਸੀ ਢੱਕੀਆਂ ਤੇ ਰਿੱਝੀਆਂ ਦੱਸਣ ਲੱਗ ਪੈਂਦੇ ਓ, ਏਹ ਦੁਨੀਆਂ ਤਾਂ ਸ਼ੇਰਾਂ ਠੱਗਾਂ ਦਾ ਘਰ ਆ। ਚੰਗਾ ਬਾਬਾ ਲੈ ਫਿਰ ਮੈਂ ਵੀ ਕਰ ਲਵਾਂ ਥੋੜਾ ਟੈਮ ਢੂਈ ਸਿੱਧੀ।