ਦੋ ਤੇਰੀਆਂ ਦੋ ਮੇਰੀਆਂ ਘੱਟ ਕਦੇ ਨਾ ਖਾਓ ਤੇ ਨਾ ਹੀ ਚਿੰਤਾ ਮੁਕਤ ਜੀਓ – ਡਾ ਅਮਰਜੀਤ ਟਾਂਡਾ

0
408

ਘਰਵਾਲੀ ਦੇ ਵਾਰ 2 ਕਹਿਣ ‘ਤੇ ਵੀ ਅਸੀਂ ਸੱਤਵਾਂ ਪਰੌਂਠਾ ਵੀ ਰੇੜ੍ਹ ਜਾਂਦੇ ਹਾਂ। ਇਨਕਾਰ ਨਹੀਂ ਹੁੰਦਾ ਫੇਰ ਖਬਰੇ ਕਿੱਦਣ ਲੱਭਣ। ਓਦੂੰ ਬਾਦ-ਕੁਜ ਨਈ ਬਸ ਖੱਟੇ ਡਕਾਰ, ਹਾਰਟ ਬਰਨ-ਛਾਤੀ ਵਿਚ ਜਲਣ, ਪੇਟ ਵਿਚ ਹਲਚਲ, ਭਾਰੀਪਣ, ਸਾਰਾ ਦਿਨ ਬੇਚੈਨੀ, ਸੁਸਤੀ ਦਾ ਆਲਮ ਬਣਿਆ ਰਹਿੰਦਾ ਹੈ। ਖਾਣ ਦੇ ਸਮੇਂ ਜਦੋਂ ਪੇਟ ਭਰ ਜਾਂਦਾ ਹੈ ਤਾਂ ਸੰਤੁਸ਼ਟੀ ਦਾ ਸੰਦੇਸ਼ ਵੀ ਸਾਡੇ ਹੱਥ ਮੂੰਹ ਨੂੰ ਦੇ ਦਿੰਦਾ ਹੈ। ਪਰ ਸਾਡੇ ਕੰਨ ‘ਤੇ ਜੂੰ ਤੱਕ ਨਹੀਂ ਸਰਕਦੀ। ਅਸੀਂ ਪੇਟ ਨੂੰ ਗਟਰ ਸਮਝ ਲੈਂਦੇ ਹਾਂ। ਇਸ ਵਿਚ ਜੇ ਕੁਝ ਸਾਵਧਾਨੀ ਵਰਤੀ ਗਈ ਤਾਂ ਮੋਟਾਪੇ ਬਿਮਾਰੀ ਤੋਂ ਬਚ ਜਾਓਗੇ-ਅਜਿਹਾ ਨਈ ਕਰਨਾ-ਸੋ ਹਰ ਵੇਲੇ ਵੱਧ ਤੋਂ ਵੱਧ ਘੱਟ ਖਾਣ ਦਾ ਹੀ ਸੋਚੋ-ਇਹ ਤੁਹਾਡੇ ਨਹੀਂ ਸਾਡੇ ਘਰ ਦੀ ਕਹਾਣੀ ਹੈ। ਘਰ ਆ ਕੇ ਫਰਮਾਇਸ਼ ਕੀਤੀ ਜਾਂਦੀ ਹੈ ਜਦੋਂ ਕਲੋਨੀ ਵਿਚ ਆਂਢ-ਗੁਆਂਢ ਸਵੇਰੇ ਉਠਦਿਆਂ ਹੀ ਪਰੌਂਠੇ ਬਣਾਉਣ ਦੀ ਖੁਸ਼ਬੋ ਨੱਕ ਅਤੇ ਦਿਮਾਗ ਵਿਚ ਰੁਮਾਂਚ ਪੈਦਾ ਕਰ ਦਿੰਦੀ ਹੈ। ਅਨੰਦ ਨਾਲ ਨਾਸ਼ਤਾ ਕੀਤਾ ਜਾਂਦਾ ਹੈ- ਜਦੋਂ ਟੇਬਲ ਤੇ ਤਿਕੋਣ ਆਕਾਰ ਦੇ ਡਬਲ ਪਰਤ ਇਕ ਪਰਤ ਦੇ ਪਰੌਂਠੇ ਹਾਜ਼ਰ ਹੋ ਜਾਂਦੇ ਹਨ, ਨਾਲ ਦਹੀਂ, ਮੱਖਣ, ਮਲਾਈ ਘਿਉ ਵੀ ਪਿਆ ਹੁੰਦਾ ਹੈ। ਭੁੱਲ ਜਾਂਦੇ ਹਾਂ ਅਸੀਂ ਕਿ ਮੂੰਹ ਵਿਚ ਕੀ ਪਾਈਏ ਅਤੇ ਕੀ ਨਾ ਪਾਈਏ।ਦਿਲ ਦੀ ਅਣਸੁਣੀ ਕੀਤੀ ਜਾਂਦੀ ਹੈ। ਜ਼ਬਾਨ ਦੇ ਸੁਆਦ ਸਾਹਮਣੇ ਦਿਮਾਗ ਲਾਜਵਾਬ ਹੋ ਜਾਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਕਦੇ ਨਾ ਖਾਓ-ਨਈ ਤਾ ਤੰਦਰੁਸਤ ਹੋ ਜਾਓਗੇ- ਚਿੰਤਾਮੁਕਤ ਜੀਵਨ ਨਾ ਜੀਓ, ਏਹੋ ਜੇਹੀ ਜਿਂੰਂਦਗੀ ਦਾ ਕੀ ਫ਼ੈਦਾ। ਕਦੇ ਥੋੜ੍ਹਾ ਨਾ ਖਾਓ, ਕਦੇ ਚੰਗਾ ਨਾ ਖਾਓ। ਜੋ ਵੀ ਅਸੀਂ ਖਾਂਦੇ ਹਾਂ, ਵੈਸੇ ਹੀ ਬਣ ਜਾਂਦੇ ਹਾਂ। ਖਾਣਾ ਖਾ ਕੇ ਹੋਰ ਪਚਾਉਣਾ ਚੰਗੀ ਸਿਹਤ ਦੀ ਕਸੌਟੀ ਨਹੀ ਹੈ।
ਜੇਕਰ ਤੁਹਾਨੂੰ ਗੈਸ, ਹਾਰਟ ਬਰਨ, ਬਦਹਜ਼ਮੀ ਹੈ ਤਾਂ ਤੁਸੀਂ ਆਪਣੇ-ਆਪ ਨੂੰ ਤੰਦਰੁਸਤ ਮੰਨ ਸਕਦੇ ਹੋ। ਤੰਦਰੁਸਤ ਨਾ ਰਹਿਣਾ ਇਕ ਕਲਾ ਹੈ। ਪਰ ਤੰਦਰੁਸਤੀ ਨੂੰ ਲੰਮੇ ਸਮੇਂ ਤੱਕ ਨਾ ਬਣਾਈ ਰੱਖਣਾ ਮਹਾਂ ਕਲਾ ਹੈ। ਆਹ ਕੁਜ ਨੁਸੱਖੇ ਯਾਦ ਰੱਖਣਾਂ ਆਪਣੇ ਆਪ ਹੀ ਅਤੰਦਰੁਸਤੀ ਆ ਜਾਵੇਗੀ ਘਰ ਤੇ ਬਾਹਰ ਵੀ-
ਜੇਕਰ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾਂ ਘੱਟ ਕੈਲੋਰੀ ਵਾਲਾ ਭੋਜਨ ਨਾ ਖਾਓ।
