ਕੁੱਤੇ ਦੀ ਪੂਛ – ਰਵੇਲ ਸਿੰਘ ਇਟਲੀ

0
2103

ਰੱਬ ਜਾਣੇ ,ਕੁੱਤੇ ਨੂੰ ਧੁਰੋਂ ਹੀ ਕੋਈ ਵਰ ਹੈ ਜਾਂ ਸਰਾਪ , ਇਸ ਦੀ ਪੂਛ ਸਿਧੀ ਨਹੀਂ ਰਹਿੰਦੀ ,ਏਨਾ ਹੀ ਨਹੀਂ ਸਗੋਂ ਕਈ ਕੁਤਿਆਂ ਦੀ ਪੂਛ ੳਪਰੋਂ ਵਾਹਵਾ ਛੱਲੇ ਦਾਰ ਹੁੰਦੀ ਹੈ ਅਰਥਾਤ ਕੁੱਤੇ ਵੀ ਅੱਜ ਕੱਲ ਦੇ ਕਈ ਸ਼ੌਕੀਨਾਂ ਵਾਂਗ ਪੂਛ ਖੜੀ ਰੱਖਣ ਦੇ ਕਈ ਸਟਾਈਲ ਬਨਾ ਕੇ ਰੱਖਦੇ ਹਨ ,ਬੇਸ਼ਕ ਡਰ ਵੇਲੇ ਕਿਸੇ ਤਗੜੇ ਕੁੱਤੇ ਕੋਲੋਂ  ਅਪਨੀਆਂ ਪਿਛਲੀਆਂ  ਲੱਤਾਂ ਵਿਚ ਕੁੱਤਾ  ਪੂਛ ਦਬਾ ਕੇ  ਜਦੋਂ ਕਿਤੇ ਨੱਠਦਾ ਹੈ ਤਾਂ ਪੂਛ ਦੀ ਤਾਂ ਗੱਲ ਵੱਖਰੇ ਸੁਆਲ ਜਾਣ ਬਚਾਉਣ ਦਾ ਵੀ ਹੁੰਦਾ ਹੇ । ਆਦਮੀ ਤੋਂ ਸਿਵਾ ਦੁਨੀਆ ਵਿਚ ਹੋਰ ਵੀ ਕਈ ਜਾਨਵਰ ਪੂਛ ਵਾਲੇ ਹੁੰਦੇ ਹਨ ,ਜਿਨ੍ਹਾਂ ਦੀ ਪੂਛ ਦਾ ਸਟਾਈਲ ਵੱਖਰਾ 2 ਹੁੰਦਾ ਹੈ ਹਾਥੀ ਵਰਗੇ ਵੱਡੇ ਜਾਨਵਰ ਨੂੰ ਨਿੱਕੀ ਜੇਹੀ ਪੂਛ ਕੁਦਰਤ ਨੇ ਦਿੱਤੀ ,ਪਰ ਕੁੱਤੇ ਨੂੰ ਵੱਖਰੀ ਹੀ ਕਿਸਮ ਦੀ ਲੰਮੀ  ਪੂਛ ਦੇ ਕੇ ਰੱਬ ਨੇ ਨਿਹਾਲ ਕਰ ਦਿੱਤਾ ਜੱਾਪਦਾ  ਹੇ ,ਕੁੱਤੇ ਦੀ ਪੂਛ ਦੀ ਗੱਲ ਕਈਆਂ ਗ੍ਰੰਥਾਂ , ਕਹਾਵਤਾਂ , ਚੁਟਕਲਿਆਂ ਵਿਚ  ਬੜੇ 2 ਕਮੇਡੀਅਨਾਂ ਤੇ ਕਲਾ ਕਾਰਾਂ  ਵਲੋਂ ਵੀ ਵੇਖਣ ਸੁਨਣ ਨੂੰ ਮਿਲਦੀ ਹੈ ,ਜੋ ਕੁੱਤੇ ਲਈ ਬੜੇ ਮਾਣ ਵਾਲੀ ਗੱਲ ਜਾਪਦੀ  ਹੈ । ਕਹਿੰਦੇ  ਹਨ  ਆਦਮੀ ਦੀ ਕਦੇ ਪੂਛ ਹੁੰਦੀ ,ਪਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ  ਓਦੋ ਂਆਦਮੀ ਦੀ ਪੂਛ ਦਾ ਸਟਾਈਲ ਕਿਸ ਤਰ੍ਹਾਂ ਦਾ ਹੋਵੇਗਾ ।

