ਭੇਦ – ਗੁਰਮੀਤ ਸਿੰਘ ਪੱਟੀ

0
92

ਪਰਤ ਦਰ ਪਰਤ, ਭੇਦ ਖੋਹਲ ਰਹੇ ਹੋ।
ਬਹੁਤ ਖੂਬ ਅਸਲੀਅਤ ਦੇ ਕੋਲ ਰਹੇ ਹੋ।
ਵਰਨਾ ਪਰਦੇ ਬਹੁਤ ਪਏ ਮੇਰੀ ਆਤਮਾਂ
ਛੱਟ ਗਏ ਸਾਰੇ ਜਦ ਤੁਸੀਂ ਬੋਲ ਰਹੇ ਹੋ।
ਮਹਿਮਾ ਖਾਤਰ ਬੰਦਾ ਜਾਨ ਹੂਲ ਦਏ,
ਕਲਾਕਾਰ ਹੋ ਤਾਂਹੀਂ ਸੱਚ ਬੋਲ ਰਹੇ ਹੋ।
ਵਿੱਸ ਭਰਿਆ ਸੰਸਾਰ,ਅੰਮਿ੍ਤ ਖੋਜ ਲਏ,
ਰੱਬ ਵਰਗੇ ਸੱਭ ਜੀਵ ਕਿਥੋਂ ਟੋਲ ਰਹੇ ਹੋ।
ਅੰਤਰ ਵੱਸੇ ਇੱਕ ,ਜ਼ਰੂਰਤ ਤਾਂ ਝਾਤ ਦੀ,
ਦਰ ਦਰ ਕਾਹਤੋਂ, ਮਿੱਟੀ ਫਰਲ ਰਹੇ ਹੋ।
ਰੀਝ ਉੱਠੀ ਮਿਲਨ ਦੀ ਪਾਇਆ ਕੋਲ ਹੀ,
ਕੱਚੀ ਗਾਗਰ ਕਿਥੋਂ ਪਾਣੀ ਟਟੋਲ ਰਹੇ ਹੋ।