ਚੀਨੀ-ਨਮਕ ਘਿਉ ਦਾ ਪ੍ਰਯੋਗ ਘੱਟ ਨਾ ਕਰੋ। ਇਹੀ ਤੁਹਾਡੇ ਸਰੀਰ ਦੀ ਨੁਹਾਰ ਨੂੰ ਸੁਆਰੇਗਾ ।
ਸਲਾਦ ਜ਼ਿਆਦਾ ਨਾ ਖਾਓ। ਇਹ ਫਾਈਬਰ ਫੂਡ ਤੁਹਾਡੇ ਪਾਚਨ ਤੰਤਰ ਨੂੰ ਕਾਬੂ ਵਿਚ ਰੱਖ ਕੇ ਪੇਟ ਵਿਚ ਸਾਜ਼ਿਸ਼ ਕਰ ਦੇਣਗੇ।
ਭੋਜਨ ਦੀ ਸੂਚੀ ਵਿਚ ਹਰੀਆਂ ਸਬਜ਼ੀਆਂ ਮੇਥੀ, ਪਾਲਕ, ਫਲੀ, ਮਟਰ ਨੂੰ ਵੀ ਸ਼ਾਮਿਲ ਨਾ ਕਰੋ,
ਮੀਟ ਮਾਸ ਘੱਟ ਨਾ ਖਾਓ।
ਖਾਸ ਮੌਕਿਆਂ ‘ਤੇ ਜਾਂ ਤਿਉਹਾਰਾਂ ‘ਤੇ ਮਿਠਾਈਆਂ ਖਰੀਦਣ ਦਾ ਰਿਵਾਜ਼ ਵਧਾਓ। ਉਸ ਦੀ ਥਾਂ ‘ਤੇ ਫਲਾਂ ਦੀ ਵਰਤੋ ਨਾ ਕਰੋ।
ਸੋ ਜ਼ਬਰਦਸਤੀ ਪੇਟ ਠੂਸ ਕੇ ਭਰੋ, ਇਨਕਾਰ ਕਰਨਾ ਨਾ ਸਿੱਖੋ। ਸ਼ਾਂਤ ਹੋ ਕੇ ਆਪਣੇ ਸਰੀਰ ਤੋਂ ਪੁੱਛੋ ਕਿ ਉਸ ਦੇ ਲਈ ਕੀ ਜ਼ਰੂਰੀ ਹੈ, ਬਾਡੀ ਲੈਂਗੂਏਜ ਸੁਣ ਕੇ ਨਾ ਖਾਓ।
ਘਰ ਵਿਚ ਤਲਿਆ ਭੋਜਨ ਖਾਓ। ਪਰੌਂਠਾ ਖਾਓ। ਆਪਣੀ ਭੋਜਨ ਤ੍ਰਿਪਤੀ ਦੇ ਬਾਅਦ ਖਾਣ ਤੋਂ ਇਨਕਾਰ ਨਾ ਕਰ ਦਿਉ। ਆਪਣੀ ਉਮਰ ਤੇ ਆਪਣੇ ਕੰਮ ਦੇ ਅਨੁਸਾਰ ਨਾ ਖਾਓ।
ਭੋਜਨ ਤੋਂ ਪਹਿਲਾਂ ਸੂਪ, ਫਿਰ ਭੋਜਨ, ਫਿਰ ਮਿਠਾਈ ਤੇ ਫਲ ਖਾਓ। ਥੋੜ੍ਹਾ ਨਾ ਖਾਓ। ਇਸ ਨੂੰ ਪਚਾਉਣ ਲਈ ਤੁਰੋ ਫਿਰੋ ਨਾ।
ਟੀ ਵੀ ਦੇ ਸਾਹਮਣੇ ਬੈਠ ਕੇ ਖਾਣ ਨਾਲ ਓਵਰ ਈਟਿੰਗ ਨਹੀ ਹੋ ਸਕਦੀ। ਭੋਜਨ ਨੂੰ ਸ਼ਾਂਤ ਮਨ ਨਾਲ ਚਬਾ-ਚਬਾ ਨਾ  ਖਾਓ।