ਕਹਿੰਦੇ ਹਨ ਜਦੋਂ ਕਿਤੇ ਕੁੱਤਾ ਹਲਕਾਇਆ ਜਾਵੇ ਤਾਂ ਇਸ ਵਿਚਾਰੇ ਦੀ ਪੂਛ ਸਿੱਧੀ ਹੇਠਾਂ ਵੱਲ ਨੂੰ ਹੋ ਜਾਂਦੀ ਹੈ ,ਭਾਵ ਇਸ ਦਾ ਪੂਛ ਦਾ ਮਾਣ ਹੰਕਾਰ ਟੁੱਟ ਜਾਂਦਾ ਹੈ ,ਐਸੇ ਵੇਲੇ ਉਸ ਨੂੰ ਅਪਨੇ ਪਰਾਏ ਦੀ ਪਛਾਣ ਵੀ ਭੁੱਲ ਜਾਂਦੀ ਹੇ ,ਐਸੇ ਵੇਲੇ ਇਸ ਦੀ ਪੂਛ ਦਾ ਖਿਆਲ ਨਾ ਰਖਦੇ ਹੋਏ ਇਸ ਤੋਂ ਬਚਨਾ ਹੀ ਚੰਗਾ ਹੁੰਦਾ ਹੈ , ਨਹੀਂ ਤਾਂ ਇਸ ਦੇ ਕੱਟੇ ਹੋਏ ਦਾ ਨਤੀਜਾ ਭੁਗਤਣਾ ਬੜਾ ਔਖਾ ਹੁੰਦਾ ਹੈ , ਧੁੰਨੀ ਵਿਚ ਟੀਕੇ ਜਾਂ ਥਾਂ 2 ਟੂਣੇ ਟੰਬਰ ਕਰਵਾਣੇ ਮੁਫਤ ਦੀ ਬਲਾ ਗਲ ਪੈਣ ਵਾਲੀ ਗੱਲ ਵਾਂਗ ਹੀ ਹੈ ।ਪਰ ਇਸ ਰਿਸ ਕੁੱਤੇ ਵਿਚਾਰੇ ਜਾਂ ਉਸ ਦੀ ਪੂਛ ਦਾ ਵੀ ਕੋਈ ਕਸੂਰ ਨਹੀਂ ਹੈ , ਕਿਉਂ ਜੋ ਉਸ ਵਿਚਾਰੇ ਨੂੰ ਵੀ ਤਾਂ ਜਾਣ ਤੋੰਂ ਹੱਥ ਧੋਣੇ ਪੈਂਦੇ ਹਨ ।

ਕੁੱਤਾ ਵਫਾਦਾਰ ਜਾਨਵਰ ਹੈ , ਲਾਡ ਪਿਆਰ ਕਰਦੇ ਸਮੇਂ ਜਦੋਂ ਅਪਨੇ ਮਾਲਕ

ਦੇ ਬਾਹਰੋਂ ਕੰਮ ਤੋਂ ਥੱਕੇ ਟੁੱਟੇ ਘਰ ਆਏ ਨੂੰ ਜਦੋਂ ਪਿਆਰ ਲਾਡ ਨਾਲ ਦੁੰਮ ਹਿਲਾ ਕੇ ਪੈਰ ਚੱਟਦਾ ਉਸ ਦੀ ਥਕਾਵਟ ਲਾਹੁੰਦਾ ਹੈ ਤਾਂ ,ਤਾਂ ਉਸ ਦੀ ਪੂਛ ਹਿਲਾਉਣ ਦੀ ਨਜ਼ਾਕਤ ਵੀ ਵੇਖਣ ਯੋਗ ਹੁੰਦੀ ਹੈ ,ਕਹਿੰਦੇ ਹਨ ਕੁੱਤਾ ਅਪਨੀ ਗਲੀ ਵਿਚ ਸ਼ੇਰ ਹੁੰਦਾ ਹੈ ,ਪਰ ਮਾਲਕ ਜਦ ਨਾਲ ਹੋਵੇ ਤਾਂ ਇਸ ਦੀ ਪੂਛ ਦੀ ਸ਼ਾਨ ਵੀ ਵੱਖਰੇ ਹੀ ਹੁੰਦੀ ਹੈ ।

ਵੱਸ ਲਗਦਿਆ ਕੁੱਤਾ ਅਪਨੀ ਪੂਛ ਨੂੰ ਡਿੰਗੀ ਨਹੀਂ ਹੋਣ ਦਿੰਦਾ ,ਤਾਂਹੀਓਂ ਤਾਂ ਜਿਹੜਾ

ਬੰਦਾ ਅਪਨੀਆਂ ਆਦਤਾਂ ਤੋਂ ਬਾਜ਼ ਨਾ ਆਏ , ਉਸ ਨੂੰ ਕੁੱਤੇ ਦੀ ਪੂਛ ਕਹਿ ਕੇ ਗਰਦਾਨਿਆ ਜਾਂਦਾ ਹੈ । ਅੱਜ ਕੱਲ ਕਈ  ਲੋਕ ਅਪਨੇ ਕੁੱਤੇ ਦੀ ਪੂਛ ਜੰਮਦ ੇਦੀ ਹੀ ਕੱਟ ਕੇ ਉਸ ਹੁਲੀਆ ਵਿਗਾੜ ਕੇ ਵਧੀਆ ਨਸਲ ਦਾ ਕੁੱਤਾ ਰੱਖਣ ਦਾ ਭਰਮ ਪਾਲਦੇ ਹਨ , ਪਰ ਇਹ ਕੁੱਤੇ ਦੀ ਨਸਲ ਨਾਲ ਸਰਾ ਸਰ        ਨਾ ਇਨਸਾਫੀ ਹੈ ,ਜਦ ਕੁਦਰਤ ਨਾਲ ਛੇੜ ਛਾੜ ਕਰਨੀ ਚੰਗੀ ਨਹੀਂ ਤਾਂ ਇਸ ਵਿਚਾਰੇ ਨੂੰ ਅੰਗ ਹੀਣ ਕਰਨਾ ਕਿੱਥੋਂ ਦਾ ਇਨਸਾਫ ਹੈ ।  ਕੁਦਰਤ ਦੀ ਕੁੱਤੇ ਨੂੰ ਬਖਸ਼ੀ ਦਾਤ ਵਾਧੂ ਨਹੀਂ ਹੁੰਦੀ ,ਕੁੱਤੇ ਦੀ ਪੂਛ ਉਸ ਨੂੰ ਮੱਛਰ ਮੱਖੀਆਂ ਤੋਂ ਛੁਟਕਾਰਾ ਪਾਉਣ ਦੇ ਕੰਮ ਹੀ ਨਹੀਂ ਆਉਂਦੀ ਹੈ ਸਗੋਂੇ ਬੈਠਣ ਲਗਿਆਂ ਜਮੀਨ ਸਾਫ ਕਰਨ ਦੇ ਕੰਮ ਵੀ , ਹਾਂ ਜੇ ਕਿਤੇ ਅਚਾਣਕ ਕਿਸੇ ਕੁੱਤੇ ਦੀ ਪੂਛ ਕੱਟੀ ਜਾਵੇ ਤਾਂ ਉਸ ਨੂੰ ਲੰਡਾ ਕੁੱਤਾ ਕਹਿਣਾ ਕੋਈ ਬਹੁਤਾ ਮਾੜਾ ਨਹੀਂ ,ਕਈ ਹੋਰ ਪਸ਼ੂ ਵੀ ਤਾਂ ਇਸਤਰ੍ਹਾਂ ਲੰਡੇ ਹੋ ਹੀ ਜਾਂਦੇ ਹਨ ,ਜਿਨ੍ਹਾਂ ਨੂੰ ਲੰਡਾ ਬਲਦ , ਲੰਡੀ ਗਾਂ ,ਲੰਡੀ ਚੂਹੀ ਕਹਿਕੇ ਬਲਾਉਂਦੇ ਹਨ ,ੳਹੁ ਬੇਜ਼ੁਬਾਨ ਗੁੱਸਾ ਨਹੀੰ ਕਰਦੇ ,ਇਹ ਉਨ੍ਹਾਂ ਦੀ ਬੇ ਬਸੀ ਹੈ , । ਜਦ ਲਾਡ ਨਾਲ ਕੁੱਤਾ ਬੜੇ ਸਟਾਈਲ ਨਾਲ ਖਾਣ ਲਈ ਕੁੱਝ ਮੰਗਦਾ ਹੈ ਤਾਂ ਉਸ ਦੀ ਪੂਛ ਦਾ ਨਜ਼ਾਰਾ ਵੀ ਵੇਖਣ ਵਾਲਾ ਨੁੰਦਾ ਹੈ ।

ਅਪਨੇ ਮਾਲਕ ਦੀ ਵਫਾਈ ਤੇ ਕੁੱਤੇ ਨੂੰ ਮਾਣ ਹੈ ਤਾਂਹੀੳਂ ਤੇ ਉਹ ਬੜੀ ਸ਼ਾਨ ਨਾਲ ਹਰ ਵੇਲੇ ਬਾਹਰ ਅੰਦਰ ਪੂਛ ਹਿਲਉਂਦਾ  ਠੁਮਕ 2 ਕਰਦਾ ਨੱਚਦਾ ਟੱਪਦਾ ਅੱਗੇ ਪਿੱਛੇ ਗੇੜੀਆਂ ਲਾਉਂਦਾ ਹੈ ।

ਕੁੱਤੇ ਦਾ ਹੈ ਕੁੱਤਾ ਵੈਰੀ ,

ਕੁੱਤਾ ਕੁਤੇ ਵੱਲ ਵੇਖੇ ,

ਤਦੋਂ ਕਰੇ ਅੱਖ ਕੈਰੀ ,

ਸਦਾ ਪੂਛ ਰੱਖੇ ਵਿੰਗੀ ,

ਇਹ ਨਾ ਹੁੰਦੀ ਕਦੇ ਸਿੱਧੀ ,

ਜਿੰਨਾ ਮਰਜ਼ੀ ਸਿਖਾਈਏ ,

ਭਾਂਵੇਂ ਜਿੰਨਾ ਟਿੱਲ ਲਾਈਏ ।

ਕੁੱਤਾ ਬੜਾ ਵਫਾ ਦਾਰ ,

ਇਹਦੀ ਪੂਛ ਹੈ ਸਿ਼ੰਗਾਰ ।

ਜਦੋਂ ਮਾਲਕ ਬਲਾਉਂਦਾ ,

ਆਉਂਦਾ ਪੂਛ ਨੂੰ ਹਿਲਾਉਂਦਾ ,

ਕਦੇ ਛੱਡੋ ਨਾ ਅਵਾਰਾ ,

ਨਾ ਹੀ  ਛੱਡੋ ਬੇ ਸਹਾਰਾ ,

ਕਿਤੇ ਗਿਆ ਹਲਕਾਇਆ,

ਜੇਹੜਾ ਕਾਬੂ ਇਹਦੇ ਆਇਆ ,

ਏਹਤੋਂ ਜਾਣਾ ਨਾ ਬਚਾਇਆ ,

ਜੇਹੜਾ ਲੱਭਾ ਓਹਨੋਂ ਢਾਇਆ ।

ਪੂਛ ਕੁੱਤੇ ਦਾ ਸਿ਼ੰਗਾਰ ,

ਗੋਲ ਹੁੰਦੀ ਛੱਲੇ ਦਾਰ ,

ਸਦਾ ਰਖਦਾ ਹੈ ਖੜੀ ,

ਪੂਰੀ ਰੱਖਦਾ ਹੈ ਤੜੀ ।